ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਨੇ IPL 2024 ਦੇ 59ਵੇਂ ਮੈਚ ‘ਚ ਚੇਨਈ ਸੁਪਰ ਕਿੰਗਜ਼ ‘ਤੇ 35 ਦੌੜਾਂ ਦੀ ਜਿੱਤ ਦਰਜ ਕਰਕੇ ਯਕੀਨੀ ਤੌਰ ‘ਤੇ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ, ਪਰ ਇੱਕ ਗਲਤੀ ਕਾਰਨ BCCI ਨੇ ਕਪਤਾਨ ਸਮੇਤ ਪੂਰੀ ਟੀਮ ‘ਤੇ ਭਾਰੀ ਜੁਰਮਾਨਾ ਲਗਾਇਆ ਹੈ।ਸੀਐਸਕੇ ਦੇ ਖਿਲਾਫ ਜੀਟੀ ਸੀਜ਼ਨ ਵਿੱਚ ਦੂਜੀ ਵਾਰ ਹੌਲੀ ਓਵਰ ਰੇਟ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਕਾਰਨ ਕਪਤਾਨ ਸ਼ੁਭਮਨ ਗਿੱਲ ‘ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਦਕਿ ਪ੍ਰਭਾਵੀ ਖਿਡਾਰੀ ਸਣੇ ਪਲੇਇੰਗ ਇਲੈਵਨ ਵਿੱਚ ਸ਼ਾਮਲ ਹੋਰ ਖਿਡਾਰੀਆਂ ‘ਤੇ 6 ਲੱਖ ਰੁਪਏ ਜਾਂ 25 ਫੀਸਦੀ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਹੈ।
ਦੱਸ ਦੇਈਏ ਕਿ ਗੁਜਰਾਤ ਨੇ ਚੇਨਈ ਦੇ ਖਿਲਾਫ ਵੀ ਪਹਿਲੀ ਵਾਰ ਸਲੋ ਓਵਰ ਰੇਟ ਦੀ ਗਲਤੀ ਕੀਤੀ ਸੀ। IPL 2024 ‘ਚ ਸ਼ੁਭਮਨ ਗਿੱਲ ਦੀ ਸਲੋ ਓਵਰ ਰੇਟ ਦੀ ਇਹ ਦੂਜੀ ਗਲਤੀ ਹੈ, ਜਿਸ ਕਾਰਨ ਉਸ ‘ਤੇ ਹੁਣ ਇਕ ਮੈਚ ਲਈ ਪਾਬੰਦੀ ਲੱਗਣ ਦਾ ਖਤਰਾ ਹੈ। ਜੇਕਰ ਗੁਜਰਾਤ ਟਾਈਟਨਸ ਅਗਲੇ ਮੈਚ ‘ਚ ਫਿਰ ਤੋਂ ਸਲੋ ਓਵਰ ਰੇਟ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਸ਼ੁਭਮਨ ਗਿੱਲ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਇਕ ਮੈਚ ਲਈ ਪਾਬੰਦੀ ਵੀ ਲਗਾਈ ਜਾਵੇਗੀ, ਜਿਸ ਤੋਂ ਬਾਅਦ ਉਹ ਸੀਜ਼ਨ ਦਾ ਆਪਣਾ ਆਖਰੀ ਮੈਚ ਨਹੀਂ ਖੇਡ ਸਕਣਗੇ।
BCCI ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, ਕਿਉਂਕਿ ਘੱਟੋ ਘੱਟ ਓਵਰ ਰੇਟ ਦੇ ਅਪਰਾਧਾਂ ਨਾਲ ਸਬੰਧਤ IPL ਕੋਡ ਆਫ ਕੰਡਕਟ ਦੇ ਤਹਿਤ ਇਹ ਉਸਦੀ ਟੀਮ ਦਾ ਸੀਜ਼ਨ ਦਾ ਦੂਜਾ ਅਪਰਾਧ ਸੀ, ਗਿੱਲ ਨੂੰ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਪ੍ਰਭਾਵਿਤ ਖਿਡਾਰੀਆਂ ਸਮੇਤ ਬਾਕੀ ਪਲੇਇੰਗ ਇਲੈਵਨ ਨੂੰ ਵਿਅਕਤੀਗਤ ਤੌਰ ‘ਤੇ 6 ਲੱਖ ਰੁਪਏ ਜਾਂ ਉਨ੍ਹਾਂ ਦੀ ਸਬੰਧਤ ਮੈਚ ਫੀਸ ਦਾ 25 ਫੀਸਦੀ, ਜੋ ਵੀ ਘੱਟ ਹੋਵੇ, ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : IPL ਇਤਿਹਾਸ ‘ਚ ਦੂਜੀ ਵਾਰ ਹੋਇਆ ਇਹ ਕਾਰਨਾਮਾ, ਗਿੱਲ ਤੇ ਸੁਦਰਸ਼ਨ ਦੀ ਜੋੜੀ ਬਣੀ ਵਿਸ਼ੇਸ਼ ਕਲੱਬ ਦਾ ਹਿੱਸਾ
ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਜ਼ ਨੇ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੇ ਸੈਂਕੜੇ ਦੇ ਆਧਾਰ ‘ਤੇ 231 ਦੌੜਾਂ ਬਣਾਈਆਂ ਸਨ, CSK ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 196 ਦੌੜਾਂ ਹੀ ਬਣਾ ਸਕੀ। ਚੇਨਈ ਦੀ ਇਹ 12 ਮੈਚਾਂ ਵਿੱਚ 6ਵੀਂ ਹਾਰ ਹੈ। ਇਸ ਹਾਰ ਨੇ ਟੀਮ ਦਾ ਪਲੇਆਫ ‘ਚ ਜਾਣ ਦਾ ਰਾਹ ਥੋੜ੍ਹਾ ਮੁਸ਼ਕਿਲ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: