ਹੁਸ਼ਿਆਰਪੁਰ ਪੁਲਿਸ ਨੇ 11 ਫਰਵਰੀ, 2024 ਨੂੰ ਕਸਬਾ ਮਾਹਿਲਪੁਰ ਵਿੱਚ ਚਾਵਲਾ ਕਲਾਥ ਹਾਊਸ ਦੇ ਮਾਲਕ ਦੇ ਘਰ ‘ਤੇ ਗੋਲੀ ਚਲਾਉਣ ਦੇ ਦੋਸ਼ ਵਿੱਚ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 5 ਕਰੋੜ ਦੀ ਫਿਰੌਤੀ ਦੀ ਰਕਮ ਨਾ ਦੇਣ ਲਈ ਪੀੜਤ ‘ਤੇ ਦਬਾਅ ਬਣਾਉਣ ਲਈ ਗੋਲੀਬਾਰੀ ਕੀਤੀ ਗਈ ਸੀ। ਇਹ ਗੋਲੀਬਾਰੀ ਦਿੱਲੀ-NCR ਵਿੱਚ ਸਰਗਰਮ ਕੌਸ਼ਲ ਅਤੇ ਸੌਰਵ ਚੌਧਰੀ ਗੈਂਗ ਵੱਲੋਂ ਕੀਤੀ ਗਈ ਸੀ।
ਫੜੇ ਗਏ ਮੁਲਜ਼ਮਾਂ ਵਿੱਚ ਇਸ ਗਿਰੋਹ ਦੇ 3 ਸ਼ੂਟਰ ਅਤੇ ਕੌਸ਼ਲ ਚੌਧਰੀ ਦੀ ਪਤਨੀ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ ਚਾਰ 32 ਬੋਰ ਪਿਸਤੌਲ ਅਤੇ ਇੱਕ ਰਿਵਾਲਵਰ, 10 ਕਾਰਤੂਸ ਅਤੇ 3 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਹਰਜੋਤ ਚਾਵਲਾ ਨੇ ਸ਼ਿਕਾਇਤ ਕੀਤੀ ਸੀ ਕਿ ਮੁਲਜ਼ਮਾਂ ਨੇ ਦਬਾਅ ਬਣਾਉਣ ਲਈ ਉਸ ਦੇ ਮਾਹਿਲਪੁਰ ਸਥਿਤ ਘਰ ਅਤੇ ਅਮਰੀਕਾ ਵਿੱਚ ਉਸ ਦੀ ਰਿਹਾਇਸ਼ ’ਤੇ ਗੋਲੀ ਚਲਾਉਣ ਤੋਂ ਬਾਅਦ ਉਸ ਦੇ ਇੱਕ ਜਾਣਕਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੁਗਰਾ ਦੇ ਘਰ ਵੀ ਫਾਇਰਿੰਗ ਕੀਤੀ ਸੀ।
ਮੰਗਲਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ SSP ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਵਿੱਚ ਤਿੰਨ ਸ਼ੂਟਰਾਂ ਬਨਵਾਰੀ ਲਾਲ ਵਾਸੀ ਯੂਪੀ, ਪ੍ਰਦੀਪ ਕੁਮਾਰ ਵਾਸੀ ਪੱਛਮੀ ਦਿੱਲੀ ਅਤੇ ਕੁਲਦੀਪ ਸਿੰਘ ਵਾਸੀ ਪੱਛਮੀ ਦਿੱਲੀ ਦੇ ਨਾਮ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੇ ਹੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਤੋਂ ਕੁਝ ਦਿਨਾਂ ਮਗਰੋਂ ਨੌਜਵਾਨ ਦੀ ਮੌ.ਤ, ਮ੍ਰਿ.ਤਕ ਦੇ ਪਿਤਾ ਨੇ ਸਹੁਰੇ ‘ਤੇ ਲਗਾਏ ਕ.ਤ.ਲ ਦੇ ਇਲਜ਼ਾਮ
ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ‘ਚ ਮਦਦ ਕਰਨ ਵਾਲਿਆਂ ‘ਚ ਘਨਸ਼ਾਮ ਵਾਸੀ ਗੁੜਗਾਓਂ, ਗੁਰਜਿੰਦਰ ਸਿੰਘ ਵਾਸੀ ਪਿੰਡ ਕਾਲਾ ਥਾਣਾ ਗੋਇੰਦਵਾਲ ਸਾਹਿਬ, ਸਿਮਰਵੀਰ ਸਿੰਘ ਵਾਸੀ ਅਹਿਮਦਪੁਰ ਥਾਣਾ ਬੀਰੋਵਾਲ ਜ਼ਿਲ੍ਹਾ ਤਰਨਤਾਰਨ, ਹਰਪ੍ਰੀਤ ਕੌਰ ਵਾਸੀ ਮਜਾਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਮਹਿੰਦਰ ਕੌਰ ਵਾਸੀ ਫਲਾਹੀ ਜ਼ਿਲ੍ਹਾ ਹੁਸ਼ਿਆਰਪੁਰ, ਸਤਿੰਦਰ ਉਰਫ਼ ਕਾਲਾ ਫਲਾਹੀ ਵਾਸੀ ਪਿੰਡ ਫਲਾਹੀ, ਮਨੀਸ਼ਾ ਪਤਨੀ ਕੌਸ਼ਲ ਚੌਧਰੀ ਵਾਸੀ ਗਡੋਲੀ ਖੁਰਦ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਦੇ ਨਾਲ ਹੀ SSP ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ ਦੇ ਪੰਜ ਹੋਰ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਵਾਸੀ ਅਖਾੜਾ ਜ਼ਿਲ੍ਹਾ ਲੁਧਿਆਣਾ, ਜਗਦੀਪ ਸਿੰਘ ਵਾਸੀ ਪਿੰਡ ਮਜਾਰੀ, ਗੁਰਦੀਪ ਸਿੰਘ ਵਾਸੀ ਫਲਾਹੀ, ਪਵਨ ਕੁਮਾਰ ਵਾਸੀ ਦਿੱਲੀ, ਕੌਸ਼ਲ ਚੌਧਰੀ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।
ਵੀਡੀਓ ਲਈ ਕਲਿੱਕ ਕਰੋ -: