ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ 2024 ਦੇ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ 15 ਮੈਂਬਰੀ ਟੀਮ ਦਾ ਐਲਾਨ ਸੋਮਵਾਰ ਨੂੰ ਦੋ ਬੱਚਿਆਂ ਤੋਂ ਕਰਵਾਇਆ। ਬੋਰਡ ਨੇ ਇਸਦੀ ਮਜ਼ੇਦਾਰ ਵੀਡੀਓ ਟਵੀਟ ਕੀਤਾ ਹੈ। ਸਟਾਰ ਪਲੇਅਰ ਕੇਨ ਵਿਲੀਅਮਸਨ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਮਿਲੀ ਹੈ। ਟੀਮ ਵਿੱਚ ਵਨਡੇ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਬੱਲੇਬਾਜ਼ ਕਰਨ ਵਾਲੇ ਰਚਿਨ ਰਵਿੰਦਰ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਰਚਿਨ ਤੇ ਮੈਟ ਹੇਨਰੀ ਪਹਿਲੀ ਵਾਰ ਟੀ-20 ਵਿਸ਼ਵ ਕੱਪ ਵਿੱਚ ਖੇਡਣਗੇ। ਬੇਨ ਸਿਯਰਸ ਨੂੰ 16ਵੇਂ ਟ੍ਰੈਵਲਿੰਗ ਰਿਜ਼ਰਵ ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਵਾਰ ਟੀ-20 ਵਿਸ਼ਵ ਕੱਪ ਵਿੱਚ ਕੁੱਲ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਲਈ ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ ਆਪਣੀ ਟੀਮ ਦਾ ਐਲਾਨ ਕੀਤਾ ਹੈ।
ਵਿਸ਼ਵ ਕੱਪ ਲਈ ਨਿਊਜ਼ੀਲੈਂਡ ਦੀ ਸਕੁਐਡ ਵਿੱਚ ਕੇਨ ਵਿਲੀਅਮਸਨ(ਕਪਤਾਨ), ਟ੍ਰੇਂਟ ਬੋਲਟ, ਮਾਇਕਲ ਬ੍ਰੇਸਵੇਲ, ਮਾਰਕ ਚੈਪਮਨ, ਡੇਵੋਨ ਕਾਨਵੇ, ਲਾਕੀ ਫਰਗੂਸਨ, ਮੈਟ ਹੈਨਰੀ, ਡੇਰਿਲ ਮਿਚੇਲ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰ, ਮਿਚੇਲ ਸੇਂਟਨਰ, ਈਸ਼ ਸੋਢੀ ਤੇ ਟਿਮ ਸਾਊਦੀ ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀ-20 ਵਸ਼ਵ ਕੱਪ 2024 ਦਾ ਓਪਨਿੰਗ ਮੈਚ ਕੈਨੇਡਾ ਤੇ ਹੋਮ ਟੀਮ ਅਮਰੀਕਾ ਦੇ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ 1 ਜੂਨ ਨੂੰ ਡਾਲਾਸ ਵਿੱਚ ਹੀ ਹੋਵੇਗਾ। ਕ੍ਰਿਕਟ ਇਤਿਹਾਸ ਦਾ ਪਹਿਲਾ ਮੁਕਾਬਲਾ ਵੀ ਅਮਰੀਕਾ ਤੇ ਕੈਨੇਡਾ ਦੇ ਵਿਚਾਲੇ ਹੀ 1844 ਵਿੱਚ ਖੇਡਿਆ ਗਿਆ ਸੀ। ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਦੀ ਟੀਮ ਜਿੱਥੇ 7 ਜੂਨ ਤੋਂ ਆਪਣੇ ਸਫ਼ਰ ਦਾ ਆਗਾਜ਼ ਅਫ਼ਗਾਨਿਸਤਾਨ ਦੇ ਖਿਲਾਫ਼ ਕਰੇਗੀ। ਇਸਦੇ ਬਾਅਦ ਉਨ੍ਹਾਂ ਨੂੰ 12 ਜੂਨ ਨੂੰ ਮੇਜ਼ਬਾਨ ਵੈਸਟਇੰਡੀਜ਼ ਦੇ ਖਿਲਾਫ਼ ਮੈਚ ਖੇਡਣਾ ਹੈ। 14 ਜੂਨ ਨੂੰ ਕੀਵੀ ਟੀਮ ਯੂਗਾਂਡਾ, ਜਦਕਿ 17 ਜੂਨ ਨੂੰ ਪਾਪੁਆ ਨਿਊ ਗਿਨੀ ਨਾਲ ਮੈਚ ਖੇਡਣ ਮੈਦਾਨ ‘ਤੇ ਉਤਰੇਗੀ। ਨਿਊਜ਼ੀਲੈਂਡ ਦੀ ਟੀਮ ਟੀ-20 ਵਿਸ਼ਵ ਕੱਪ ਵਿੱਚ ਗਰੁੱਪ-ਸੀ ਦਾ ਹਿੱਸਾ ਹੈ।
ਦੱਸ ਦੇਈਏ ਕਿ ਨਿਊਜ਼ੀਲੈਂਡ ਟੀਮ ਹੁਣ ਤੱਕ ਇੱਕ ਵੀ ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ। 2022 ਵਿੱਚ ਇੰਗਲੈਂਡ ਨੇ ਪਾਕਿਸਤਾਨ ਨੂੰ ਫਾਈਨਲ ਵਿੱਚ ਹਰਾ ਕੇ ਖਿਤਾਬ ਜਿੱਤਿਆ ਸੀ। ਉਦੋਂ ਭਾਰਤ ਨੂੰ ਸੈਮੀਫਾਈਨਲ ਵਿੱਚ ਇੰਗਲੈਂਡ ਤੋਂ ਹੀ ਹਾਰ ਦਾ ਸਾਹਮਣਾ ਕਰਨਾ ਪੀ ਸੀ। ਟੀਮ ਇੰਡੀਆ ਨੇ 2007 ਵਿੱਚ ਪਹਿਲੀ ਵਾਰ ਟੂਰਨਾਮੈਂਟ ਦਾ ਹੀ ਖਿਤਾਬ ਆਪਣੇ ਨਾਮ ਕਰ ਲਿਆ ਸੀ। ਉਦੋਂ ਤੋਂ ਟੀਮ ਇੱਕ ਵਾਰ ਵੀ ਟਰਾਫੀ ਨਹੀਂ ਜਿੱਤ ਸਕੀ।
ਵੀਡੀਓ ਲਈ ਕਲਿੱਕ ਕਰੋ -: