ਬ੍ਰਿਟੇਨ ਦੇ ਜੋ ਨਾਗਰਿਕ ਅਤੇ ਨਿਵਾਸੀ ਫੈਮਿਲੀ ਵੀਜ਼ੇ ‘ਤੇ ਆਪਣੇ ਰਿਸ਼ਤੇਦਾਰਾਂ ਨੂੰ ਬ੍ਰਿਟੇਨ ਬੁਲਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਘੱਟੋ-ਘੱਟ ਆਮਦਨ ਸੀਮਾ ਵੀਰਵਾਰ ਤੋਂ 55 ਫ਼ੀਸਦੀ ਵਧਾ ਦਿੱਤੀ ਗਈ ਹੈ । ਇਨ੍ਹਾਂ ਵਿੱਚ ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹਨ। ਸਰਕਾਰ ਨੇ ਪਿਛਲੇ ਸਾਲ ਅਜਿਹੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਮਾਮਲੇ ਵਿੱਚ ਹੁਣ ਤੈਅ ਕਰ ਦਿੱਤਾ ਗਿਆ ਹੈ ਕਿ ਜੇ ਕੋਈ ਕਿਸੇ ਨੂੰ ਫੈਮਲੀ ਵੀਜ਼ਾ ‘ਤੇ ਯੂਕੇ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਤਾਂ ਇਸਦੇ ਲਈ ਘੱਟੋ-ਘੱਟ ਸਾਲਾਨਾ ਆਮਦਨ ਹੁਣ 29,000 ਪੌਂਡ ਹੋਣੀ ਚਾਹੀਦੀ ਹੈ। ਪਹਿਲਾਂ ਇਹ ਸੀਮਾ 18,600 ਪੌਂਡ ਸੀ ।
ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਸਾਲ ਦੀ ਸ਼ੁਰੂਆਤ ਤੱਕ ਇਹ ਤਨਖ਼ਾਹ ਸੀਮਾ ਵਧਾ ਕੇ 38,700 ਪੌਂਡ ਕਰ ਦਿੱਤੀ ਜਾਵੇਗੀ। ਬ੍ਰਿਟੇਨ ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਇਹ ਕਾਨੂੰਨੀ ਪ੍ਰਵਾਸ ਨੂੰ ਘਟਾਉਣ ਅਤੇ ਇੱਥੋਂ ਦੇ ਟੈਕਸਦਾਤਾਵਾਂ ਤੇ ਬਾਹਰੋਂ ਆਉਣ ਵਾਲੇ ਲੋਕਾਂ ਦਾ ਬੋਝ ਨਾ ਪਵੇ, ਇਹ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਗ੍ਰਹਿ ਸਕੱਤਰ ਜੇਮਸ ਕਲੀਵਰਲੇ ਵੱਲੋਂ ਲਿਆਂਦੇ ਗਏ ਪੈਕੇਜ ਦੇ ਤਹਿਤ ਅੰਤਮ ਕੋਸ਼ਿਸ਼ ਹੈ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ‘ਤੇ ਦਰੱਖਤ ਨਾਲ ਟਕਰਾਈ ਕਾਰ, ਮਾਂ-ਪੁੱਤ ਸਣੇ 4 ਦੀ ਮੌ.ਤ
ਯੂਕੇ ਦੇ ਗ੍ਰਹਿ ਸਕੱਤਰ ਜੇਮਸ ਕਲੇਵਰਲੀ ਦਾ ਕਹਿਣਾ ਹੈ ਕਿ ਦੇਸ਼ ਵਿੱਚ ਭਾਰੀ ਗਿਣਤੀ ਵਿੱਚ ਬਾਹਰੋਂ ਲੋਕ ਆ ਰਹੇ ਹਨ। ਇਸ ਲਈ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਬ੍ਰਿਟਿਸ਼ ਕਾਮਿਆਂ ਤੇ ਉਨ੍ਹਾਂ ਦੀਆਂ ਤਨਖਾਹ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬ੍ਰਿਟੇਨ ਵਿੱਚ ਆਪਣੇ ਪਰਿਵਾਰ ਲਿਆਉਣ ਵਾਲੇ ਟੈਕਸਦਾਤਵਾਂ ਦਾ ਬੋਝ ਨਾ ਵਧੇ, ਇਸ ਲਈ ਇਹ ਕਦਮ ਚੁੱਕਣਾ ਜ਼ਰੂਰੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਸਰਕਾਰ ਵੱਲੋਂ ਇੱਕ ਇਮੀਗ੍ਰੇਸ਼ਨ ਸਿਸਟਮ ਬਣਾਉਣ ਲਈ ਕੰਮ ਕੀਤਾ ਹੈ ਤੇ ਇਸ ‘ਤੇ ਜਨਤਾ ਭਰੋਸਾ ਕਰੇਗੀ।
ਇਸ ਬਾਰੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਜਦੋਂ ਇਸ ਨਵੇਂ ਨਿਯਮ ਨੂੰ ਪਹਿਲੀ ਵਾਰ ਦਸੰਬਰ 2023 ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤਾ ਗਿਆ ਸੀ, ਉਦੋਂ ਵਿਰੋਧੀਆਂ ਨੇ ਇਸਦੀ ਆਲੋਚਨਾ ਕੀਤੀ ਸੀ। ਇਸ ਲਈ ਸਰਕਾਰ ਵੱਲੋਂ ਪਹਿਲਾਂ ਦੀ ਤਰ੍ਹਾਂ 38,700 ਪੌਂਡ ਦੇ ਤੁਰੰਤ ਵਾਧੇ ਦੀ ਬਜਾਏ ਤਨਖਾਹ ਸੀਮਾ ਵਿੱਚ ਵਾਧਾ ਕਰਨ ਦਾ ਵਿਕਲਪ ਚੁਣਿਆ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਤਨਖਾਹ ਸੀਮਾ ਵਿੱਚ ਵਾਧਾ ਕਰ ਰਹੇ ਹਾਂ ਤੇ ਇਸਨੂੰ ਦੋ ਪੜਾਅ ਵਿੱਚ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: