ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜੈਪੁਰ ਵਿੱਚ ਬੁੱਧਵਾਰ ਨੂੰ ਗੁਜਰਾਤ ਟਾਇਟਨਸ ਦੇ ਖਿਲਾਫ਼ ਮੈਚ ਵਿੱਚ ਸਲੋ ਓਵਰ ਰੇਟ ਦੇ ਚੱਲਦਿਆਂ ਸੰਜੂ ‘ਤੇ ਜੁਰਮਾਨਾ ਲੱਗਿਆ। ਇੰਡੀਅਨ ਪ੍ਰੀਮੀਅਰ ਲੀਗ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ। IPL ਦੇ 17ਵੇਂ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਨੂੰ ਬੁੱਧਵਾਰ ਨੂੰ ਇਸ ਸੀਜ਼ਨ ਦੀ ਪਹਿਲੀ ਹਾਰ ਮਿਲੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਨੇ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 196 ਦੌੜਾਂ ਬਣਾਈਆਂ। 197 ਦੌੜਾਂ ਦਾ ਟਾਰਗੇਟ ਗੁਜਰਾਤ ਨੇ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ।
ਗੁਜਰਾਤ ਨੂੰ ਜਿੱਤ ਦੇ ਲਈ 20ਵੇਂ ਓਵਰ ਵਿੱਚ ਜਿੱਤ ਦੇ ਲਈ 15 ਦੌੜਾਂ ਚਾਹੀਦੀਆਂ ਸਨ। ਰਾਜਸਥਾਨ ਦੀ ਟੀਮ ਤੈਅ ਸਮੇਂ ‘ਤੇ ਓਵਰ ਕਰਨ ਤੋਂ 5 ਮਿੰਟ ਪਿੱਛੇ ਰਹਿ ਗਈ। ਇਸਦੇ ਚੱਲਦਿਆਂ ਆਖਰੀ ਓਵਰ ਵਿੱਚ ਸੰਜੂ 5 ਦੀ ਜਗ੍ਹਾ ਸਿਰਫ਼ 4 ਖਿਡਾਰੀ ਹੀ ਬਾਊਂਡਰੀ ‘ਤੇ ਭੇਜ ਸਕੇ। GT ਦੇ ਰਸ਼ੀਦ ਖਾਨ ਨੇ 3 ਚੁਕੇ ਲਗਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। IPL ਨੇ ਅਧਿਕਾਰਿਤ ਤੌਰ ‘ਤੇ ਕਿਹਾ ਕਿ ਇਸ ਸੀਜ਼ਨ ਟੀਮ ਰਾਜਸਥਾਨ ਦੀ ਇਹ ਪਹਿਲੀ ਗਲਤੀ ਸੀ, ਇਸ ਲਈ IPL ਕੋਡ ਆਫ਼ ਕੰਡਕਟ ਦੇ ਅਨੁਸਾਰ ਸਭ ਤੋਂ ਘੱਟ ਸਜ਼ਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਖੰਨਾ : ਛੁੱਟੀ ‘ਤੇ ਘਰ ਆਏ ਫੌਜੀ ਜਵਾਨ ਨਾਲ ਵਾਪਰਿਆ ਭਾਣਾ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ
ਦੱਸ ਦੇਈਏ ਕਿ ਦਿੱਲੀ ਕੈਪਿਟਲਸ ਦੇ ਕਪਤਾਨ ਰਿਸ਼ਭ ਪੰਤ ‘ਤੇ ਲਗਾਤਾਰ 2 ਮੈਚਾਂ ਵਿੱਚ ਸਲੋ ਓਵਰ ਰੇਟਿੰਗ ਦੇ ਲਈ ਜੁਰਮਾਨਾ ਲੱਗ ਚੁੱਕਿਆ ਹੈ। IPL ਦੇ 16ਵੇਂ ਮੈਚ ਵਿੱਚ ਕੋਲਕਾਤਾ ਨਾਈਟਰਾਈਡਰਜ਼ ਦੇ ਖਿਲਾਫ਼ ਪੰਤ ‘ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ‘ਤੇ ਵੀ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ਼ ਮੈਚ ਵਿੱਚ ਜੁਰਮਾਨਾ ਲੱਗਿਆ ਸੀ। ਗਿੱਲ ‘ਤੇ ਵੀ ਸਲੋ ਓਵਰ ਰੇਟ ਦੇ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: