ਲੋਕ ਸਭਾ ਚੋਣਾਂ ਦੇ ਤੀਜੇ ਫੇਜ਼ ਦੀ ਵੋਟਿੰਗ ਦੌਰਾਨ ਗੁਜਰਾਤ ਵਿਚ ਭਾਜਪਾ ਆਗੂ ਦੇ ਪੁੱਤ ਨੇ ਬੂਥ ਕੈਪਚਰਿੰਗ ਕੀਤੀ। ਇਸ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਕੀਤਾ। ਇਹ ਮਾਮਲਾਲ ਮਹੀਸਾਗਰ ਜ਼ਿਲ੍ਹੇ ਦੇ ਦਾਹੋਦ ਲੋਕ ਸਭਾ ਸੀਟ ਦਾ ਹੈ।
ਵੀਡੀਓ ਵਿਚ ਮੁਲਜ਼ਮ ਵਿਜੇ ਭਾਭੋਰ ਆਪਣੇ ਸਾਥੀਆਂ ਨੂੰ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ EVM ਤਾਂ ਮੇਰੇ ਪਿਓ ਦੀ ਹੈ। ਦਾਹੋਦ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਪ੍ਰਭਾਬੇਨ ਤਾਵਿਯਾਡ ਨੇ ਕੇਸ ਦਰਜ ਕਰਾਇਆ। ਚੋਣ ਕਮਿਸ਼ਨ ਨੇ ਜ਼ਿਲ੍ਹਾ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਹੁਣ ਤੱਕ 2ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਦੋਂ ਕਿ ਮੁੱਖ ਮੁਲਜ਼ਮ ਵਿਜੇ ਫਰਾਰ ਹੈ।
ਵਿਜੇ ਨੇ ਬੂਥ ਕੈਪਚਰਿੰਗ ਦੀ ਸੋਸ਼ਲ ਮੀਡੀਆ ‘ਤੇ 4.27 ਮਿੰਟ ਤੋਂ ਜ਼ਿਆਦਾ ਲਾਈਵ ਕੀਤਾ। ਇਸ ਦੌਰਾਨ ਉਹ ਆਪਣੇ ਸਾਥੀਆਂ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ। ਦੋਸ਼ ਹੈ ਕਿ ਉਸ ਨੇ ਚੋਣ ਮੁਲਾਜ਼ਮਾਂ ਨਾਲ ਵੀ ਬਦਸਲੂਕੀ ਕੀਤੀ। ਮੁਲਜ਼ ਦੇਪਿਤਾ ਦਾਹੋਦ ਤਾਲੁਕਾ ਦੇ ਮੁਖੀ ਰਹਿ ਚੁੱਕੇ ਹਨ।
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਵਿਜੇ ਨੇ ਲਾਈਵ ਸਟ੍ਰੀਮਿੰਗ ਦੌਰਾਨ EVM ਆਪਣੇ ਨਾਲ ਲਿਜਾਣ ਦੀ ਗੱਲ ਕਹੀ ਸੀ। FIR ਹੋਣ ਦੇ ਬਾਅਦ ਵਿਜੇ ਨੇ ਵੀਡੀਓ ਡਿਲੀਟ ਕਰ ਦਿੱਤਾ ਪਰ ਉਦੋਂ ਤੱਕ ਲੋਕ ਇਸ ਬੂਥ ਕੈਪਚਰਿੰਗ ਦੀ ਘਟਨਾ ਨੂੰ ਦੇਖ ਚੁੱਕੇ ਸਨ।
ਇਹ ਵੀ ਪੜ੍ਹੋ : ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦਾ ਵੱਡਾ ਬਿਆਨ-‘ਹਰ ਸਿੱਖ ਨੂੰ ਜੰਮਣੇ ਚਾਹੀਦੇ 5-5 ਬੱਚੇ’
ਕਾਂਗਰਸ ਨੇਤਾਵਾਂ ਨੇ ਦੋਸ਼ ਲਗਾਇਆ ਕਿ ਵਿਜੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭਾਜਪਾ ਉਮੀਦਵਾਰ ਲਈ ਜੰਮ ਕੇ ਫਰਜ਼ੀ ਵੋਟਿੰਗ ਕੀਤੀ ਹੈ। ਕਾਂਗਰਸ ਨੇ ਚੋਣ ਕਮਿਸ਼ਨ ਤੋਂ ਇਸ ਬੂਥ ‘ਤੇ ਫਿਰ ਤੋਂ ਵੋਟਿੰਗ ਕਰਾਉਣ ਦੀ ਅਪੀਲ ਕੀਤੀ ਹੈ।