ਮੁਲਾਜ਼ਮ ਕਿਸੇ ਵੀ ਕੰਪਨੀ ਦੀ ਜਾਨਾ ਹੁੰਦੇ ਹਨ। ਜੇਕਰ ਉਹ ਮਨ ਲਗਾ ਕੇ ਕੰਮ ਕਰਨ ਤੇ ਚੰਗੀਆਂ ਨੀਤੀਆਂ ਹੋਣ ਤਾਂ ਬਰਬਾਦ ਹੋ ਚੁੱਕੀ ਕੰਪਨੀ ਨੂੰ ਵੀ ਫਿਰ ਤੋਂ ਖੜ੍ਹਾ ਕੀਤਾ ਜਾ ਸਕਦਾ ਹੈ। ਜਿਵੇਂ ਇਸ ਕੰਪਨੀ ਦੇ ਨਾਲ ਹੋਇਆ। ਕੰਪਨੀ ਪੂਰੀ ਤਰ੍ਹਾਂ ਕਰਜ਼ ਵਿਚ ਡੁੱਬ ਗਈ ਸੀ। ਤਾਲਾ ਲਗਾਉਣ ਦੀ ਨੌਬਤ ਆ ਗਈ ਸੀ। ਪ੍ਰੇਸ਼ਾਨ ਹੋ ਕੇ ਬੌਸ ਨੇ ਅੱਧੇ ਮੁਲਾਜ਼ਮਾਂ ਨੂੰ ਕੱਢ ਦਿੱਤਾ ਤਾਂਕਿ ਕਿਸੇ ਤਰ੍ਹਾਂ ਕੰਪਨੀ ਨੂੰ ਬਚਾਇਆ ਜਾ ਸਕੇ। ਫਿਰ ਬਚੇ ਹੋਏ ਮੁਲਾਜ਼ਮਾਂ ਨੂੰ ਅਜਿਹਾ ਆਫਰ ਦਿੱਤਾ ਕਿ ਕਿਸਮਤ ਬਦਲ ਗਈ ਜੋ ਕੰਪਨੀ ਕਰੋੜਾਂ ਦੇ ਕਰਜ਼ੇ ਵਿਚ ਡੁੱਬ ਗਈ ਸੀ, ਅਚਾਨਕ ਮੁਨਾਫਾ ਕਮਾਉਣ ਲੱਗੀ।
ਨਿਊਯਾਰਕ ਪੋਸਟ ਮੁਤਾਬਕ ਆਸਟ੍ਰੇਲੀਆ ਦੇ ਕਵੀਂਸਲੈਂਡ ਦੀ ਰਹਿਣ ਵਾਲੀ 34 ਸਾਲ ਦੀ ਮੈਡੀ ਬਰਡਕੇਜ ਇਕ ਮਾਰਕੀਟਿੰਗ ਏਜੰਸੀ ਚਲਾ ਰਹੀ ਸੀ ਪਰ ਗਲਤ ਨੀਤੀਆਂ ਦੀ ਵਜ੍ਹਾ ਇਕ ਦਿਨ ਕੰਪਨੀ ‘ਤੇ ਕਰੋੜਾਂ ਦਾ ਕਰਜ਼ ਆ ਗਿਆ। ਮੈਡੀ ਨੇ ਕਿਹਾ ਕਿ ਲੱਗਾ ਕਿ ਸਭ ਕੁਝ ਡੁੱਬ ਗਿਆ। ਮਜਬੂਰਨ ਸਾਨੂੰ ਅੱਧੇ ਮੁਲਾਜ਼ਮਾਂ ਨੂੰ ਕੱਢਣਾ ਪਿਆ। ਫਿਰ ਇਕ ਦਿਨ ਮੈਂ ਜ਼ੀਰੋ ਤੋਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਸਾਰੀਆਂ ਨੀਤੀਆਂ ਬਦਲ ਦਿੱਤੀਆਂ ਤੇ ਮੁਲਾਜ਼ਮਾਂ ਨੂੰ ਅਜਿਹਾ ਆਫਰ ਦਿੱਤਾ ਕਿ ਸਾਡੀ ਕਿਸਮਤ ਬਦਲ ਗਈ। ਇੰਨਾ ਫਾਇਦਾ ਹੋਇਆ ਕਿ ਕਈ ਪੁਰਾਣੇ ਮੁਲਾਜ਼ਮਾਂ ਨੂੰ ਫਿਰ ਤੋਂ ਰੱਖ ਲਿਆ।
ਮੈਡੀ ਬਰਡਕੇਜ ਨੇ ਕਿਹਾ ਕਿ ਮੈਂ ਕਰਮਚਾਰੀਆਂ ਨੂੰ ਕਿਹਾ ਕਿ ਉਹ ਦਫਤਰ ਆਉਣ ਲਈ ਆਪਣਾ ਸਮਾਂ ਤੈਅ ਕਰਨ। ਉਹ ਖੁਦ ਯੋਜਨਾ ਬਣਾਉਣ ਕਿ ਕੰਮ ਕਿਵੇਂ ਕਰਨਾ ਹੈ। ਜੋ ਮਰਜੀ ਪਹਿਨੋ, ਜਿਥੇ ਚਾਹੇ ਰਹੋ। ਜੇਕਰ ਸਕੂਲ ਵਿੱਚ ਛੁੱਟੀਆਂ ਹੋਣ ਤਾਂ ਆਪਣੇ ਬੱਚਿਆਂ ਨੂੰ ਦਫ਼ਤਰ ਲੈ ਕੇ ਆਓ। ਲੋੜ ਪੈਣ ‘ਤੇ ਘਰੋਂ ਕੰਮ ਕਰੋ। ਹਫ਼ਤੇ ਵਿੱਚ ਸਿਰਫ਼ 3 ਦਿਨ ਕੰਮ ਕਰੋ। ਬਾਕੀ ਸਾਰਾ ਦਿਨ ਕੋਈ ਦਫ਼ਤਰੀ ਕੰਮ ਨਾ ਕਰੋ। ਦਫ਼ਤਰ ਵਿੱਚ ਬੱਚਿਆਂ ਲਈ ਇੱਕ ਟੀਵੀ ਰੂਮ ਵੀ ਹੈ। ਪਲੇਇੰਗ ਏਰੀਆ ਵੀ ਹੈ। ਇੰਨਾ ਹੀ ਨਹੀਂ ਮੈਂ ਉਨ੍ਹਾਂ ਨੂੰ ਹਰ ਮਹੀਨੇ ਟੂਰ ‘ਤੇ ਲਿਜਾਣ ਦਾ ਫੈਸਲਾ ਕੀਤਾ। ਉਹ ਕਰੂਜ਼ ‘ਤੇ ਪਾਰਟੀਆਂ ਕਰਦੇ ਹਨ। ਇਸ ਲਈ ਉਹ ਕਾਫੀ ਖੁਸ਼ ਹਨ। ਦਿਲ ਲਗਾ ਕੇ ਕੰਮ ਕਰਦੇ ਹਨ। ਨਤੀਜੇ ਵਜੋਂ ਕੰਪਨੀ ਦੀ ਸੂਰਤ ਬਦਲ ਗਈ। ਅੱਜ ਸਾਡੀ ਕੰਪਨੀ ਹਰ ਮਹੀਨੇ 50 ਲੱਖ ਰੁਪਏ ਮੁਨਾਫਾ ਕਮਾ ਰਹੀ ਹੈ। ਮੈਂ ਹੁਣ ਇੰਨੀ ਖੁਸ਼ ਹਾਂ, ਜਿੰਨੀ ਪਹਿਲਾਂ ਕਦੇ ਨਹੀਂ ਸੀ।
ਇਹ ਵੀ ਪੜ੍ਹੋ : ਮਾਨਸਾ ‘ਚ ਰੇਲ ਹਾਦਸਾ, ਪਟੜੀ ਤੋਂ ਉਤਰੀ ਪਟਾਸ਼ ਨਾਲ ਭਰੀ ਮਾਲਗੱਡੀ , ਆਵਾਜਾਈ ਹੋਈ ਪ੍ਰਭਾਵਿਤ
ਬਰਡਕੇਜ ਨੇ ਕਿਹਾ ਕਿ ਸਾਡੀ ਕੰਪਨੀ ਵਿਚ ਜੋ ਕੁਝ ਹੋਇਆ, ਉਸ ਦੇ ਪਿੱਛੇ ਮਾਈਕ੍ਰੋਮੈਨੇਜਮੈਂਟ ਜ਼ਿੰਮੇਵਾਰ ਸੀ। ਉਸ ਨੇ ਪੂਰੀ ਕੰਪਨੀ ਨੂੰ ਤਬਾਹ ਕਰ ਦਿੱਤਾ ਸੀ। ਪਹਿਲਾਂ ਕੰਪਨੀ ਵਿਚ ਮਾਹੌਲ ਤਣਾਅਪੂਰਨ ਸੀ ਤੇ ਕਰਮਚਾਰੀ ਖੁਸ਼ ਨਹੀਂ ਸਨ। ਮੈਨੇਜਮੈਂਟ ਨੇ ਬੁਰਾ ਹਾਲ ਕੀਤਾ ਹੋਇਆ ਸੀ। ਉਸ ਦੇ ਫੈਸਲਿਆਂ ਕਾਰਨ ਕਰਜ਼ ਵਧ ਗਿਆ। ਫਿਰ ਮੈਂ ਆਪਣੇ ਦਿਲ ਦੀ ਸੁਣੀ। ਇਕ-ਇਕ ਮੁਲਾਜ਼ਮ ਦੀ ਰਾਏ ਲਈ। ਜੋ ਗੱਲਾਂ ਨਿਕਲ ਕੇ ਸਾਹਮਣੇ ਆਈਆਂ, ਉਹ ਹੈਰਾਨ ਕਰਨ ਵਾਲੀਆਂ ਸਨ। ਇਸ ਦੇ ਬਾਅਦ ਮੈਂ ਸਾਰਾ ਕੁਝ ਬਦਲਣ ਦਾ ਫੈਸਲਾ ਕੀਤਾ। ਨਤੀਜਾ ਤਸਵੀਰ ਬਦਲ ਗਈ। ਮੈਂ ਅਜਿਹੇ ਲੋਕਾਂ ਨੂੰ ਕੰਮ ‘ਤੇ ਰੱਖਿਆ ਜੋ ਆਜ਼ਾਦ ਸੋਚ ਰੱਖਦੇ ਹੋਏ। ਮੈਂ ਉਨ੍ਹਾਂ ਨੂੰ ਕਿਹਾਕਿ ਮੈਂ ਤੁਹਾਡੇ ਬੌਸ ਵਜੋਂ ਨਹੀਂ, ਤੁਹਾਡਾ ਹੱਥ ਫੜਨ ਲਈ ਇਥੇ ਆਈ ਹਾਂ। ਤੁਹਾਡੀਆਂ ਸਮੱਸਿਆਵਾਂ ਹੱਲ ਕਰਨ ਲਈ ਆਈ ਹਾਂ।