IPL 2024 ਵਿੱਚ ਅੱਜ ਡਬਲ ਹੈਡਰ ਖੇਡੇ ਜਾਣਗੇ। ਅੱਜ ਦੇ ਦਿਨ ਦਾ ਦੂਜਾ ਮੈਚ ਰਾਇਲ ਚੈਲੰਜਰਸ ਬੈਂਗਲੌਰ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ । ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ । ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ । ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਅੱਜ ਬੈਂਗਲੌਰ ਅਤੇ ਦਿੱਲੀ ਵਿਚਾਲੇ ਸੀਜ਼ਨ ਦਾ 13ਵਾਂ ਮੈਚ ਹੋਵੇਗਾ । ਮੈਚ ਦੀ ਮੇਜ਼ਬਾਨ ਟੀਮ ਬੈਂਗਲੌਰ ਨੇ 12 ਵਿੱਚੋਂ 5 ਮੈਚ ਜਿੱਤੇ ਅਤੇ 7 ਹਾਰੇ। ਟੀਮ ਪੁਆਇੰਟ ਟੇਬਲ ਵਿੱਚ 7ਵੇਂ ਸਥਾਨ ‘ਤੇ ਹੈ। ਦਿੱਲੀ ਨੇ 12 ਵਿੱਚੋਂ 6 ਮੈਚ ਜਿੱਤੇ ਅਤੇ 6 ਮੈਚ ਹਾਰੇ ਹਨ। ਜਿਸ ਕਾਰਨ ਦਿੱਲੀ ਦੀ ਟੀਮ 12 ਅੰਕਾਂ ਨਾਲ 5ਵੇਂ ਨੰਬਰ ‘ਤੇ ਹੈ। ਫਿਲਹਾਲ ਦੋਵਾਂ ਟੀਮਾਂ ਦੀਆਂ ਪਲੇਆਫ ਦੀਆਂ ਉਮੀਦਾਂ ਬਰਕਰਾਰ ਹਨ। ਅੱਜ ਦਾ ਮੈਚ ਹਾਰਨ ਵਾਲੀ ਟੀਮ ਲਈ ਪਲੇਆਫ ਦੀ ਦੌੜ ਮੁਸ਼ਕਲ ਹੋ ਜਾਵੇਗੀ।
ਇਸ ਸੀਜ਼ਨ ਵੀ RCB ਦਾ ਖ਼ਰਾਬ ਪ੍ਰਦਰਸ਼ਨ ਜਾਰੀ ਹੈ। ਹਾਲਾਂਕਿ ਟੀਮ ਦੇ ਬੱਲੇਬਾਜ਼ ਸ਼ਾਨਦਾਰ ਫਾਰਮ ਵਿੱਚ ਹਨ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਕਪਤਾਨ ਫਾਫ ਡੂ ਪਲੇਸਿਸ ਅਤੇ ਦਿਨੇਸ਼ ਕਾਰਤਿਕ ਨੇ 250 ਤੋਂ ਵੱਧ ਦੌੜਾਂ ਬਣਾਈਆਂ ਹਨ। ਕੋਹਲੀ ਦੇ ਨਾਂ 634 ਦੌੜਾਂ ਹਨ । ਮੌਜੂਦਾ ਸਮੇਂ ਵਿੱਚ ਕੋਹਲੀ ਟੀਮ ਅਤੇ ਲੀਗ ਦੋਵਾਂ ਵਿੱਚ ਟਾਪ ਸਕੋਰਰ ਹਨ। ਉੱਥੇ ਹੀ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਪਰ ਪੰਤ ਅੱਜ ਦੇ ਮੈਚ ਵਿੱਚ ਨਹੀਂ ਖੇਡਣਗੇ। ਇਸ ਮੈਚ ਵਿੱਚ ਪੰਤ ਦੀ ਗੈਰ-ਮੌਜੂਦਗੀ ਵਿੱਚ ਟ੍ਰਿਸਟਨ ਸਟੱਬਸ ਟੀਮ ਦੇ ਟਾਪ ਸਕੋਰਰ ਹਨ। ਸਟੱਬਸ ਨੇ 12 ਮੈਚਾਂ ਵਿੱਚ 318 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ: ਬੇਕਾਬੂ ਗੱ*ਡੀ ਨੇ ਉੱਡਾ ਕੇ ਮਾ/ਰੀ ਸੈਰ ਕਰਦੀ ਮਹਿਲਾ, 2 ਭਰਾ ਪਹਿਲਾਂ ਹੀ ਤੁਰ ਗਏ ਸੀ ਜਹਾਨੋਂ
ਜੇਕਰ ਇੱਥੇ ਟੀਮਾਂ ਦੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇਗੀ ਤਾਂ ਦਿੱਲੀ ਤੇ ਬੈਂਗਲੌਰ ਭਾਰੀ ਹੈ। ਦੋਹਾਂ ਟੀਮਾਂ ਵਿਚਾਲੇ ਆਈਪੀਐਲ ਵਿੱਚ ਕੁੱਲ 30 ਮੈਚ ਖੇਡੇ ਗਏ ਹਨ। 18 ਆਰਸੀਬੀ ਨੇ ਜਿੱਤੇ ਜਦਕਿ 11 ਦਿੱਲੀ ਨੇ ਜਿੱਤੇ। ਇਸ ਦੇ ਨਾਲ ਹੀ, ਬੈਂਗਲੁਰੂ ਸਟੇਡੀਅਮ ਵਿੱਚ ਦੋਵਾਂ ਟੀਮਾਂ ਵਿਚਕਾਰ 11 ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 6 ਵਿੱਚ ਆਰਸੀਬੀ ਅਤੇ 4 ਵਿੱਚ ਦਿੱਲੀ ਨੂੰ ਜਿੱਤ ਮਿਲੀ, ਜਦਕਿ 1 ਮੈਚ ਬੇਨਤੀਜਾ ਰਿਹਾ । ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਸਾਬਤ ਹੋ ਰਹੀ ਹੈ। ਹੁਣ ਤੱਕ ਇੱਥੇ 93 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚ 39 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਅਤੇ 50 ਮੈਚ ਚੇਜ ਕਰਨ ਵਾਲੀ ਟੀਮ ਨੇ ਜਿੱਤੇ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਰਾਇਲ ਚੈਲੰਜਰਸ ਬੈਂਗਲੌਰ: ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕਸ, ਰਜਤ ਪਾਟੀਦਾਰ, ਮਹਿਪਾਲ ਲੋਮਰੋਰ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਮੁਹੰਮਦ ਸਿਰਾਜ, ਕਰਨ ਸ਼ਰਮਾ, ਲਾਕੀ ਫਰਗੂਸਨ।
ਦਿੱਲੀ ਕੈਪਿਟਲਸ: ਅਕਸ਼ਰ ਪਟੇਲ (ਕਪਤਾਨ), ਜੈਕ ਫਰੇਜ਼ਰ-ਮੈਗਰਕ, ਅਭਿਸ਼ੇਕ ਪੋਰੇਲ, ਸ਼ਾਈ ਹੋਪ, ਟ੍ਰਿਸਟਨ ਸਟੱਬਸ, ਯਸ਼ ਢੁਲ/ਕੁਮਾਰ ਕੁਸ਼ਾਗਰਾ, ਸੁਮਿਤ ਕੁਮਾਰ, ਰਸਿਖ ਸਲਾਮ, ਕੁਲਦੀਪ ਯਾਦਵ, ਮੁਕੇਸ਼ ਕੁਮਾਰ ਅਤੇ ਜੇ ਰਿਚਰਡਸਨ।
ਵੀਡੀਓ ਲਈ ਕਲਿੱਕ ਕਰੋ -: