IPL 2024 ਦੇ 40ਵੇਂ ਮੈਚ ਵਿੱਚ ਅੱਜ ਦਿੱਲੀ ਕੈਪਿਟਲਸ ਦਾ ਸਾਹਮਣਾ ਗੁਜਰਾਤ ਟਾਇਟਨਸ ਨਾਲ ਹੋਵੇਗਾ। ਇਹ ਮੈਚ ਦਿੱਲੀ ਦੇ ਘਰੇਲੂ ਮੈਦਾਨ ਅਰੁਣ ਜੇਟਲੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। DC ਤੇ GT ਦਾ ਇਸ ਸੀਜ਼ਨ ਵਿੱਚ ਦੂਜੀ ਵਾਰ ਸਾਹਮਣਾ ਹੋਵੇਗਾ। ਪਿਛਲੀ ਵਾਰ ਦਿੱਲੀ ਨੂੰ 6 ਵਿਕਟਾਂ ਨਾਲ ਜਿੱਤ ਮਿਲੀ ਸੀ। ਦੋਹਾਂ ਟੀਮਾਂ ਦਾ ਇਸ ਸੀਜ਼ਨ ਅੱਜ ਨੌਵਾਂ ਮੈਚ ਹੋਵੇਗਾ। ਦਿੱਲੀ ਦੀ ਟੀਮ 8 ਵਿੱਚੋਂ 3 ਜਿੱਤ ਦੇ ਬਾਅਦ 6 ਪੁਆਇੰਟ ਲੈ ਕੇ ਪੁਆਇੰਟ ਟੇਬਲ ਵਿੱਚ 8ਵੇਂ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ ਗੁਜਰਾਤ 8 ਵਿੱਚੋਂ 4 ਜਿੱਤਾਂ ਦੇ ਨਾਲ 8 ਪੁਆਇੰਟ ਦੇ ਨਾਲ ਛੇਵੇਂ ਨੰਬਰ ‘ਤੇ ਹੈ।
ਜੇਕਰ ਇੱਥੇ ਦੋਹਾਂ ਟੀਮਾਂ ਦੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਤੇ ਗੁਜਰਾਤ ਵਿਚਾਲੇ IPL ਵਿੱਚ 4 ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 2 ਵਿੱਚ ਦਿੱਲੀ ਤੇ 2 ਵਿੱਚ ਹੀ ਗੁਜਰਾਤ ਨੂੰ ਜਿੱਤ ਮਿਲੀ। ਦੋਹਾਂ ਟੀਮਾਂ ਵਿਚਾਲੇ ਪਿਛਲਾ ਮੁਕਾਬਲਾ ਕਾਫ਼ੀ ਰੋਮਾਂਚਕ ਸੀ। ਜਿੱਥੇ ਦਿੱਲੀ ਨੇ ਗੁਜਰਾਤ ਨੂੰ 17.3 ਓਵਰਾਂ ਵਿੱਚ 89 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ। ਦਿੱਲੀ ਇਹ ਮੈਚ 8.5 ਓਵਰ ਵਿੱਚ ਹੀ 6 ਵਿਕਟਾਂ ਨਾਲ ਜਿੱਤ ਹਾਸਿਲ ਕਰ ਲਈ ਸੀ।
ਦਿੱਲੀ ਇਸ ਸੀਜ਼ਨ ਦੇ ਪੰਜ ਮੁਕਾਬਲੇ ਹਾਰ ਚੁੱਕੀ ਹੈ। ਦਿੱਲੀ ਨੂੰ ਪੰਜਾਬ। ਰਾਜਸਥਾਨ, ਕੋਲਕਾਤਾ, ਮੁੰਬਈ ਤੇ ਹੈਦਰਾਬਾਦ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੇ ਹੁਣ ਤੱਕ ਸਿਰਫ਼ 3 ਮੈਚ ਜਿੱਤੇ ਹਨ, ਜਿਨ੍ਹਾਂ ਵਿੱਚ ਉਸਨੇ ਚੇੱਨਈ, ਲਖਨਊ ਤੇ ਗੁਜਰਾਤ ਨੂੰ ਹਰਾਇਆ ਹੈ। ਉੱਥੇ ਹੀ ਗੁਜਰਾਤ ਨੂੰ ਚੇੱਨਈ, ਲਖਨਊ, ਪੰਜਾਬ ਤੇ ਦਿੱਲੀ ਦੇ ਖਿਲਾਫ਼ ਹਾਰ ਮਿਲੀ ਹੈ। ਟੀਮ ਅੱਜ ਫਿਰ ਇੱਕ ਵਾਰ ਦਿੱਲੀ ਦਾ ਸਾਹਮਣਾ ਕਰੇਗੀ ।
ਇਹ ਵੀ ਪੜ੍ਹੋ: ਫਰੀਦਕੋਟ ਤੋਂ ਦੁਖਦਾਈ ਖ਼ਬਰ, ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਜੀਵਨ ਲੀਲਾ ਕੀਤੀ ਸਮਾਪਤ
ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਇਹ ਪਿਚ ਬੱਲੇਬਾਜ਼ਾਂ ਦੇ ਲਈ ਬਹੁਤ ਵਧੀਆ ਹੈ। ਇੱਥੇ ਪੈਰਾਂ ਨੂੰ ਵੀ ਸ਼ੁਰੂਆਤੀ ਓਵਰਾਂ ਵਿੱਚ ਨਵੀਂ ਗੇਂਦ ਦੇ ਨਾਲ ਥੋੜ੍ਹੀ ਮਦਦ ਮਿਲ ਸਕਦੀ ਹੈ। IPL ਵਿੱਚ ਹੁਣ ਤੱਕ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਕੁੱਲ 85 ਮੁਕਾਬਲੇ ਖੇਡੇ ਗਏ ਹਨ। ਇਸ ਪਿਚ ‘ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 38 ਮੈਚ ਤਾਂ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 46 ਮੁਕਾਬਲੇ ਜਿੱਤੇ ਹਨ। ਉੱਥੇ ਹੀ ਇੱਕ ਮੈਚ ਬੇਨਤੀਜਾ ਰਿਹਾ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਦਿੱਲੀ ਕੈਪਿਟਲਸ: ਰਿਸ਼ਭ ਪੰਤ (ਵਿਕਟਕੀਪਰ& ਕਪਤਾਨ), ਪ੍ਰਿਥਵੀ ਸ਼ਾ, ਜੈਕ ਫ੍ਰੇਜਰ-ਮੈਗਰਕ, ਸ਼ਾਈ ਹੋਪ, ਟ੍ਰਿਸਟਨ ਸਟਬਸ, ਅਕਸ਼ਰ ਪਟੇਲ, ਸੁਮਿਤ ਕੁਮਾਰ, ਕੁਲਦੀਪ ਯਾਦਵ, ਮੁਕੇਸ਼ ਕੁਮਾਰ, ਈਸ਼ਾਂਤ ਸ਼ਰਮਾ, ਖਲੀਲ ਅਹਿਮਦ।
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ(ਵਿਕਟਕੀਪਰ), ਸਾਈ ਸੁਦਰਸ਼ਨ, ਡੇਵਿਡ ਮਿਲਰ, ਅਭਿਨਵ ਮਨੋਹਰ, ਰਾਹੁਲ ਤੇਵਤਿਆ, ਰਾਸ਼ਿਦ ਖਾਨ , ਮੋਹਿਤ ਸ਼ਰਮਾ, ਨੂਰ ਅਹਿਮਦ, ਸਪੇਂਸਰ ਜਾਨਸਨ ਤੇ ਸੰਦੀਪ ਵਾਰਿਅਰਸ।
ਵੀਡੀਓ ਲਈ ਕਲਿੱਕ ਕਰੋ -: