ਸੰਗਰੂਰ ਤੋਂ ਆਪ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਮੀਤ ਹੇਅਰ ਨੇ ਆਪਣੇ ਪਰਿਵਾਰ ਸਮੇਤ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਿਆ। ਇਸ ਤੋਂ ਬਾਅਦ ‘ਆਪ’ ਉਮੀਦਵਾਰ ਮੀਤ ਹੇਅਰ ਨੇ ਆਪਣੇ ਮਾਤਾ, ਪਿਤਾ, ਪਤਨੀ ਨਾਲ ਡੀਸੀ ਸੰਗਰੂਰ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ।

Meet Hayer from Sangrur
ਇਸ ਮੌਕੇ ਡੀਸੀ ਦਫ਼ਤਰ ਦੇ ਬਾਹਰ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਨਰਿੰਦਰ ਕੌਰ ਭਾਰਜ, ਵਿਧਾਇਕ ਬਰਿੰਦਰ ਗੋਇਲ, ਵਿਧਾਇਕ ਜਮੀਲ ਉਰ ਰਹਿਮਾਨ, ਮਲੇਰਕੋਟਲਾ ਵੀ ਮੌਜੂਦ ਸਨ। ਇਸ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੰਗਰੂਰ ਤੋਂ ਆਪਣੇ ਕੰਮਾਂ ‘ਤੇ ਵੋਟਾਂ ਮੰਗ ਰਹੀ ਹੈ ਅਤੇ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ।

Meet Hayer from Sangrur
ਮੀਤ ਹੇਅਰ ਦੀ ਮਾਤਾ ਨੇ ਕਿਹਾ ਕਿ ਮੀਤ ਹੇਅਰ ਚੋਣਾਂ ‘ਚ ਬਹੁਤ ਮਿਹਨਤ ਕਰ ਰਿਹਾ ਹੈ। ਉਹ ਕਈ ਵਾਰ ਬਿਨ੍ਹਾਂ ਖਾਣਾ ਖਾਦੇ ਘਰੋਂ ਚਲਿਆ ਜਾਂਦਾ ਹੈ। ਉਸ ‘ਚ ਇਨ੍ਹਾਂ ਜਨੂੰਨ ਹੈ ਕਿ ਉਹ ਰਾਤ 1 ਵਜੇ ਦੇ ਕਰੀਬ ਘਰ ਆਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੀਤ ਹੇਅਰ ਦੇ ਸਹੁਰੇ ਅਤੇ ਨਾਨਕਾ ਪਰਿਵਾਰ ਸਾਰੇ ਉਸ ਦਾ ਸਾਥ ਦੇ ਰਹੇ ਹਨ।

Meet Hayer from Sangrur
ਇਹ ਵੀ ਪੜ੍ਹੋ : ਡਾ.ਸੁਰਜੀਤ ਪਾਤਰ ਪੰਜ ਤੱਤਾਂ ‘ਚ ਹੋਏ ਵਿਲੀਨ, ਭਾਵੁਕ ਹੋ ਕੇ ਰੋ ਪਏ CM ਭਗਵੰਤ ਮਾਨ
ਪੰਜਾਬੀ ਕਲਾਕਾਰ ਗੈਵੀ ਚਹਿਲ ਵੀ ਮੀਤ ਹੇਅਰ ਦੇ ਸਮਰਥਨ ‘ਚ ਪਹੁੰਚੇ। ਉਨ੍ਹਾਂ ਕਿਹਾ ਮੀਤ ਹੇਅਰ ਨਾਲ ਮੇਰਾ ਬਹੁਤ ਪਿਆਰ ਹੈ। ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਦੇ ਲੋਕਾਂ ਦੀਆਂ ਸਾਰੀਆਂ ਸੱਮਸਿਆਵਾਂ ਨੂੰ ਧਿਆਨ ਨਾਲ ਸੁਣਦਾ ਹੈ ਅਤੇ ਉਨ੍ਹਾਂ ਨੂੰ ਹੱਲ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























