12ਵੀਂ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਮਸਤੀ ਕਰਨ ਗਏ ਯਮੁਨਾਨਗਰ ਦੇ ਪ੍ਰਤਾਪ ਨਗਰ ਖੇਤਰ ਵਿਚ ਪੱਛਮੀ ਯਮੁਨਾ ਨਹਿਰ ਵਿਚ 16 ਸਾਲਾ ਕ੍ਰਿਸ਼ ਤੇ 17 ਸਾਲਾ ਮਯੰਕ ਦੀ ਡੁੱਬਣ ਨਾਲ ਮੌਤ ਹੋ ਗਈ। ਇਹ ਦੋਵੇਂ ਨਹਾਉਣ ਲਈ ਨਹਿਰ ਵਿਚ ਉਤਰੇ ਸਨ। ਗੋਤਾਖੋਰਾਂ ਦੀ ਮਦਦ ਨਾਲ ਪੁਲਿਸ ਨੇ ਦੋਵਾਂ ਦੀ ਮ੍ਰਿਤਕ ਦੇਹ ਨੂੰ ਕੱਢਣ ਲਿਆ ਹੈ ਤੇ ਦੋਵਾਂ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।
ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਪ ਨਗਰ ਦੇ ਦੋ ਵਿਦਿਆਰਥੀ ਪੱਛਮੀ ਯਮੁਨਾ ਨਹਿਰ ਵਿਚ ਨਹਾਉਂਦੇ ਸਮੇਂ ਡੁੱਬ ਗਏ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ। ਪਿੰਡ ਭਧੇੜਾ ਦੇ ਰਹਿਣ ਵਾਲੇ ਕ੍ਰਿਸ਼ ਜਿਸ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ, ਉਹ 12ਵੀਂ ਦਾ ਵਿਦਿਆਰਥੀ ਸੀ। ਦੂਜਾ ਲੜਕਾ ਕੜਕੌਲੀ ਦਾ ਰਹਿਣ ਵਾਲਾ ਮਯੰਕ ਸੀ ਜਿਸ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਜਿਸ ਨੇ ਹੁਣੇ ਜਿਹੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਇਸੇ ਖੁਸ਼ੀ ਵਿਚ ਆਪਣੇ ਕੁਝ ਦੋਸਤਾਂ ਨਾਲ ਮਸਤੀ ਕਰਨ ਲਈ ਚੌਦਰੀ ਦੇਵੀਲਾਲ ਹਰਬਲ ਨੇਚਰ ਪਾਰਕ ਕੋਲ ਪੱਛਮੀ ਯਮੁਨਾ ਨਹਿਰ ਦੇ ਕਿਨਾਰੇ ਚਲੇ ਗਏ।
ਉਥੇ ਬੈਠ ਕੇ ਸਾਰੇ ਦੋਸਤਾਂ ਨੇ ਪਾਰਟੀ ਕੀਤੀ ਤੇ ਕ੍ਰਿਸ਼ ਤੇ ਮਯੰਕ ਨਹਾਉਣ ਲਈ ਨਹਿਰ ਵਿਚਉਤਰ ਗਏ ਪਾਣੀ ਦੀ ਡੂੰਘਾਈ ਦਾ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਤੇ ਜਿਵੇਂ ਹੀ ਉਹ ਦੋਵੇਂ ਹੀ ਡੁੱਬਣ ਲੱਗੇ ਤਾਂ ਦੂਜੇ ਦੋਸਤਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਚਾ ਨਹੀਂ ਸਕੇ। ਦੋਵਾਂ ਦੀ ਮੌਤ ਹੋ ਗਈ। ਫਿਲਹਾਲ ਮਾਮਲੇ ਦੀ ਸੂਚਨਾ ਪਾ ਕੇ ਪੁਲਿਸ ਵੀ ਮੌਕੇ ਉਤੇ ਪਹੁੰਚੀ।
ਇਹ ਵੀ ਪੜ੍ਹੋ : ਦੇਹਰਾਦੂਨ ‘ਚ ਪਹਾੜ ਤੋਂ ਥੱਲੇ ਡਿੱਗ ਗਈ SUV ਗੱਡੀ, 5 ਦੋਸਤਾਂ ਨੇ ਮੌਕੇ ‘ਤੇ ਛੱਡੇ ਸਾ/ਹ, 2 ਜ਼ਖਮੀ
ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਣ ਲਿਆ ਹੈ। ਅੱਜ ਯਮੁਨਾਨਗਰ ਦੇ ਸਿਵਲ ਹਸਪਤਾਲ ਵਿਚ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਮਯੰਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਯੰਕ ਦੀ ਇਕ ਛੋਟੀ ਭੈਣ ਹੈ।