ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ 2024 ਦੇ ਲਈ ਆਸਟ੍ਰੇਲੀਆ ਟੀਮ ਦਾ ਐਲਾਨ ਹੋ ਗਿਆ ਹੈ। ਆਸਟ੍ਰੇਲੀਆ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਟੀਮ ਦੀ ਕਪਤਾਨੀ ਮਿਚੇਲ ਮਾਰਸ਼ ਕਰਨਗੇ। ਮਾਰਸ਼ ਪਿਛਲੇ 12 ਮਹੀਨਿਆਂ ਵਿੱਚ ਬਤੌਰ ਕਪਤਾਨ ਤਿੰਨ ਟੀ-20 ਇੰਟਰਨੈਸ਼ਨਲ ਸੀਰੀਜ਼ ਵਿੱਚ ਆਸਟ੍ਰੇਲੀਆ ਦੀ ਅਗਵਾਈ ਕਰ ਚੁੱਕੇ ਹਨ। ਉੱਥੇ ਹੀ ਸਟਾਰ ਬੱਲੇਬਾਜ਼ ਸਟੀਵ ਸਮਿੱਥ ਨੂੰ ਸਕੁਐਡ ਵਿੱਚ ਜਗ੍ਹਾ ਨਹੀਂ ਮਿਲੀ ਹੈ।
ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਦੀ 15 ਮੈਂਬਰੀ ਟੀਮ ਵਿੱਚ ਮਿਚੇਲ ਮਾਰਸ਼ (ਕਪਤਾਨ), ਐਸ਼ਟਨ ਐਗਰ, ਪੈਟ ਕਮਿੰਸ, ਟਿਮ ਡੇਵਿਡ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੇਵਿਸ ਹੈੱਡ, ਜੋਸ਼ ਇੰਗਲਿਸ(ਵਿਕਟਕੀਪਰ), ਗਲੇਨ ਮੈਕਸਵੈੱਲ, ਮਿਚੇਲ ਸਟਾਰਕ, ਮਾਰਕਸ ਸਟੋਇਨਿਸ, ਮੈਥਿਊ ਵੇਡ (ਵਿਕਟਕੀਪਰ), ਡੇਵਿਡ ਵਾਰਨਰ, ਐਡਮ ਜੰਪਾ।
ਇਹ ਵੀ ਪੜ੍ਹੋ: ਦਲਬੀਰ ਗੋਲਡੀ ‘ਆਪ’ ‘ਚ ਹੋਏ ਸ਼ਾਮਲ, CM ਮਾਨ ਨੇ ਜੱਫੀ ਪਾ ਕੀਤਾ ਪਾਰਟੀ ‘ਚ ਸ਼ਾਮਲ
ਮਿਚੇਲ ਮਾਰਸ਼ ਨੂੰ ਟੀ-20 ਦੀ ਕਪਤਾਨੀ ਦੇ ਕੇ ਉਨ੍ਹਾਂ ਨੂੰ ਫੁੱਲਟਾਈਮ ਦੇ ਲਈ ਇਸ ਅਹੁਦੇ ‘ਤੇ ਪ੍ਰਮੋਟ ਕਰ ਦਿੱਤਾ ਗਿਆ ਹੈ। ਮਾਰਸ਼ ਪਿਛਲੇ 12 ਮਹੀਨਿਆਂ ਤੋਂ ਆਸਟ੍ਰੇਲੀਆ ਦੀ ਟੀ-20 ਟੀਮ ਦੇ ਅੰਤਰਿਮ ਕਪਤਾਨ ਦੇ ਰੂਪ ਵਿੱਚ ਭੂਮਿਕਾ ਨਿਭਾ ਰਹੇ ਹਨ। ਟੀ-20 ਵਿਸ਼ਵ ਕੱਪ ਕਪਤਾਨ ਦੇ ਰੂਪ ਵਿੱਚ ਉਨ੍ਹਾਂ ਦਾ ਪਹਿਲਾ ਵੱਡਾ ਟੂਰਨਾਮੈਂਟ ਹੋਵੇਗਾ। ਮਾਰਸ਼ ਨੇ ਕਪਤਾਨੀ ਮਿਲਣ ਦੇ ਬਾਅਦ ਕਿਹਾ ਕਿ ਆਪਣੇ ਦੇਸ਼ ਦੇ ਲਈ ਖੇਡਣਾ ਸਨਮਾਨ ਦੀ ਗੱਲ ਰਹੀ ਹੈ। ਹੁਣ ਵਿਸ਼ਵ ਕੱਪ ਵਿੱਚ ਟੀਮ ਦੀ ਅਗਵਾਈ ਕਰਨਾ ਇਸ ਤੋਂ ਵੀ ਵੱਡਾ ਸਨਮਾਨ ਹੈ। ਸਾਨੂੰ ਹਾਲ ਹੀ ਦਿਨਾਂ ਵਿੱਚ ਕਈ ਮਜ਼ਬੂਤ ਸਫਲਤਾਵਾਂ ਮਿਲੀਆਂ ਹਨ ਤੇ ਮੈਨੂੰ ਉਮੀਦ ਹੈ ਕਿ ਇਹ ਇੱਕ ਖੁੱਲ੍ਹੇ ਟੂਰਨਾਮੈਂਟ ਦੀ ਤਰ੍ਹਾਂ ਜਾਰੀ ਰਹੇਗਾ।
ਦੱਸ ਦੇਈਏ ਕਿ ਇਸ ਸਾਲ ਦਾ ਟੀ-20 ਵਿਸ਼ਵ ਕੱਪ 2 ਜੂਨ ਤੋਂ ਅਮਰੀਕਾ ਤੇ ਵੈਸਟਇੰਡੀਜ਼ ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ 29 ਜੂਨ ਤੱਕ ਚੱਲੇਗਾ। ਆਸਟ੍ਰੇਲੀਆ 6 ਜੂਨ ਨੂੰ ਓਮਾਨ ਦੇ ਖਿਲਾਫ਼ ਆਪਣਾ ਪਹਿਲਾ ਮੈਚ ਖੇਡੇਗੀ। 8 ਜੂਨ ਨੂੰ ਟੀਮ ਇੰਗਲੈਂਡ ਨਾਲ ਭਿੜੇਗੀ ਤੇ ਉੱਥੇ ਹੀ 12 ਤੇ 16 ਜੂਨ ਨੂੰ ਟੀਮ ਨਾਮੀਬੀਆ ਤੇ ਸਕਾਟਲੈਂਡ ਨਾਲ ਭਿੜੇਗੀ।
ਵੀਡੀਓ ਲਈ ਕਲਿੱਕ ਕਰੋ -: