ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੋਮਵਾਰ ਸਵੇਰ ਮੀਂਹ ਪਿਆ। ਮੀਂਹ ਕਾਰਨ ਜਿੱਥੇ ਅਬੋਹਰ ਵਿੱਚ ਖੇਤਾਂ ‘ਚ ਕਿਸਾਨ ਆਪਣੀਆਂ ਫ਼ਸਲਾਂ ਨੂੰ ਲੈ ਕੇ ਚਿੰਤਤ ਨਜ਼ਰ ਆਏ, ਉੱਥੇ ਹੀ ਮੰਡੀਆਂ ‘ਚ ਕਣਕ ਲੈ ਕੇ ਬੈਠੇ ਕਿਸਾਨ ਵੀ ਕਾਫ਼ੀ ਚਿੰਤਤ ਦਿਖੇ। ਅਬੋਹਰ ਦੀ ਅਨਾਜ ਮੰਡੀ ‘ਚ ਸ਼ੈੱਡਾਂ ਦੀ ਗਿਣਤੀ ਘੱਟ ਹੋਣ ਕਾਰਨ ਲੱਖਾਂ ਬੋਰੀਆਂ ਕਣਕਾਂ ਬਾਹਰ ਖੁੱਲ੍ਹੇ ਅਸਮਾਨ ‘ਚ ਪਈਆਂ, ਮੀਂਹ ‘ਚ ਭਿੱਜ ਗਈ।
ਮੌਕੇ ’ਤੇ ਮੌਜੂਦ ਗੋਬਿੰਦਰ ਦੇ ਕਿਸਾਨ ਬਲਵਿੰਦਰ ਸਿੰਘ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਇਸ ਮੰਡੀ ਵਿੱਚ ਥਾਂ ਬਹੁਤ ਘੱਟ ਹੈ ਜਿਸ ਕਾਰਨ ਇੱਥੇ ਜ਼ਿਆਦਾ ਕਣਕ ਨਹੀਂ ਲਿਆਂਦੀ ਜਾ ਸਕਦੀ ਅਤੇ ਲਿਫਟਿੰਗ ਸਹੀ ਨਾ ਹੋਣ ਕਾਰਨ ਲੱਖਾਂ ਬੋਰੀਆਂ ਬਾਹਰ ਅਸਮਾਨ ਵਿੱਚ ਭਿੱਜਦੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੰਡੀ ਵਿੱਚ ਥਾਂ ਨਾ ਹੋਣ ਕਾਰਨ ਉਨ੍ਹਾਂ ਨੇ ਆਪਣੇ ਘਰ ਵਿੱਚ ਕਣਕ ਦੀਆਂ 8 ਤੋਂ 10 ਟਰਾਲੀਆਂ ਰੱਖੀਆਂ ਹੋਈਆਂ ਹਨ, ਜੋ ਕਿ ਮੰਡੀ ਵਿੱਚ ਕਣਕ ਉਤਾਰਨ ਲਈ ਥਾਂ ਨਾ ਹੋਣ ਕਾਰਨ ਉਹ ਇੱਥੇ ਨਹੀਂ ਲਿਆਏ।
ਇਸ ਸਬੰਧੀ ਮਜ਼ਦੂਰ ਆਗੂ ਸਤੀਸ਼ ਕੁਮਾਰ ਨੇ ਕਿਹਾ ਕਿ ਮੰਡੀ ਵਿੱਚ ਲਿਫਟਿੰਗ ਸਹੀ ਢੰਗ ਨਾਲ ਨਹੀਂ ਹੋ ਰਹੀ। ਬੇਸ਼ੱਕ ਡੀਸੀ ਨੇ ਪਿਛਲੇ ਦਿਨੀਂ ਦੌਰਾ ਕਰਕੇ ਜਲਦੀ ਲਿਫਟਿੰਗ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਸਨ ਪਰ ਫਿਰ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ, ਮੰਡੀ ਵਿੱਚ ਲਿਫ਼ਟਿੰਗ ਦੀ ਹਾਲਤ ਮਾੜੀ ਹੈ।
ਇਹ ਵੀ ਪੜ੍ਹੋ : ਸੋਨੀਪਤ ‘ਚ ਭਿ.ਆਨ.ਕ ਸੜਕ ਹਾ.ਦਸਾ, ਸ਼ਰਧਾਲੂਆਂ ਨਾਲ ਭਰੀ ਕਾਰ ਪੱਥਰ ਨਾਲ ਟ.ਕਰਾਈ, 4 ਦੀ ਹੋਈ ਮੌ.ਤ
ਇਸ ਦੌਰਾਨ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਕਮਿਸ਼ਨ ਏਜੰਟਾਂ ਨੂੰ ਮੀਂਹ ਦੀ ਸੰਭਾਵਨਾ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਮੰਡੀ ਵਿੱਚ ਪਈ ਕਣਕ ਉਪਰ ਤਰਪਾਲਾਂ ਪਾਉਣਾ ਕਮਿਸ਼ਨ ਏਜੰਟਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਪਾਸੇ ਧਿਆਨ ਦੇਣ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਮੰਡੀ ਵਿੱਚ ਵਾਧੂ ਕਣਕ ਨਾ ਲਿਆਉਣ।
ਵੀਡੀਓ ਲਈ ਕਲਿੱਕ ਕਰੋ -: