ਗੁਲਾਬ ਨਬੀ ਆਜਾਦ ਨੇ ਐਾਲਨ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ। ਅਨੰਤਨਾਗ ਰਾਜੌਰੀ ਸੀਟ ਤੋਂ ਉਨ੍ਹਾਂ ਦੀ ਪਾਰਟੀ ਡੈਮੋਕ੍ਰੇਟਿਕ ਪ੍ਰੋਗ੍ਰੈਸਿਵ ਆਜ਼ਾਦ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਸੀ। ਉਨ੍ਹਾਂ ਦੀ ਪਾਰਟੀ ਤੋਂ ਐਡਵੋਕੇਟ ਮੁਹੰਮਦ ਸਲੀਮ ਪਰੇ ਚੋਣ ਲੜਨਗੇ। ਗੁਲਾਬ ਨਬੀ ਆਜ਼ਾਦ ਨੂੰ 2014 ਵਿਚ ਕਠੂਆ-ਊਧਮਪੁਰ ਲੋਕ ਸਭਾ ਖੇਤਰ ਵਿਚ ਭਾਜਪਾ ਦੇ ਡਾ. ਜੀਤੇਂਦਰ ਸਿੰਘ ਨੇ ਹਰਾਇਆ ਸੀ। ਇਸ ਸੀਟ ਤੋਂ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਵੀ ਚੋਣ ਮੈਦਾਨ ਵਿਚ ਹਨ।
ਇਹ ਵੀ ਪੜ੍ਹੋ : ਆਖਿਰ ਮੰਨ ਹੀ ਗਏ ਦਲਵੀਰ ਗੋਲਡੀ, ਕਿਹਾ-‘ਪਾਰਟੀ ਜਿਥੇ ਡਿਊਟੀ ਲਗਾਏਗੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ’
ਪਾਰਟੀ ਦੇ ਸੂਬਾਈ ਪ੍ਰਧਾਨ ਅਮੀਨ ਭੱਟਾ ਨੇ ਕਿਹਾ, “ਗੁਲਾਮ ਨਬੀ ਆਜ਼ਾਦ ਨੇ ਪਾਰਟੀ ਆਗੂਆਂ ਨਾਲ ਦੋ ਘੰਟੇ ਤੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਲੀਮ ਪਰੇ ਹੀ ਅਨੰਤਨਾਗ-ਰਾਜੌਰੀ ਸੀਟ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਗੁਲਾਮ ਨਬੀ ਆਜ਼ਾਦ ਨੇ ਇਹ ਕਿਉਂ ਕਿਹਾ। ਇਸ ‘ਤੇ ਪਾਰਟੀ ਨੇਤਾ ਨੇ ਕਿਹਾ ਕਿ ਇਸ ਦੇ ਪਿੱਛੇ ਕੁਝ ਕਾਰਨ ਹਨ, ਸਾਰਿਆਂ ਨੇ ਸਰਬਸੰਮਤੀ ਨਾਲ ਸਲੀਮ ਪਰੇ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ।