ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਲਈਆਂ ਗਈਆਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ। 12ਵੀ ਦੇ ਐਲਾਨੇ ਨਤੀਜਿਆਂ ਅਨੁਸਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕਿਆਂ ਨੇ ਲੜਕੀਆਂ ਨੂੰ ਪਛਾੜਦੇ ਹੋਏ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ ਹੈ।
ਸੂਬੇ ਦਾ ਲੁਧਿਆਣਾ ਜ਼ਿਲ੍ਹਾ ਇਸ ਵਾਰ ਵੀ ਸਭ ਤੋਂ ਅੱਗੇ ਰਿਹਾ ਹੈ। ਬੀਐਮਸੀ ਸੀਨੀਅਰ ਸੈਕੰਡਰੀ ਸਕੂਲ ਐਚ ਐੱਮ 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ ਲੁਧਿਆਣਾ ਦੇ ਵਿਦਿਆਰਥੀ ਏਕਮਪ੍ਰੀਤ ਨੇ 500/500 ਅੰਕ ਲੈਕੇ ਸੂਬੇ ਭਰ ਤੋਂ ਪਹਿਲਾ ਸਥਾਨ ਹਾਸਿਲ ਕੀਤਾ। ਦੂਜਾ ਸਥਾਨ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਗੁਲਬੇਵਾਲਾ ਮੁਕਤਸਰ ਸਾਹਿਬ ਦੇ ਰਵੀ ਉਦੇ ਸਿੰਘ ਨੇ 500/500 ਅੰਕ ਹਾਸਿਲ ਕੀਤੇ। ਤੀਜੇ ਸਥਾਨ ‘ਤੇ ਸੀਨੀਅਰ ਸੈਕੰਡਰੀ ਰੇਜੀਡੈਸਲ ਸਕੂਲ ਫ਼ਾਰ ਮੈਰੀਟੋਰੀਅਸ ਬਠਿੰਡਾ ਦਾ ਅਸ਼ਵਨੀ ਰਿਹਾ,ਜਿਸਨੇ 499/500 ਅੰਕ ਹਾਸਿਲ ਕੀਤੇ ਹਨ। ਆਲ ਓਵਰ ਨਤੀਜਾ 93.04 ਰਿਹਾ ਹੈ।
ਇਹ ਵੀ ਪੜ੍ਹੋ :ਫਤਿਹਗੜ੍ਹ ਸਾਹਿਬ : ਪੈਸਿਆਂ ਦੇ ਲੈਣ-ਦੇਣ ਕਰਕੇ ਔਰਤ ਨੇ ਬੰਦੇ ਨੂੰ ਘਰ ਬੁਲਾ ਦਿੱਤੀ ਮੌ.ਤ, ਨਾਲ ਰਲਾਇਆ ਨੌਕਰ
ਦੱਸ ਦੇਈਏ ਕਿ PSEB ਉਮੀਦਵਾਰਾਂ ਨੂੰ ਸਕੋਰਕਾਰਡ ਦੀ ਜਾਂਚ ਕਰਨ ਲਈ ਆਪਣੇ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਅਤੇ ਪਾਸਵਰਡ ਨੂੰ ਕੁੰਜੀ ਦੇਣ ਦੀ ਲੋੜ ਹੋਵੇਗੀ। PSEB ਇੰਟਰ-ਕਲਾਸ 12 ਵੀਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ, ਪ੍ਰੀਖਿਆਵਾਂ ਪਾਸ ਕਰਨ ਵਿੱਚ ਅਸਫਲ ਰਹਿਣ ਵਾਲੇ ਵਿਦਿਆਰਥੀ ਪੰਜਾਬ ਬੋਰਡ ਕੰਪਾਰਟਮੈਂਟ ਪ੍ਰੀਖਿਆਵਾਂ ਵਿੱਚ ਬੈਠ ਸਕਣਗੇ। ਕੰਪਾਰਟਮੈਂਟਲ ਇਮਤਿਹਾਨਾਂ ਬਾਰੇ ਜਾਣਕਾਰੀ ਪੰਜਾਬ ਬੋਰਡ ਦੇ ਨਤੀਜੇ ਐਲਾਨ ਤੋਂ ਬਾਅਦ ਜਾਰੀ ਕੀਤੀ ਜਾਵੇਗੀ।