ਧੂਰੀ ਵਿਚ ਦੋਹਰਾ ਰੇਲਵੇ ਫਾਟਕ ਕੋਲ ਬਣੇ ਬਗਲਾਮੁਖੀ ਮੰਦਰ ਦੇ ਪੁਜਾਰੀਆਂ ਵੱਲੋਂ 33 ਸਾਲਾ ਨੌਜਵਾਨ ਸੰਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਜੋ ਕਿ ਧੂਰੀ ਦਾ ਰਹਿਣ ਵਾਲਾ ਸੀ, ਦਾ ਕਤਲ ਕਰਕੇ ਮੰਦਰ ਵਿਚ ਬਣੇ ਹੋਏ ਹਵਨਕੁੰਡ ਹੇਠਾਂ ਦਬਾਏ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਸਿਟੀ ਧੂਰੀ ਦੇ ਥਾਣਾ ਇੰਚਾਰਜ ਸੌਰਭ ਸੱਭਰਵਾਲ ਨੇ ਦੱਸਿਆ ਕਿ ਸੰਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਮਾ ਸਿਟੀ ਧੂਰੀ ਨੂੰ ਪਿਛਲੇ ਦਿਨੀਂ ਦਿੱਤੀ ਦਰਖਾਸਤ ਅਨੁਸਾਰ ਸੰਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਸਿਖਾਉਂਦਾ ਸੀ ਤੇ ਜੋ 2 ਤਰੀਕ ਨੂੰ ਘਰ ਨਹੀਂ ਆਇਆ ਸੀ। ਜਦੋਂ ਘਰਵਾਲਿਆਂ ਨੇ ਮੰਦਰ ਵਿਚ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੰਡਿਤ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨ ਤੋਂ ਮੰਦਰ ਨਹੀਂ ਆਇਆ ਪਰ ਜਦੋਂ ਪੁਲਿਸ ਨੇ ਮੰਦਰ ਦੇ ਪੰਡਿਤ ਪਰਮਾਨੰਦ ਤੋਂ ਪੁੱਛਗਿਛ ਕੀਤੀ ਤਾਂ ਉਸ ‘ਤੇ ਪੁਲਿਸ ਨੂੰ ਸ਼ੱਕ ਹੋਇਆ ਤੇ ਇਸ ਨੂੰ ਥਾਣੇ ਲਿਆਂਦਾ ਗਿਆ ਤਾਂ ਪਰਮਾਨੰਦ ਨੇ ਸੰਦੀਪ ਕੁਮਾਰ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਤੇ ਮੰਨਿਆ ਕਿ ਉਸ ਨੇ ਉਸ ਦਾ ਕਤਲ ਕਰਕੇ ਹਵਨਕੁੰਡ ਹੇਠਾਂ ਦਬਾ ਦਿੱਤਾ ਹੈ।
ਇਹ ਵੀ ਪੜ੍ਹੋ : ਨਾਭਾ ‘ਚ ਟ੍ਰੈਕਟਰ-ਟਰਾਲੀ ਨੇ ਐਕਟਿਵਾ ਸਵਾਰ ਕਿਸਾਨ ਨੂੰ ਮਾਰੀ ਟੱਕ.ਰ, ਮੌਕੇ ‘ਤੇ ਮੌ/ਤ
ਕਾਰਵਾਈ ਕਰੇਕ ਥਾਣਾ ਸਿਟੀ ਪੁਲਿਸ ਧੂਰੀ ਦੇ ਇੰਚਾਰਜ ਸੌਰਵ ਸੱਭਰਵਾਲ ਨੇ ਹਵਕੁੰਡ ਹੇਠਾਂ ਦਬਾਈ ਹੋਈ ਲਾਸ਼ ਨੂੰ ਕੱਢਿਆ ਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੰਦਰ ਬਗਲਾਮੁਖੀ ਦੇ ਪੁਜਾਰੀ ਪਰਮਾਨੰਦ ਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਕਤਲ ਦਾ ਮਾਮਲਾ ਦਰਜ ਕਰੇਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਜਦੋਂ ਇਹ ਗੱਲ ਧੂਰੀ ਦੇ ਲੋਕਾਂ ਕੋਲ ਪਹੁੰਚੀ ਤਾਂ ਉਹ ਧੂਰੀ ਥਾਣਾ ਵਿਚ ਭਾਰੀ ਗਿਣਤੀ ਵਿਚ ਪਹੁੰਚੇ। ਦੇਰ ਰਾਤ ਤੱਕ ਉਥੇ ਹੀ ਬੈਠੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਅਸੀਂ ਇਥੇ ਹੀ ਬੈਠੇ ਹੋਏ ਹਾਂ।
ਵੀਡੀਓ ਲਈ ਕਲਿੱਕ ਕਰੋ -: