ਗਲੋਬਲ ਫਾਰਮਾਸਿਊਟੀਕਲ AstraZeneca ਨੇ ਸਵੀਕਾਰ ਕੀਤਾ ਹੈ ਕਿ ਆਕਸਫੋਰਡ ਯੂਨੀਵਰਸਿਟੀ ਦੇ ਰਿਚਰਸ ਵੱਲੋਂ ਬਣਾਈ ਗਈ ਕੋਵਿਡ-19 ਵੈਕਸੀਨ ਦੇ ਬੁਰੇ ਪ੍ਰਭਾਵ ਹੋ ਸਕਦੇ ਹਨ। ਇਸ ਨਾਲ ਖੂਨ ਦੇ ਥੱਕੇ ਜੰਮ ਸਕਦੇ ਹਨ। ਏਸਟ੍ਰਾਜੇਨੇਕੇ ਨੇ ਬ੍ਰਿਟੇਨ ਦੇ ਹਾਈਕੋਰਟ ਵਿਚ ਵੈਕਸੀਨ ਦੇ ਨੁਕਸਾਨ ਦੀ ਗੱਲ ਕਬੂਲੀ ਹੈ। ਇਸ ਦੇ ਬਾਅਦ ਹੰਗਾਮਾ ਖੜ੍ਹਾ ਹੋ ਗਿਆ ਹੈ। ਭਾਰਤ ਵਿਚ ਵੀ ਕੋਵਿਡਸ਼ੀਲਡ ਨਾਂ ਤੋਂ ਇਹੀ ਵੈਕਸੀਨ ਲਗਾਈ ਗਈ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਗਈ ਹੈ ਤੇ ਜਨਤਾ ਦੀ ਸਿਹਤ ਸੁਰੱਖਿਆ ਦੇ ਹਿੱਤ ਵਿਚ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।
ਅਰਜ਼ੀ ਵਿਚ ਚਕਿਤਸਕਾ ਮਾਹਿਰ ਪੈਨਲ ਵਿਚ ਅਖਿਲ ਭਾਰਤੀ ਮਾਹਿਰ ਸ਼ਾਮਲ ਕਰਨ ਦੀ ਮੰਗ ਉਠਾਈ ਗਈ ਹੈ। ਵਕੀਲ ਵਿਸ਼ਾਲ ਤਿਵਾੜੀ ਨੇ 2021 ਤੋਂ ਪੈਂਡਿੰਗ ਪਟੀਸ਼ਨ ਵਿਚ ਏਸਟ੍ਰਾਜੇਨੇਕਾ ਦੇ ਕਬੂਲਨਾਮੇ ਦੇ ਆਧਾਰ ‘ਤੇ ਕਦਮ ਚੁੱਕਣ ਦੀ ਮੰਗ ਸੁਪਰੀਮ ਕੋਰਟ ਤੋਂ ਕੀਤੀ ਹੈ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟਦੇ ਰਿਟਾਇਰਡ ਜੱਜ ਦੀ ਅਗਵਾਈ ਵਿਚ ਕਮੇਟੀ ਗਠਿਤ ਕਰਕੇ ਕੋਵਿਡਸ਼ੀਲਡ ਦੇ ਗਲਤ ਪ੍ਰਭਾਵਾਂ ਦੀ ਜਾਂਚ ਕੀਤੀ ਜਾਵੇ।
ਅਰਜ਼ੀ ਵਿਚ ਕਿਹਾ ਗਿਆ ਕਿ ਕਮੇਟੀ ਵਿਚ ਏਮਸ, ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਦਿੱਲੀ ਡਾਇਰੈਕਟਰ ਤੇ ਮਾਹਿਰਾਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇ। ਵੈਕਸੀਨ ਦੇ ਸਾਈਡ ਇਫੈਕਟਸ ਤੇ ਜੋਖਿਮ ਦੀ ਜਾਂਚ ਅਤੇ ਨੁਕਸਾਨ ਦਾ ਨਿਰਧਾਰਨ ਕਰਨ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪੀੜਤ ਨਾਗਰਿਕਾਂ ਲਈ ਮੁਆਵਜ਼ਾ ਭੁਗਤਾਨ ਦੀ ਵਿਵਸਥਾ ਕੀਤੀ ਜਾਵੇ। ਕੋਰੋਨਾ ਵੈਕਸੀਨ ਦੇ ਗਲਤ ਪ੍ਰਭਾਵ ਕਾਰਨ ਗੰਭੀਰ ਤੌਰ ਤੋਂ ਅਪਾਹਜ ਹੋਏ ਜਾਂ ਜਿਨ੍ਹਾਂ ਦੀ ਮੌਤ ਹੋ ਗਈ ਹੋਵੇ ਉਨ੍ਹਾਂ ਨੂੰ ਮੁਆਵਜ਼ਾ ਮੁਹੱਈਆ ਕਰਾਉਣ ਦਾ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਨੋਖਾ ਵਿਆਹ! ਜਵਾਈ ਨੂੰ ਸੱਸ ਨਾਲ ਹੋਇਆ ਪਿਆਰ, ਸਹੁਰੇ ਨੇ ਵਿਆਹ ਕਰਾ ਪਤਨੀ ਨੂੰ ਕਰ ‘ਤਾ ਵਿਦਾ
ਭਾਰਤ ਵਿਚ ਕੋਵਿਡਸ਼ੀਲਡ ਨੂੰ ਪੁਣੇ ਸਥਿਤ ਸੀਰਮ ਇੰਸਟੀਚਿਊਟ ਵਿਚ ਬਣਾਇਆ ਗਿਆ ਹੈ। ਇਸ ਦੇ 175 ਕਰੋੜ ਡੋਜ਼ ਲਗਾਏ ਗਏ ਹਨ। ਏਸਟ੍ਰਾਜੇਨੇਕਾ ਨੇ ਬ੍ਰਿਟੇਨ ਦੀ ਕੋਰਟ ਵਿਚ ਥ੍ਰੋਮਬੋਸਾਇਟੋਪੇਨੀਆ ਸਿੰਡ੍ਰੋਮ (ਟੀਟੀਐੱਸ) ਨਾਲ ਸਾਈਡ ਇਫੈਕਟਰ ਥ੍ਰੋਮਬੋਸਿਸ ਦੀ ਗੱਲ ਸਵੀਕਾਰ ਕੀਤੀ ਹੈ। ਇਸ ਵੈਕਸੀਨ ਵਿਚ ਗੰਭੀਰ ਨੁਕਸਾਨ ਤੇ ਮੌਤ ਹੋਣ ਦਾ ਦੋਸ਼ ਲੱਗਾ ਹੈ ਜਿਸ ਦਾ ਮਾਮਲਾ ਬ੍ਰਿਟੇਨ ਦੇ ਹਾਈਕੋਰਟ ਵਿਚ ਚੱਲ ਰਿਹਾ ਹੈ। ਯੂਰਪ ਵਿਚ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਹੋਣ ਦੇ ਕੁਝ ਮਹੀਨਿਆਂ ਦੇ ਅੰਦਰ ਮਾਮਲੇ ਸਾਹਮਣੇ ਆਏ ਸਨ ਜਿਸ ਦੇ ਬਾਅਦ ਕੁਝ ਦੇਸ਼ਾਂ ਨੇ ਕੁਝ ਸਮੇਂ ਲਈ AstraZeneca ਵੈਕਸੀਨ ਦੀ ਵਰਤੋਂ ‘ਤੇ ਪਾਬੰਦੀ ਲਗਾਈ ਸੀ।