ਇੰਡੀਅਨ ਪ੍ਰੀਮਿਅਰ ਲੀਗ 2024 ਵਿੱਚ ਅੱਜ ਡਬਲ ਹੈਡਰ ਮੈਚ ਖੇਡਿਆ ਜਾਵੇਗਾ। ਦਿਨ ਦੇ ਦੂਜੇ ਮੁਕਾਬਲੇ ਵਿੱਚ ਲਖਨਊ ਸੁਪਰ ਜਾਇਨਟਸ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ (ਇਕਾਨਾ) ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਲਖਨਊ-ਕੋਲਕਾਤਾ ਇਸ ਸੀਜ਼ਨ ਦੂਜੀ ਵਾਰ ਇੱਕ-ਦੂਜੇ ਨਾਲ ਭਿੜਣਗੀਆਂ। ਪਿਛਲੇ ਮੁਕਾਬਲੇ ਵਿੱਚ ਕੋਲਕਾਤਾ ਨੇ 8 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਦੋਹਾਂ ਟੀਮਾਂ ਦਾ ਇਸ ਸੀਜ਼ਨ ਇਹ 11ਵਾਂ ਮੈਚ ਰਹੇਗਾ। LSG ਪਿਛਲੇ 10 ਮੈਚਾਂ ਵਿੱਚੋਂ 6 ਜਿੱਤਾਂ ਦੇ ਨਾਲ 12 ਪੁਆਇੰਟ ਲੈ ਕੇ ਟੇਬਲ ਵਿੱਚ ਤੀਜੇ ਨੰਬਰ ‘ਤੇ ਹੈ। ਉੱਥੇ ਹੀ KKR 10 ਵਿੱਚੋਂ 7 ਜਿੱਤਾਂ ਦੇ ਬਾਅਦ 14 ਅੰਕਾਂ ਦੇ ਨਾਲ ਦੂਜੇ ਸਥਾਨ ‘ਤੇ ਹੈ।
ਲਖਨਊ ਤੇ ਕੋਲਕਾਤਾ ਦੇ ਵਿਚਾਲੇ IPL ਵਿੱਚ ਕੁੱਲ 4 ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 3 ਮੈਚ ਲਖਨਊ ਨੇ ਜਿੱਤੇ ਹਨ ਜਦਕਿ ਮਹਿਜ਼ 1 ਵਿੱਚ ਕੋਲਕਾਤਾ ਨੂੰ ਜਿੱਤ ਮਿਲੀ। ਉੱਥੇ ਹੀ ਲਖਨਊ ਦੇ ਮੈਦਾਨ ‘ਤੇ ਦੋਹਾਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਲਖਨਊ ਵਿੱਚ ਕੇ.ਐੱਲ ਰਾਹੁਲ, ਨਿਕੋਲਸ ਪੂਰਨ ਤੇ ਨਵੀਨ-ਉਲ-ਹੱਕ ਕੁਝ ਅਜਿਹੇ ਖਿਡਾਰੀ ਹਨ ਜੋ ਮੈਚ ਦਾ ਰੁੱਖ ਬਦਲਣਾ ਜਾਣਦੇ ਹਨ। LSG ਦੇ ਕਪਤਾਨ ਕੇਐੱਲ ਰਾਹੁਲ ਟੀਮ ਦੇ ਟਾਪ ਸਕੋਰਰ ਹਨ।
ਇਹ ਵੀ ਪੜ੍ਹੋ: ਸੜਕ ਹਾ.ਦਸੇ ਨੇ ਖੋਹਿਆ ਮਾਂ ਦਾ ਇਕਲੌਤਾ ਸਹਾਰਾ, ਅਣਪਛਾਤੇ ਵਾਹਨ ਦੀ ਟੱ.ਕਰ ਕਾਰਨ ਨੌਜਵਾਨ ਦੀ ਮੌ.ਤ
ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਇਕਾਨਾ ਦੀ ਪਿਚ ‘ਤੇ IPL ਦੇ ਸਪਿਨਰ ਹੀ ਹਾਵੀ ਰਹੇ। ਇੱਥੇ ਹੁਣ ਤੱਕ ਕੁੱਲ 13 IPL ਮੈਚ ਖੇਡੇ ਗਏ। ਜਿਨ੍ਹਾਂ ਵਿੱਚੋਂ 6 ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਤੇ 6 ਵਿੱਚ ਚੇਜ ਕਰਨ ਵਾਲੀਆਂ ਟੀਮਾਂ ਨੂੰ ਜਿੱਤ ਮਿਲੀ ਤੇ ਇੱਕ ਮੈਚ ਬੇਨਤੀਜਾ ਰਿਹਾ। ਹਾਲਾਂਕਿ ਇਸ ਸੀਜ਼ਨ ਚੇਜ ਕਰਨ ਵਾਲੀਆਂ ਟੀਮਾਂ ਨੂੰ ਵੀ ਫਾਇਦਾ ਹੋਇਆ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਲਖਨਊ ਸੁਪਰ ਜਾਇਨਟਸ: ਕੇਐੱਲ ਰਾਹੁਲ (ਕਪਤਾਨ & ਵਿਕਟਕੀਪਰ), ਮਾਰਕਸ ਸਟੋਇਨਿਸ, ਦੀਪਕ ਹੁੱਡਾ, ਨਿਕੋਲਸ ਪੂਰਨ ਐਸ਼ਟਨ ਟਰਨਰ, ਆਯੁਸ਼ ਬਡੋਨੀ, ਕ੍ਰੁਣਾਲ ਪੰਡਯਾ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਯਸ਼ ਠਾਕੁਰ ਤੇ ਮੋਹਸਿਨ ਖਾਨ।
ਕੋਲਕਾਤਾ ਨਾਈਟ ਰਾਈਡਰਜ਼: ਸ਼੍ਰੇਅਸ ਅਈਅਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਸੁਨੀਲ ਨਰੇਨ, ਅੰਗਕ੍ਰਿਸ਼ ਰਘੁਵੰਸ਼ੀ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦ੍ਰੇ ਰਸੇਲ, ਰਮਨਦੀਪ ਸਿੰਘ, ਮਿਚੇਲ ਸਟਾਰਕ, ਵੈਭਵ ਅਰੋੜਾ ਤੇ ਵਰੁਣ ਚੱਕਰਵਰਤੀ।
ਵੀਡੀਓ ਲਈ ਕਲਿੱਕ ਕਰੋ -: