ਲੋਕ ਸਭਾ ਚੋਣਾਂ ਨੇੜੇ ਹੋਏ ਕਾਰਨ ਪੰਜਾਬ ਪੁਲਿਸ ਵੱਲੋਂ ਥਾਂ-ਥਾਂ ‘ਤੇ ਨਾਕੇ ਲਗਾਏ ਜਾ ਰਹੇ ਹਨ। ਪੁਲਿਸ ਵੱਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਅੱਜ ਫਿਲੌਰ ਪੁਲਿਸ ਵੱਲੋਂ ਸਤਲੁਜ ਦਰਿਆ ਨੇੜੇ ਹਾਈਟੈੱਕ ਨਾਕਾ ਲਗਾਇਆ ਗਿਆ ਸੀ। ਇਸੇ ਦੌਰਾਨ ਪੁਲਿਸ ਨੇ 968 ਗ੍ਰਾਮ ਵਜ਼ਨ ਦੇ 63.72 ਲੱਖ ਕੀਮਤ ਵਾਲੇ ਸੋਨੇ-ਹੀਰੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ।
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਵਿਅਕਤੀ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਨ। ਪੁਲਿਸ ਨੇ ਨਾਕੇ ਉਤੇ ਤਲਾਸ਼ੀ ਲਈ ਤਾਂ ਦਿੱਲੀ ਉਨ੍ਹਾਂ ਕੋਲੋਂ ਹੀਰੇ ਤੇ ਗਹਿਣੇ ਬਰਾਮਦ ਕੀਤੇ ਗਏ ਤੇ ਜਦੋਂ ਕਾਰ ਚਾਲਕਾਂ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ ਤੇ ਨਾ ਹੀ ਕੋਈ ਦਸਤਾਵੇਜ ਪੇਸ਼ ਕਰ ਸਕੇ ਜਿਸ ਕਾਰਨ ਇਨ੍ਹਾਂ ਗਹਿਣਿਆਂ ਨੂੰ ਸਟੇਟ ਜੀਐੱਸਟੀ ਵਿਭਾਗ ਦੇ ਮੋਬਾਈ ਵਿੰਗ ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਪੁੱਛਗਿਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕ/ਤਲ ਕੇਸ ਨਾਲ ਜੁੜੀ ਵੱਡੀ ਖਬਰ, ਸਾਰੇ ਮੁਲਜ਼ਮਾਂ ਖਿਲਾਫ ਦੋਸ਼ ਹੋਏ ਤੈਅ
ਗਹਿਣੇ ਦਿੱਲੀ ਦੇ ਨੰਬਰ ਵਾਲੀ ਆਲਟੋ ਕਾਰ ਵਿਚੋਂ ਬਰਾਮਦ ਹੋਏ ਹਨ, ਜਿਸ ਕਾਰਨ ਜੀ. ਐੱਸ. ਟੀ. ਵਿਭਾਗ ਵੱਲੋਂ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਦੂਜੇ ਪਾਸੇ ਗਹਿਣੇ ਫੜੇ ਜਾਣ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਦੀ ਜਾਣਕਾਰੀ ਭੇਜ ਦਿੱਤੀ ਗਈ ਹੈ।