ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਇੱਕ ਵਾਰ ਫਿਰ ਨਸ਼ੀਲੇ ਪਦਾਰਥਾਂ ਦੀ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਹੈ। ਫ਼ਿਰੋਜ਼ਪੁਰ ਵਿੱਚ BSF ਨੇ ਇੱਕ ਖੇਤ ਵਿੱਚੋਂ ਚੀਨ ਦਾ ਬਣਿਆ ਡਰੋਨ ਅਤੇ ਉਸ ਨਾਲ ਬੰਨ੍ਹਿਆ ਨਸ਼ੀਲੇ ਪਦਾਰਥਾਂ ਦਾ ਪੈਕੇਟ ਬਰਾਮਦ ਕੀਤਾ ਹੈ, ਜੋ ਪਾਕਿਸਤਾਨ ਤੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਸੀ। ਇਹ ਬਰਾਮਦਗੀ BSF ਦੀ 155 ਬਟਾਲੀਅਨ ਦੇ ਜਵਾਨਾਂ ਵੱਲੋਂ ਕੀਤੀ ਗਈ ਹੈ।
BSF ਦੇ ਬੁਲਾਰੇ ਅਨੁਸਾਰ ਇੱਕ ਰੁਟੀਨ ਸਰਚ ਅਭਿਆਨ ਚਲਾਉਂਦੇ ਹੋਏ, ਚੌਕਸੀ BSF ਦੇ ਜਵਾਨਾਂ ਨੇ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਇੱਕ ਖੇਤ ਵਿੱਚ ਇੱਕ ਪੈਕਟ ਦੇ ਨਾਲ ਇੱਕ ਛੋਟੇ ਆਕਾਰ ਦਾ ਡਰੋਨ ਦੇਖਿਆ। ਸੈਨਿਕਾਂ ਨੇ ਤੁਰੰਤ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਪੈਕੇਟ ਨੂੰ ਜ਼ਬਤ ਕਰ ਲਿਆ। ਡਰੋਨ ਅਤੇ ਇਸ ਨਾਲ ਬੰਨ੍ਹੇ ਨਸ਼ੀਲੇ ਪਦਾਰਥਾਂ ਦੇ ਪੈਕੇਟ ਦਾ ਵਜ਼ਨ 510 ਗ੍ਰਾਮ ਹੈ।
ਪੈਕੇਟ ਦੇ ਨਾਲ ਇੱਕ ਰੋਸ਼ਨੀ ਵਾਲਾ ਬਾਲ ਵੀ ਮਿਲਿਆ ਹੈ। ਬਰਾਮਦ ਕੀਤੇ ਗਏ ਡਰੋਨ ਦੀ ਪਛਾਣ ਚੀਨ ਦੇ ਬਣੇ DJI Mavic 3 ਕਲਾਸਿਕ ਵਜੋਂ ਹੋਈ ਹੈ। ਡਰੋਨ ਨਾਲ ਬਰਾਮਦ ਹੋਏ ਨਸ਼ੀਲੇ ਪਦਾਰਥ ਦਾ ਇੱਕ ਪੈਕੇਟ ਚਿੱਟੇ ਅਤੇ ਭੂਰੇ ਰੰਗ ਦਾ ਪਾਊਡਰ ਹੈ, ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਹੜਾ ਨਸ਼ੀਲਾ ਪਾਊਡਰ ਹੈ। ਇਹ ਬਰਾਮਦਗੀ ਫ਼ਿਰੋਜ਼ਪੁਰ ਬਾਰਡਰ ਰੇਂਜ ਅਧੀਨ ਪੈਂਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੇਸਰਹਾਦੀ ਦੇ ਪਿੰਡ ਗੰਦੂ ਕਿਲਚਾ ਤੋਂ ਹੋਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ BSF ਨੂੰ ਮਿਲੀ ਵੱਡੀ ਕਾਮਯਾਬੀ, ਖੇਤਾਂ ‘ਚੋਂ ਬਰਾਮਦ ਹੋਇਆ ਚੀਨੀ ਡਰੋਨ
ਹਾਲਾਂਕਿ, ਬਰਾਮਦ ਕੀਤੇ ਗਏ ਡਰੋਨ ਦੀ ਸਮਰੱਥਾ ਘੱਟ ਹੈ ਅਤੇ ਇਹ ਚੀਨ ਵਿੱਚ ਬਣਿਆ ਹੈ। ਪਾਕਿਸਤਾਨ ਤੋਂ ਆਇਆ ਡਰੋਨ ਅਤੇ ਇਸ ਦੇ ਨਾਲ ਮਿਲੇ ਨਸ਼ੀਲੇ ਪਦਾਰਥਾਂ ਦੇ ਪੈਕਟ ਫ਼ਿਰੋਜ਼ਪੁਰ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ ਤਾਂ ਜੋ ਪੁਲਿਸ ਵੱਲੋਂ ਇਸ ਦਿਸ਼ਾ ਵਿੱਚ ਬਣਦੀ ਕਾਰਵਾਈ ਕੀਤੀ ਜਾ ਸਕੇ। ਸਰਹੱਦੀ ਖੇਤਰਾਂ ਵਿੱਚ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੀ ਲਗਾਤਾਰ ਚੌਕਸੀ ਦਾ ਹੀ ਨਤੀਜਾ ਹੈ ਕਿ ਸਮੱਗਲਰਾਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: