ਅੱਜ ਤੱਕ ਤੁਸੀਂ ਈ-ਮੇਲ ‘ਤੇ ਅਸਤੀਫਾ ਦਿੱਤਾ ਹੋਵੇਗਾ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਮੁਲਾਜ਼ਮ ਟਿਕ ਟਾਕ ‘ਤੇ ਆਪਣੇ ਅਸਤੀਫੇ ਦਾ ਐਲਾਨ ਕਰ ਰਹੇ ਹਨ। ਲੋਕ ਬਾਕਾਇਦਾ ਵੀਡੀਓ ਬਣਾ ਕੇ ਟਿਕਟਾਕ ‘ਤੇ ਆਪਣੇ ਅਸਤੀਫੇ ਦੀ ਜਾਣਕਾਰੀ ਪੂਰੀ ਦੁਨੀਆ ਨਾਲ ਸਾਂਝਾ ਕਰ ਰਹੇ ਹਨ। ਉਹ ਇਸ ਵੀਡੀਓ ਵਿਚ ਅਸਤੀਫੇ ਨਾਲ ਜੁੜੇ ਕਾਰਨ ਤੇ ਉਨ੍ਹਾਂ ਦੇ ਪੂਰੇ ਤਜਰਬੇ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ।
ਵਿਦੇਸ਼ ਵਿਚ ਮੁਲਾਜ਼ਮ ਆਫਿਸ ਵਿਚ ਮੇਲ ਕਰਨ ਦੀ ਬਜਾਏ ਟਿਕਟਾਕ ‘ਤੇ ਵੀਡੀਓ ਬਣਾ ਕੇ ਅਪਲੋਡ ਕਰ ਦਿੰਦੇ ਹਨ। ਇਸ ਨੂੰ ਹੀ QUIT-TOK ਕਹਿੰਦੇ ਹਨ। ਵਿਦੇਸ਼ੀ ਮੀਡੀਆ ਕੰਪਨੀ ਬੀਬੀਸੀ ਨੇ ਇਕ ਰਿਪੋਰਟ ਕੱਢੀ ਜਿਸ ਵਿਚ ਉਨ੍ਹਾਂ ਨੇ QUIT-TOK ਦੀ ਗੱਲ ਕੀਤੀ ਹੈ। ਇਸ ਵਿਚ ਉਨ੍ਹਾਂ ਦੱਸਿਆ ਕਿ ਕਈ ਸੰਸਥਾਵਾਂ ਵਿਚ ਜੋ ਮੁਲਾਜ਼ਮ ਆਪਣੀ ਕੰਪਨੀ ਤੋਂ ਖੁਸ਼ ਨਹੀਂ ਹਨ, ਉਹ ਖੁੱਲ੍ਹ ਕੇ ਪੂਰੇ ਸਮਾਜ ਦੇ ਸਾਹਮਣੇ ਆਪਣੇ ਅਸਤੀਫੇ ਦਾ ਕਾਰਨ ਦੱਸਦੇ ਹਨ। ਉਹ ਉਸ ਕੰਪਨੀ ਦੇ ਨਾਲ ਆਪਣੇ ਚੰਗੇ ਬੁਰੇ ਤਜਰਬਿਆਂ ਨੂੰ ਵੀ ਸਾਂਝਾ ਕਰਦੇ ਹਨ। ਇਹ ਚੀਜ਼ ਜ਼ਿਆਦਾ ਉਮਰ ਵਾਲੇ ਲੋਕਾਂ ਦੀ ਬਜਾਏ ਘੱਟ ਉਮਰ ਵਾਲਿਆਂ ਵਿਚ ਦੇਖੀ ਜਾ ਰਹੀ ਹੈ। ਇਸ ਵਿਚ ਲੋਕ ਜਾਂ ਤਾਂ ਵੀਡੀਓ ਰਿਕਾਰਡ ਕਰਦੇ ਹਨ ਜਾਂ ਫਿਰ ਲਾਈਵ ਹੀ ਅਸਤੀਫਾ ਕਰਦੇ ਹਨ। ਕਈ ਵਾਰ ਤਾਂ ਜੂਮ ਮੀਟਿੰਗਸ ਨੂੰ ਵੀ ਲੋਕ ਲਾਈਵ ਦਿਖਾਉਂਦੇ ਹਨ। ਲੋਕ ਇਸ ਰਾਹੀਂ ਆਪਣੇ ਚੰਗੇ ਤੇ ਮਾੜੇ ਤਜਰਬਿਆਂ ਨੂੰ ਸਾਂਝਾ ਕਰਦੇ ਹਨ। ਇਸ ‘ਤੇ ਕਈ ਲੋਕਾਂ ਦੇ ਬਿਆਨ ਸਾਹਮਣੇ ਆਏ। ਕਈ ਇਸ ਨੂੰ ਚੰਗਾ ਸਮਝਦੇ ਹਨ ਤੇ ਕਈ ਗਲਤ।
ਇਹ ਵੀ ਪੜ੍ਹੋ : Rasmalai ਤੇ Chowmein ਖਾਣ ਨਾਲ ਵਿਆਹ ‘ਚ ਵਿਗੜੀ ਮਹਿਮਾਨਾਂ ਦੀ ਸਿਹਤ, ਕਰਵਾਇਆ ਗਿਆ ਹਸਪਤਾਲ ਭਰਤੀ
ਬਹੁਤ ਸਾਰੇ ਲੋਕ ਇਸ ਗੱਲ ਨੂੰ ਸਹੀ ਨਹੀਂ ਮੰਨਦੇ। ਉਨ੍ਹਾਂ ਦਾ ਤਰਕ ਹੈ ਕਿ ਅੱਗੇ ਜੌਬ ਮਿਲਣ ਦੇ ਚਾਂਸ ਘੱਟ ਹੋ ਜਾਂਦੇ ਹਨ। ਆਪਣੀਆਂ ਕਮਜ਼ੋਰੀਆਂ ਨੂੰ ਹਰ ਜਗ੍ਹਾ ਦਿਖਾਉਣਾ ਸਹੀ ਨਹੀਂ ਹੈ। ਸਭ ਦੇ ਵੱਖ-ਵੱਖ ਵਿਚਾਰ ਹਨ ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ਵਿਚ ਇਹ ਕਲਚਰ ਬਹੁਤ ਅੱਗੇ ਵਧ ਰਿਹਾ ਹੈ। ਕੀ ਆਉਣ ਵਾਲੇ ਸਮੇਂ ਵਿਚ ਭਾਰਤ ਦੇ ਵਰਕ ਕਲਚਰ ‘ਤੇ ਵੀ ਇਸ ਦਾ ਅਸਰ ਪਵੇਗਾ? ਇਹ ਦੇਖਣ ਵਾਲੀ ਗੱਲ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: