ਐਲੋਨ ਮਸਕ ਨੇ ਭਾਰਤ ਦੌਰੇ ‘ਤੇ ਆਉਣ ਦੀ ਪੁਸ਼ਟੀ ਕੀਤੀ ਹੈ। ਮਸਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਖਬਰਾਂ ਮੁਤਾਬਕ ਮਸਕ ਭਾਰਤ ਵਿਚ ਕਰੋੜਾਂ ਰੁਪਏ ਨਿਵੇਸ਼ ਕਰਨ ਦਾ ਐਲਾਨ ਕਰ ਸਕਦੇ ਹਨ। ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ਵਿਚ ਲਿਖਿਆ ਭਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਲਈ ਉਤਸੁਕ ਹਾਂ।
ਮਸਕ ਇਸ ਮਹੀਨੇ ਦੇ ਅਖੀਰ ਵਿਚ ਭਾਰਤ ਆਉਣ ਵਾਲੇ ਹਨ। ਉਹ 22 ਤੋਂ 27 ਅਪ੍ਰੈਲ ਦੇ ਵਿਚ ਭਾਰਤ ਦੀ ਯਾਤਰਾ ‘ਤੇ ਆ ਸਕਦੇ ਹਨ। ਪੀਐੱਮ ਮੋਦੀ ਨਾਲ ਬੈਠਕ ਦੇ ਬਾਅਦ ਉਹ ਭਾਰਤ ਟੈਸਲਾ ਦਾ ਪਲਾਂਟ ਲਗਾਉਣ ਦਾ ਐਲਾਨ ਕਰ ਸਕਦੇ ਹਨ। ਮਸਕ ਦੀ ਕੰਪਨੀ ਭਾਰਤ ਵਿੱਚ ਟੇਸਲਾ ਕਾਰਾਂ ਲਈ ਇੱਕ ਨਿਰਮਾਣ ਪਲਾਂਟ ਲਈ ਸਥਾਨ ਲੱਭ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮਸਕ ਭਾਰਤ ‘ਚ ਸ਼ੁਰੂਆਤ ‘ਚ 200 ਕਰੋੜ ਡਾਲਰ ਦਾ ਨਿਵੇਸ਼ ਕਰ ਸਕਦਾ ਹੈ।
ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਟੈਸਲਾ ਭਾਰਤੀ ਸਮੂਹ ਰਿਲਾਇੰਸ ਇੰਡਸਟਰੀਜ਼ ਨਾਲ ਗੱਲਬਾਤ ਕਰ ਰਹੀ ਹੈ ਕਿਉਂਕਿਮਸਕ ਭਾਰਤ ਵਿਚ ਪਰਿਚਾਲਨ ਲਈ ਸਥਾਨਕ ਹਿੱਸੇਦਾਰਾਂ ਨਾਲ ਕੰਮ ਕਰਨਾ ਚਾਹੁੰਦੇ ਹਨ। ਕਈ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਟੇਸਲਾ ਲਈ ਮਹਾਰਾਸ਼ਟਰ ਤੇ ਗੁਜਰਾਤ ਵਿਚ ਫੈਕਟਰੀ ਲਗਾਣ ਲਈ ਜ਼ਮੀਨ ਤਲਾਸ਼ੀ ਜਾ ਰਹੀ ਹੀ।
ਇਹ ਵੀ ਪੜ੍ਹੋ : ਪੰਜਾਬ ‘ਚ ਮੌਸਮ ਲਵੇਗਾ ਕਰਵਟ ! ਮੌਸਮ ਵਿਭਾਗ ਨੇ ਹਨੇਰੀ ਤੇ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ
ਇਸੇ ਸਾਲ ਮਾਰਚ ਵਿਚ ਸਰਕਾਰ ਨੇ ਭਾਰਤ ਦੀ ਇਲੈਕਟ੍ਰਿਕ ਵਾਹਨ ਨੀਤੀ ਪੇਸ਼ ਕੀਤੀ ਹੈ। ਇਸ ਦਾ ਉਦੇਸ਼ ਭਾਰਤ ਨੂੰ ਈਵੀ ਲਈ ਇਕ ਵਿਨਿਰਮਾਣ ਕੇਂਦਰ ਦੇ ਰੂਪ ਵਿਚ ਬੜ੍ਹਾਵਾ ਦੇਣਾ ਹੈ। ਇਸ ਤੋਂ ਇਲਾਵਾ ਵਿਨਿਰਮਾਣ ਸਹੂਲਤਾਂ ਦੀ ਸਥਾਪਨਾ ਤੇ ਉਤਫਾਦਨ ਸ਼ੁਰੂ ਕਰਨ ਲਈ ਘੱਟੋ-ਘੱਟ 4,150 ਕਰੋੜ ਰੁਪਏ ਦਾ ਨਿਵੇਸ਼ ਤੇ 3 ਸਾਲ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਇਸ ਵਿਚ 50 ਫੀਸਦੀ ਘਰੇਲੂ ਮੁੱਲ ਜੋੜਨ ਲਈ ਪੰਜ ਸਾਲ ਦੀ ਸਮਾਂ ਸੀਮਾ ਵੀ ਹੈ। ਨੀਤੀ ਨਿਵੇਸ਼ਕਾਂ ਲਈ ਵਾਹਨਾਂ ਦੇ ਆਯਾਤ ‘ਤੇ ਡਿਊਟੀਆਂ ਨੂੰ ਵੀ ਘਟਾਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: