ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਹਾਲ ਹੀ ਵਿੱਚ ਇੰਜੀਨੀਅਰਿੰਗ ਦਾਖਲੇ ਸਬੰਧੀ ਲਈ ਗਈ JEE-Mains ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਜਿਸ ‘ਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੁੱਲ 158 ਵਿਦਿਆਰਥੀਆਂ ਨੇ JEE-Mains ਪ੍ਰੀਖਿਆ ਵਿੱਚ ਬਾਜ਼ੀ ਮਾਰ ਕੇ ਨਵਾਂ ਰਿਕਾਰਡ ਬਣਾਇਆ ਹੈ। ਨਤੀਜੇ ਵਿਚ 56 ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਨ੍ਹਾਂ ਵਿੱਚੋਂ 2 ਵਿਦਿਆਰਥੀ ਪੰਜਾਬ ਦੇ ਹਨ ਤੇ ਇੱਕ ਵਿਦਿਆਰਥੀ ਚੰਡੀਗੜ੍ਹ ਦਾ ਹੈ।
ਪੰਜਾਬ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਨ੍ਹਾਂ 158 ਵਿਦਿਆਰਥੀਆਂ ਵਿਚੋਂ ਸੱਭ ਤੋਂ ਵੱਧ 23 ਬੱਚੇ ਮੁਹਾਲੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਹਨ। ਇਸ ਤੋਂ ਬਾਅਦ ਜਲੰਧਰ ਤੋਂ ਕੁੱਲ 22 ਅਤੇ ਤੀਜੇ ਸਥਾਨ ਉਤੇ ਫਿਰੋਜ਼ਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ 20-20 ਵਿਦਿਆਰਥੀਆਂ ਨੇ ਜੇਈਈ ਮੇਨਜ਼ ਪ੍ਰੀਖਿਆ ਪਾਸ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ SSP ਜੋੜੇ ਲਈ ਦੁਖਦਾਈ ਖਬਰ, ਗਲੇ ‘ਚ ਖਾਣਾ ਫਸਣ ਕਾਰਨ 4 ਸਾਲਾ ਧੀ ਦੀ ਹੋਈ ਮੌ.ਤ
ਪ੍ਰੀਖਿਆ ਵਿਚ ਅੰਮ੍ਰਿਤਸਰ ਦੇ 7 ਵਿਦਿਆਰਥੀਆਂ, ਬਠਿੰਡਾ ਦੇ 11 ਵਿਦਿਆਰਥੀਆਂ, ਫਤਹਿਗੜ੍ਹ ਸਾਹਿਬ ਦੇ 5 ਬੱਚਿਆਂ, ਫਾਜ਼ਿਲਕਾ ਦੇ 6, ਗੁਰਦਾਸਪੁਰ ਦੇ 7, ਹੁਸ਼ਿਆਰਪੁਰ ਦੇ 4 ਵਿਦਿਆਰਥੀਆਂ, ਕਪੂਰਥਲਾ ਦੇ 2, ਮਾਨਸਾ ਦੇ ਇੱਕ ਵਿਦਿਆਰਥੀ, ਮੁਕਤਸਰ ਦੇ 1, ਪਟਿਆਲਾ ਦੇ 14, ਰੂਪਨਗਰ ਦੇ 4, ਸੰਗਰੂਰ ਦੇ 11 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: