ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਵੀਰਵਾਰ ਨੂੰ ਪੀ.ਏ.ਪੀ.ਚੌਕ ਵਿਖੇ ਟ੍ਰੈਫਿਕ ਸਮੱਸਿਆ ਦਾ ਜਾਇਜ਼ਾ ਲਿਆ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ 10 ਦਿਨਾਂ ਦੇ ਅੰਦਰ-ਅੰਦਰ ਜਲੰਧਰ ਤੋਂ ਅੰਮ੍ਰਿਤਸਰ ਤੱਕ ਆਵਾਜਾਈ ਨੂੰ ਸਹੀ ਢੰਗ ਨਾਲ ਚਲਾਉਣ ਦੀਆਂ ਸੰਭਾਵਨਾਵਾਂ ਸਬੰਧੀ ਸਰਵੇਖਣ ਕੀਤਾ ਜਾਵੇ।
ਦੱਸ ਦੇਈਏ ਕਿ ਜਲੰਧਰ ਦੇ ਡੀਸੀ ਰੋਡ ਸੇਫਟੀ ਕਮੇਟੀ ਦੇ ਚੇਅਰਮੈਨ ਵੀ ਹਨ। ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਕਈ ਡਿਜ਼ਾਈਨ ਤਿਆਰ ਕੀਤੇ ਗਏ ਪਰ ਯੋਜਨਾ ਸਿਰੇ ਨਹੀਂ ਚੜ੍ਹ ਸਕੀ। ਇਸ ਦੌਰਾਨ ਰਾਮਾਂ ਮੰਡੀ ਦੇ ਸਾਹਮਣੇ ਟ੍ਰੈਫਿਕ ਜਾਮ ਦੀ ਸਥਿਤੀ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਡੀਸੀ ਨੇ ਪੀਏਪੀ ਚੌਕ ਵਿਖੇ ਉਸ ਥਾਂ ਦਾ ਵੀ ਦੌਰਾ ਕੀਤਾ ਜਿੱਥੇ ਸ਼ਹਿਰ ਦੀ ਆਵਾਜਾਈ ਨੂੰ ਲੰਮਾ ਪਿੰਡ ਵੱਲ ਨੂੰ ਸਿੱਧਾ ਰਸਤਾ ਦੇਣ ਦੀ ਤਜਵੀਜ਼ ਹੈ। ਕਰੀਬ ਤਿੰਨ ਸਾਲ ਪਹਿਲਾਂ ਨੈਸ਼ਨਲ ਹਾਈਵੇਅ ਅਥਾਰਟੀ ਨੇ ਛੇ ਮਾਰਗੀ ਫੁੱਲ ਦਾ ਨਵਾਂ ਉਦਘਾਟਨ ਕਰਦਿਆਂ ਪੀਏਪੀ ਸ਼ੂਟਿੰਗ ਰੇਂਜ ਦੇ ਸਾਹਮਣੇ ਵਾਧੂ ਸੜਕ ਬਣਾ ਕੇ ਉਕਤ ਰੂਟ ’ਤੇ ਸ਼ਹਿਰ ਦੀ ਆਵਾਜਾਈ ਨੂੰ ਨਿਰਦੇਸ਼ਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਬਾਅਦ ਵਿੱਚ ਇਸ ਨੂੰ ਬੰਦ ਕਰਨਾ ਪਿਆ। ਸੜਕ ਹਾਦਸੇ ਕਾਰਨ ਫਿਲਹਾਲ ਇਸ ਜਗ੍ਹਾ ‘ਤੇ ਐਕਸੀਡੈਂਟ ਪ੍ਰੋਨ ਏਰੀਆ ਦਾ ਬੋਰਡ ਲਗਾ ਦਿੱਤਾ ਗਿਆ ਹੈ ਅਤੇ ਕੰਕਰੀਟ ਦੇ ਬਲਾਕ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਦੱਸ ਦੇਈਏ ਕਿ ਅੰਮ੍ਰਿਤਸਰ ਵੱਲ ਜਾਣ ਲਈ ਲੋਕਾਂ ਨੂੰ ਜਲੰਧਰ ਸ਼ਹਿਰ ਤੋਂ ਰਾਮਾ ਮੰਡੀ ਚੌਂਕ ਤੱਕ ਜਾਣਾ ਪੈਂਦਾ ਹੈ, ਜਿਸ ਕਾਰਨ ਪੀਏਪੀ ਚੌਂਕ ‘ਤੇ ਜਾਮ ਲੱਗਣ ਕਾਰਨ ਲੋਕਾਂ ਦਾ ਸਮਾਂ ਬਰਬਾਦ ਹੁੰਦਾ ਹੈ। ਸਮੱਸਿਆ ਦਾ ਹੱਲ ਇਹ ਹੈ ਕਿ ਲੰਮਾ ਪਿੰਡ ਚੌਕ ਵੱਲ ਜਾਣ ਵਾਲੇ ਪੁਰਾਣੇ ਚਾਰ ਮਾਰਗੀ ਪੁਲ ਨੂੰ ਛੇ ਮਾਰਗੀ ਕੀਤਾ ਜਾਵੇ। ਇਸਦੇ ਲਈ, ਵਾਧੂ ਐਕਸਟੈਂਸ਼ਨ ਤਿਆਰ ਕਰਨੇ ਪੈਣਗੇ ਤਾਂ ਜੋ ਸਥਾਨਕ ਆਵਾਜਾਈ ਲਈ ਇੱਕ ਵੱਖਰਾ ਸੁਰੱਖਿਅਤ ਰਸਤਾ ਬਣਾਇਆ ਜਾ ਸਕੇ।