ਟੀਵੀ ਦੀ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਰਾਖੀ ਸਾਵੰਤ ਇਨ੍ਹੀਂ ਦਿਨੀਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਹਾਲ ਹੀ ‘ਚ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਮੁੰਬਈ ਦੇ ਇਕ ਐਮਰਜੈਂਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਬੱਚੇਦਾਨੀ ‘ਚ ਟਿਊਮਰ ਹੈ ਅਤੇ ਉਸ ਨੂੰ ਸਰਜਰੀ ਰਾਹੀਂ ਕੱਢਣਾ ਹੋਵੇਗਾ।

rakhi sawant operation news
ਹੁਣ ਰਾਖੀ ਦੀ ਸਰਜਰੀ ਹੋ ਚੁੱਕੀ ਹੈ ਅਤੇ ਉਸ ਦੇ ਸਾਬਕਾ ਪਤੀ ਰਿਤੇਸ਼ ਨੇ ਦੱਸਿਆ ਕਿ ਆਪ੍ਰੇਸ਼ਨ ਸਫਲ ਰਿਹਾ ਹੈ। ਪਰ ਰਾਖੀ ਨੂੰ ਅਜੇ ਤੱਕ ਹੋਸ਼ ਨਹੀਂ ਆਈ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਬੀਤੀ ਮੰਗਲਵਾਰ ਰਾਤ ਇੰਟਰਨੈੱਟ ‘ਤੇ ਉਸ ਸਮੇਂ ਹਲਚਲ ਮਚ ਗਈ, ਜਦੋਂ ਹਸਪਤਾਲ ‘ਚ ਰਾਖੀ ਸਾਵੰਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਇਸ ਤੋਂ ਬਾਅਦ ਖਬਰ ਆਈ ਕਿ ਰਾਖੀ ਦੇ ਬੱਚੇਦਾਨੀ ‘ਚ ਟਿਊਮਰ ਹੈ। ਸ਼ਨੀਵਾਰ ਨੂੰ ਉਨ੍ਹਾਂ ਦੀ ਸਰਜਰੀ ਹੋਈ ਸੀ। ਹੁਣ ਮਸ਼ਹੂਰ ਪਾਪਰਾਜ਼ੀ ਹੈਂਡਲ ਵਾਇਰਲ ਭਯਾਨੀ ਨੇ ਇੰਸਟਾਗ੍ਰਾਮ ‘ਤੇ ਰਿਤੇਸ਼ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਕਹਿ ਰਹੇ ਹਨ, ‘ਫਿਲਹਾਲ ਰਾਖੀ ਜੀ ਦੀ ਸਿਹਤ ਕਾਫੀ ਠੀਕ ਹੈ। ਮੁੱਖ ਸਰਜਰੀ ਸਫਲ ਰਹੀ।
























