ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਤੈਅ ਕਰਨ ਤੇ ਵਿਰੋਧੀਆਂ ਨੂੰ ਘੇਰਨ ਲਈ ਹੁਣ ਮੁੱਖ ਮੰਤਰੀ ਮਾਨ ਖੁਦ ਮੋਰਚਾ ਸੰਭਾਲਣਗੇ। ਉਹ ਹਰੇਕ ਲੋਕ ਸਭਾ ਹਲਕੇ ਵਿਚ ਜਾ ਕੇ ਰੈਲੀਆਂ ਤੇ ਰੋਡ ਸ਼ੋਅ ਕਰਨਗੇ। ਪਾਰਟੀ ਵੱਲੋਂ ਇਸ ਲਈ ਪੂਰੀ ਰਣਨੀਤੀ ਤਿਆਰ ਕਰ ਲਈ ਗਈ ਹੈ। ਇਸ ਦਾ ਆਗਾਜ਼ ਅੱਜ ਸੀਐੱਮ ਮਾਨ ਫਤਿਹਗੜ੍ਹ ਸਾਹਿਬ ਤੋਂ ਕਰਨਗੇ। ਉਹ ਫਤਿਹਗੜ੍ਹ ਸਾਹਿਬ ਵਿਚ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਚੁਣਾਵੀ ਸਭਾ ਕਰਨਗੇ ਤਾਂ ਸ਼ਾਮ ਨੂੰ ਪਟਿਆਲਾਲੋਕ ਸਭਾ ਹਲਕੇ ਅਧੀਨ ਆਉਣ ਵਾਲੇ ਰਾਜਪੁਰਾ ਵਿਚ ਰੋਡ ਸ਼ੋਅ ਕਰਨਗੇ।
ਇਸ ਵਾਰ ਦਾ ਲੋਕ ਸਭਾ ਚੋਣ ਸੀਐੱਮ ਭਗਵੰਤ ਮਾਨ ਲਈ ਕਿਸੇ ਵੀ ਚੁਣੌਤੀ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਵਾਰ ਇਕ ਤਾਂ ਸੂਬੇ ਵਿਚ ਆਪ ਦੀ ਸਰਕਾਰ ਹੈ ਤੇ ਦੂਜੇ ਪਾਸੇ ਚੋਣਾਂ ਵਿਚ ਉਮੀਦਵਾਰ ਉਤਾਰਨ ਤੋਂ ਲੈ ਕੇ ਹੋਰ ਸਾਰੀ ਰਣਨੀਤੀ ਖੁਦ ਸੀਐੱਮ ਨੇ ਬਣਾਈ ਹੈ। 13 ਸੀਟਾਂ ‘ਤੇ ਸੀਐੱਮ ਮਾਨ ਹੀ ਖੁਦ ਵੱਡਾ ਚਿਹਰਾ ਹਨ। ਇਸ ਚੀਜ਼ ਨੂੰ ਉਹ ਵੀ ਸਮਝਦੇ ਹਨ। ਅਜਿਹੇ ਵਿਚ ਉਨ੍ਹਾਂ ਨੇ ਉਸੇ ਹਿਸਾਬ ਨਾਲ ਰਣਨੀਤੀ ਬਣਾਈ ਹੈ। ਪਹਿਲਾਂ ਸਾਰੇ ਹਲਕਿਆਂ ਦੇ ਵਿਧਾਇਕਾਂ, ਮੰਤਰੀਆਂ ਤੇ ਉਮੀਦਵਾਰਾਂ ਤੋਂ ਮੀਟਿੰਗ ਕਰਕੇ ਫੀਡਬੈਕ ਲਿਆ। ਸਾਰੇ ਹਲਕਿਆਂ ਦੀ ਜ਼ਮੀਨੀ ਹਕੀਕਤ ਸਮਝੀ ਹੈ।
ਪਟਿਆਲਾ ਲੋਕ ਸਭਾ ਹਲਕਾ ਪਹਿਲਾਂ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ। ਇਸ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਆਉਂਦੇ ਹਨ। 2019 ਵਿਚ ਇਸ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਜਿੱਤੀ ਸੀ। ਉਹ ਕਾਂਗਰਸ ਦੇ ਸਮੇਂ ਕੇਂਦਰੀ ਮੰਤਰੀ ਰਹਿ ਚੁੱਕੀ ਹੈ। ਹਾਲਾਂਕਿ ਉਹ ਹੁਣ ਭਾਜਪਾ ਦੀ ਉਮੀਦਵਾਰ ਹੈ। ਇਸ ਹਲਕੇ ਵਿਚ 9 ਵਿਧਾਨ ਸਭਾ ਹਲਕੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੇ ਹਲਕਿਆਂ ‘ਤੇ ਆਪ ਦੇ ਉਮੀਦਵਾਰ ਜਿੱਤੇ ਸਨ।
ਇਹ ਵੀ ਪੜ੍ਹੋ: ਰਾਮ ਨੌਮੀ ਵਾਲੇ ਦਿਨ ਬੱਚਾ ਰਾਮਲੱਲਾ ਦਾ ਰੂਪ ਧਾਰਨ ਕਰ ਪਹੁੰਚਿਆ ਅਯੁੱਧਿਆ, ਤੁਸੀਂ ਵੀ ਵੇਖੋ ਵੀਡੀਓ
ਸ੍ਰੀ ਫਤਿਹਗੜ੍ਹ ਸਾਹਿਬ ਵਿਚ ਵੀ 9 ਹਲਕੇ ਆਉਂਦੇ ਹਨ। ਇਥੇ ਮੌਜੂਦਾ ਸਾਂਸਦ ਡਾ. ਅਮਰ ਸਿੰਘ ਕਾਂਗਰਸ ਦੇ ਹਨ। ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਇਸ ਹਲਕੇ ਦੀਆਂ 9 ਸੀਟਾਂ ਜਿੱਤੀਆਂ ਸਨ। ਇਥੋਂ ਪਾਰਟੀ ਉਮੀਦਵਾਰ ਛੱਡ ਕੇ ਆਏ ਗੁਰਪ੍ਰੀਤ ਸਿੰਘ ਜੀਪੀ ਹਨ। ਇਸ ਸੀਟ ‘ਤੇ ਪਾਰਟੀ 2014 ਵਿਚ ਜਿੱਤ ਚੁੱਕੀ ਹੈ।