ਫਾਫ ਡੂ ਪਲੇਸਿਸ ਨੇ ਰਾਇਲ ਚੈਲੰਜਰਸ ਬੈਂਗਲੁਰੂ ਨੂੰ ਆਈਪੀਐਲ 2024 ਦੀ ਚੌਥੀ ਜਿੱਤ ਦਿਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਗੁਜਰਾਤ ਟਾਈਟਨਸ ਖਿਲਾਫ਼ ਖੇਡੇ ਗਏ ਮੈਚ ਵਿੱਚ RCB ਦੇ ਕਪਤਾਨ ਫਾਫ ਡੂ ਪਲੇਸਿਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 23 ਗੇਂਦਾਂ ਵਿੱਚ 64 ਦੌੜਾਂ ਬਣਾਈਆਂ । ਉਸ ਨੇ ਇਸ ਪਾਰੀ ਵਿੱਚ 10 ਚੌਕੇ ਅਤੇ 3 ਛੱਕੇ ਲਗਾਏ। ਇਸ ਪਾਰੀ ਦੇ ਨਾਲ ਡੂ ਪਲੇਸਿਸ ਨੇ ਇੱਕ ਅਜਿਹਾ ਰਿਕਾਰਡ ਬਣਾਇਆ ਜੋ ਵਿਰਾਟ ਕੋਹਲੀ ਅਤੇ ਕ੍ਰਿਸ ਗੇਲ ਵਰਗੇ ਮਹਾਨ ਬੱਲੇਬਾਜ਼ ਵੀ ਹਾਸਿਲ ਨਹੀਂ ਕਰ ਸਕੇ।
ਦਰਅਸਲ, 64 ਦੌੜਾਂ ਦੀ ਆਪਣੀ ਪਾਰੀ ਦੇ ਨਾਲ ਫਾਫ ਡੂ ਪਲੇਸਿਸ RCB ਦੇ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ, ਜਿਨ੍ਹਾਂ ਨੇ ਪਾਵਰਪਲੇ ਵਿੱਚ 50 ਤੋਂ ਵੱਧ ਦੌੜਾਂ ਬਣਾਈਆਂ । ਇਸ ਤੋਂ ਪਹਿਲਾਂ ਇਹ ਰਿਕਾਰਡ ਕ੍ਰਿਸ ਗੇਲ ਦੇ ਨਾਂ ਸੀ, ਜਿਨ੍ਹਾਂ ਨੇ ਸਾਲ 2012, 2013 ਅਤੇ 2015 ਦੇ ਸੀਜ਼ਨ ਵਿੱਚ 50-50 ਦੌੜਾਂ ਬਣਾਈਆਂ ਸਨ । ਪਰ ਹੁਣ ਕਪਤਾਨ ਫਾਫ ਡੂ ਪਲੇਸਿਸ ਨੇ ਗੇਲ ਦਾ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਗੁਜਰਾਤ ਦੇ ਖਿਲਾਫ ਮੈਚ ਵਿੱਚ ਫਾਫ ਡੂ ਪਲੇਸਿਸ 5.5 ਓਵਰਾਂ ਵਿੱਚ ਆਊਟ ਹੋ ਗਏ ਸਨ। ਯਾਨੀ, ਪਾਵਰਪਲੇ ਖਤਮ ਹੋਣ ਤੋਂ ਇੱਕ ਗੇਂਦ ਪਹਿਲਾਂ ਪਵੇਲੀਅਨ ਪਰਤ ਗਏ।
ਇਹ ਵੀ ਪੜ੍ਹੋ: ਸੜਕ ਹਾ.ਦਸੇ ਨੇ ਖੋਹਿਆ ਮਾਂ ਦਾ ਇਕਲੌਤਾ ਸਹਾਰਾ, ਅਣਪਛਾਤੇ ਵਾਹਨ ਦੀ ਟੱ.ਕਰ ਕਾਰਨ ਨੌਜਵਾਨ ਦੀ ਮੌ.ਤ
ਫਾਫ ਡੂ ਪਲੇਸਿਸ ਨੇ ਪਾਵਰਪਲੇ ਵਿੱਚ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ 64 ਦੌੜਾਂ ਬਣਾਈਆਂ । ਫਾਫ ਆਰਸੀਬੀ ਲਈ ਪਹਿਲੇ ਛੇ ਓਵਰਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ । ਆਰਸੀਬੀ ਦੇ ਕਪਤਾਨ ਨੇ ਕ੍ਰਿਸ ਗੇਲ ਦਾ 12 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ । ਗੇਲ ਨੇ 2012 ਵਿੱਚ ਪਾਵਰਪਲੇ ਵਿੱਚ 50 ਦੌੜਾਂ ਬਣਾਈਆਂ ਸਨ। ਪਹਿਲੇ ਛੇ ਓਵਰਾਂ ਵਿੱਚ ਆਰਸੀਬੀ ਨੇ ਸਿਰਫ਼ ਇੱਕ ਵਿਕਟ ਗੁਆ ਕੇ 92 ਦੌੜਾਂ ਬਣਾਈਆਂ, ਜੋ ਇਸ ਲੀਗ ਦੇ ਇਤਿਹਾਸ ਵਿੱਚ ਛੇਵਾਂ ਸਭ ਤੋਂ ਵੱਡਾ ਸਕੋਰ ਹੈ।
ਦੱਸ ਦੇਈਏ ਕਿ 64 ਦੌੜਾਂ ਦੀ ਪਾਰੀ ਖੇਡਦੇ ਹੋਏ ਡੂ ਪਲੇਸਿਸ ਨੇ ਸਿਰਫ 18 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜਿਸ ਤੋਂ ਬਾਅਦ ਉਹ ਆਰਸੀਬੀ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ । ਟੀਮ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ, ਜਿਸ ਨੇ 2013 ਵਿੱਚ ਪੁਣੇ ਵਾਰੀਅਰਜ਼ ਖਿਲਾਫ 17 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: