ਵਿਸਫੋਟਕ ਬੱਲੇਬਾਜ਼ ਸੰਜੂ ਸੈਮਸਨ ਆਪਣੇ ਕਰੀਅਰ ਵਿੱਚ ਕਾਰਨਾਮੇ ਕਰਦੇ ਜਾ ਰਹੇ ਹਨ। ਮੰਗਲਵਾਰ ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦਿੱਲੀ ਕੈਪਿਟਲਸ ਦੇ ਖਿਲਾਫ਼ ਖੇਡੇ ਗਏ ਮੈਚ ਵਿੱਚ ਉਨ੍ਹਾਂ ਨੇ ਖਾਸ ਉਪਲਬਧੀ ਹਾਸਿਲ ਕੀਤੀ। ਦਿੱਲੀ ਖਿਲਾਫ਼ ਸੰਜੂ ਸੈਮਸਨ ਜਾਇਸਵਾਲ ਦੇ ਬਾਅਦ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਤੇ ਆਉਂਦੇ ਹੀ ਉਸਨੇ ਧਮਾਲ ਮਚਾਉਣੀ ਸ਼ੁਰੂ ਕਰ ਦਿੱਤੀ। ਜਿਸਦੇ ਨਾਲ ਉਨ੍ਹਾਂ ਨੇ ਆਪਣਾ ਨਾਮ ਆਈਪੀਐੱਲ ਦੀ ਰਿਕਾਰਡ ਬੁੱਕ ਵਿੱਚ ਦਰਜ ਕਰਵਾ ਲਿਆ।

Sanju Samson breaks MS Dhoni record
ਸੰਜੂ ਸੈਮਸਨ ਵੱਡਾ ਕਾਰਨਾਮਾ ਕਰਦੇ ਹੋਏ ਆਈਪੀਐੱਲ ਵਿੱਚ ਭਾਰਤੀ ਬੱਲੇਬਾਜ਼ਾਂ ਵਿੱਚ ਸਭ ਤੋਂ ਤੇਜ਼ 200 ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਸੰਜੂ ਨੇ ਇਹ ਉਪਲਬਧੀ ਆਪਣੇ 159ਵੇਂ ਮੈਚ ਵਿੱਚ ਹਾਸਿਲ ਕੀਤੀ। ਉਨ੍ਹਾਂ ਨੇ 3081 ਗੇਂਦਾਂ ਵਿੱਚ 200 ਛੱਕੇ ਜੜੇ ਹਨ, ਜਦਕਿ ਐੱਮਐੱਸ ਧੋਨੀ ਨੇ 200 ਚੁੱਕੇ ਜੜਨ ਲਈ 3126 ਤੇ ਰੋਹਿਤ ਸ਼ਰਮਾ ਨੇ 3798 ਗੇਂਦਾਂ ਲਈਆਂ ਸਨ। ਸੰਜੂ ਇਸਦੇ ਨਾਲ ਹੀ ਆਈਪੀਐੱਲ ਵਿੱਚ 200 ਚੁੱਕੇ ਲਗਾਉਣ ਵਾਲੇ ਦੁਨੀਆ ਦੇ 10ਵੇਂ ਬੱਲੇਬਾਜ ਬਣ ਗਏ। ਇਸ ਲਿਸਟ ਵਿੱਚ ਕ੍ਰਿਸ ਗੇਲ ਸਭ ਤੋਂ ਉੱਪਰ ਹਨ। ਜਦਕਿ ਭਾਰਤੀ ਖਿਡਾਰੀਆਂ ਵਿੱਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਐੱਮਐੱਸ ਧੋਨੀ ਤੇ ਸੁਰੇਸ਼ ਰੈਨਾ ਦਾ ਨਾਮ ਸ਼ਾਮਿਲ ਹੈ। ਸੰਜੂ ਦੇ ਇਸਦੇ ਨਾਲ ਹੀ ਇਸ ਆਈਪੀਐੱਲ ਸੀਜ਼ਨ ਵਿੱਚ ਆਪਣੀਆਂ 400 ਦੌੜਾਂ ਵੀ ਪੂਰੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਕੁਝ ਦਿਨਾਂ ਮਗਰੋਂ ਨੌਜਵਾਨ ਦੀ ਮੌ.ਤ, ਸਹੁਰੇ ‘ਤੇ ਲੱਗੇ ਕ.ਤ.ਲ ਕਰਨ ਦੇ ਇਲਜ਼ਾਮ
ਦੱਸ ਦੇਈਏ ਕਿ ਇਸ ਸੀਜ਼ਨ ਸੰਜੂ ਸੈਮਸਨ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਹਨ। ਸੈਮਸਨ ਨੇ ਹੁਣ ਤੱਕ 471 ਦੌੜਾਂ ਬਣਾਈਆਂ ਹਨ। ਇਸ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਵਿਰਾਟ ਕੋਹਲੀ ਹਨ। ਕੋਹਲੀ ਨੇ ਹੁਣ ਤੱਕ 11 ਮੈਚਾਂ ਵਿੱਚ 542 ਦੌੜਾਂ ਬਣਾਈਆਂ ਹਨ। ਇਸਦੇ ਬਾਅਦ ਦੂਜੇ ਨੰਬਰ ‘ਤੇ ਇਸ ਸਮੇਂ ਰੁਤੁਰਾਜ ਗਾਇਕਵਾੜ ਹਨ, ਜਿਨ੍ਹਾਂ ਦੇ ਨਾਮ 11 ਮੈਚਾਂ ਵਿੱਚ 541 ਦੈੜਾਂ ਦਰਜ ਹਨ। ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ਦੇ ਲਈ ਚੁਣੀ ਗਈ ਟੀਮ ਵਿੱਚ ਸੈਮਸਨ ਨੂੰ ਵੀ ਜਗ੍ਹਾ ਮਿਲੀ ਹੈ। ਜੂਨ ਵਿੱਚ ਟੀ-20 ਵਿਸ਼ਵ ਕੱਪ ਖੇਡਿਆ ਜਾਣਾ ਹੈ।
ਵੀਡੀਓ ਲਈ ਕਲਿੱਕ ਕਰੋ -:
























