ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਦੇ ਦੂਜੇ ਦਿਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਕ ਵਾਰ ਫਿਰ ਜ਼ਖਮੀ ਹੋ ਗਈ। ਦੁਰਗਾਪੁਰ ‘ਚ ਹੈਲੀਕਾਪਟਰ ‘ਤੇ ਚੜ੍ਹਦੇ ਸਮੇਂ ਉਨ੍ਹਾਂ ਦਾ ਪੈਰ ਫਿਸਲ ਗਿਆ। ਫਿਲਹਾਲ ਉਨ੍ਹਾਂ ਨੂੰ ਆਸਨਸੋਲ ਲਿਜਾਇਆ ਗਿਆ ਹੈ। ਇਸ ਘਟਨਾ ਨਾਲ ਜੁੜੀ ਵੀਡੀਓ ਵੀ ਸਾਹਮਣੇ ਆਈ ਹੈ ।
ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਹੈਲੀਕਾਪਟਰ ‘ਚ ਸਵਾਰ ਹੁੰਦੇ ਸਮੇਂ ਮਮਤਾ ਬੈਨਰਜੀ ਦਾ ਪੈਰ ਫਿਸਲ ਗਿਆ ਅਤੇ ਉਹ ਡਿੱਗ ਗਈ। ਉੱਥੇ ਮੌਜੂਦ ਸੁਰੱਖਿਆ ਕਰਮਚਾਰੀ ਮਮਤਾ ਬੈਨਰਜੀ ਨੂੰ ਬਚਾਉਣ ਲਈ ਦੌੜੇ। ਡਿੱਗਣ ਕਾਰਨ ਮਮਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਪਹਿਲੀ ਵਾਰ ਨਹੀਂ ਹੈ, ਮਮਤਾ ਇਸ ਤੋਂ ਪਹਿਲਾਂ ਵੀ ਕਈ ਵਾਰ ਜ਼ਖਮੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਤੇਂਦੁਏ ਨੇ ਕੀਤਾ ਨੌਜਵਾਨ ‘ਤੇ ਹ.ਮਲਾ, ਵਾਲ-ਵਾਲ ਬਚੀ ਜਾ.ਨ, ਘਰਾਂ ਦੇ ਬਾਹਰ ਲਗਾਏ ਗਏ ਪਿੰਜਰੇ
ਦੱਸ ਦੇਈਏ ਕਿ ਹਾਲ ਹੀ ‘ਚ ਮਮਤਾ ਬੈਨਰਜੀ ਦੀ ਉਨ੍ਹਾਂ ਦੇ ਰਿਹਾਇਸ਼ ‘ਤੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਸੀ। ਉਹ ਕੈਂਪਸ ਵਿੱਚ ਸੈਰ ਕਰਦੇ ਸਮੇਂ ਡਿੱਗ ਗਈ ਸੀ, ਜਿਸ ਕਾਰਨ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਸੀ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਐੱਸਐੱਸਕੇਐੱਮ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਟਾਂਕੇ ਵੀ ਲਾਏ ਗਏ।
ਵੀਡੀਓ ਲਈ ਕਲਿੱਕ ਕਰੋ -: