ਅੱਜ ਸਵੇਰ ਚੜ੍ਹਦੇ ਹੀ ਵੱਡਾ ਹਾਦਸਾ ਵਾਪਰ ਗਿਆ ਹੈ। ਕਾਰ ਦੇ ਦਰੱਖਤ ਨਾਲ ਟਕਰਾਉਣ ‘ਤੇ ਹਾਦਸਾ ਵਾਪਰਿਆ ਹੈ। ਸ੍ਰੀ ਮੁਕਤਸਰ-ਬਠਿੰਡਾ ਰੋਡ ‘ਤੇ ਇਹ ਵੱਡਾ ਹਾਦਸਾ ਵਾਪਰਿਆ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਏਅਰਬੈਗ ਤੱਕ ਖੁੱਲ੍ਹ ਜਾਂਦੇ ਹਨ ਤੇ ਇਸ ਹਾਦਸੇ ਵਿਚ ਮਾਂ-ਪੁੱਤ ਸਣੇ 4 ਲੋਕਾਂ ਦੀ ਮੌਤ ਹੋ ਗਈ ਹੈ। ਵਿਅਕਤੀਆਂ ਦੀ ਮੌਤ ਦੀ ਵੀ ਖਬਰ ਹੈ। 3 ਗੰਭੀਰ ਜ਼ਖਮੀ ਹਨ।
ਜਾਣਕਾਰੀ ਮੁਤਾਬਕ ਕਾਰ ਸੜਕ ‘ਤੇ ਜਾ ਰਹੀ ਸੀ ਕਿ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਦਰਖਤ ਨਾਲ ਟਕਰਾ ਜਾਂਦੀ ਹੈ। ਜ਼ਖਮੀਆਂ ਨੂੰ ਇਲਾਜ ਲਈ ਨੇੜੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਗੱਡੀ ਕਬਾੜ ਬਣ ਚੁੱਕੀ ਹੈ। ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਸਟੇਅਰਿੰਗ ਵੀ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਪੁਲਿਸ ਅਧਿਕਾਰੀਆਂ ਵੱਲੋਂ ਜਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਇਆ ਜਾਂਦਾ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਅੱਜ ਤੋਂ 2 ਦਿਨਾਂ ਅਸਾਮ ਦੌਰੇ ‘ਤੇ, ਪਾਰਟੀ ਲਈ ਕਰਨਗੇ ਚੋਣ ਪ੍ਰਚਾਰ
Etios ਕਾਰ ਪਿੰਡ ਬੁੱਟਰ ਸ਼ਹਿਰ ਨੇੜੇ ਹਾਦਸਾ ਦਾ ਸ਼ਿਕਾਰ ਹੋ ਗਈ। । । ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























