ਜ਼ਿਲ੍ਹਾ ਸੁਲਤਾਨਪੁਰ ਲੋਧੀ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਵਿਦੇਸ਼ ਤੋਂ ਆਏ ਸ਼ਖਸ ਨੇ ਹਸਪਤਾਲ ਵਾਲਿਆਂ ‘ਤੇ ਬੱਚੀ ਦੀ ਮੌਤ ਲਈ ਜ਼ਿੰਮੇਵਾਰ ਹੋਣ ਦੇ ਇਲਜ਼ਾਮ ਲਗਾਏ ਹਨ। ਉਹ ਪੁਰਤਗਾਲ ਤੋਂ ਆਪਣੀ ਪਤਨੀ ਦੀ ਡਲਿਵਰੀ ਕਰਵਾਉਣ ਲਈ ਪੰਜਾਬ ਆਏ ਸੀ। ਤੇ ਨਿੱਜੀ ਨਰਸਿੰਗ ਹੋਮ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਜਦੋਂ ਉਨ੍ਹਾਂ ਦੀ ਪਤਨੀ ਦੀ ਡਲਿਵਰੀ ਹੁੰਦੀ ਹੈ ਤਾਂ ਬੱਚੇ ਦੇ ਅੰਦਰ ਪਾਣੀ ਭਰ ਜਾਂਦਾ ਹੈ। ਹਸਪਤਾਲ ਵਾਲਿਆਂ ਵੱਲੋਂ ਉਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ 2 ਤੋਂ 3 ਮਹੀਨਿਆਂ ਬਾਅਦ ਬ੍ਰੇਨ ਹੈਮਰੇਜ ਕਾਰਨ ਧੀ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਰਵੀ ਦਹੀਆ ਨੂੰ ਝਟਕਾ! WFI ਬੋਲਿਆ- ‘ਜਿਸ ਨੇ ਕੋਟਾ ਜਿੱਤਿਆ, ਉਹੀ ਪੈਰਿਸ ਓਲੰਪਿਕ ਵਿਚ ਜਾਵੇਗਾ’
ਮ੍ਰਿਤਕ ਦੀ ਪਛਾਣ ਜਸਕੀਰਤ ਵਜੋਂ ਹੋਈ ਹੈ। ਮ੍ਰਿਤਕ ਦੇ ਪਿਓ ਨੇ ਇਲਜ਼ਾਮ ਲਗਾਏ ਹਨ ਕਿ ਹਸਪਤਾਲ ਦੀ ਅਣਗਹਿਲੀ ਕਾਰਨ ਬੱਚੇ ਦੇ ਅੰਦਰ ਪਾਣੀ ਭਰਿਆ ਸੀ ਤੇ ਉਸ ਤੋਂ ਬਾਅਦ ਬੱਚੀ ਦੀ ਤਬੀਅਤ ਠੀਕ ਨਹੀਂ ਹੋਈ। ਦੂਜੇ ਪਾਸੇ ਜਦੋਂ ਨਰਸਿੰਗ ਹੋਮ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਸਮੇਂ ਮਾਂ ਤੇ ਬੱਚੀ ਤੰਦਰੁਸਤ ਸੀ ਤੇ ਹੁਣ 3 ਮਹੀਨੇ ਮਗਰੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ।