ਭਾਰਤ ਤੇ ਆਇਰਲੈਂਡ ਦੇ ਵਿਚਾਲੇ ਨਿਊਯਾਰਕ ਦੇ ਨਾਸਾਊ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਮੁਕਾਬਲਾ ਖੇਡਿਆ ਜਾਵੇਗਾ। ਜਿਸ ਵਿੱਚ ਭਾਰਤ ਜਿੱਤ ਦੇ ਨਾਲ ਆਪਣੇ ਟੀ-20 ਵਿਸ਼ਵ ਕੱਪ ਦੇ ਸਫਰ ਦੀ ਸ਼ੁਰੂਆਤ ਕਰਨਾ ਚਾਹੇਗੀ । ਉੱਥੇ ਹੀ ਆਇਰਲੈਂਡ ਦੀ ਟੀਮ ਆਪਣੇ ਪਹਿਲੇ ਹੀ ਮੈਚ ਵਿੱਚ ਇੱਕ ਵੱਡਾ ਉਲਟਫੇਰ ਕਰਨ ਦੀ ਕੋਸ਼ਿਸ਼ ਵਿੱਚ ਹੋਵੇਗੀ। ਭਾਰਤ ਨੂੰ ਇਸਦੇ ਬਾਅਦ ਆਪਣਾ ਅਗਲਾ ਮੁਕਾਬਲਾ ਪਾਕਿਸਤਾਨ ਨਾਲ ਖੇਡਣਾ ਹੈ। ਜਿਸ ਤੋਂ ਪਹਿਲਾਂ ਉਹ ਜਿੱਤ ਦਰਜ ਕਰ ਕੇ ਆਪਣੇ ਆਤਮ-ਵਿਸ਼ਵਾਸ ਨੂੰ ਸਿਖਰਾਂ ‘ਤੇ ਲਿਜਾਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੂੰ ਆਪਣੇ ਤਿੰਨ ਮੈਚ ਵੀ ਇਸੇ ਮੈਦਾਨ ‘ਤੇ ਖੇਡਣੇ ਹਨ ਜਿਸ ਨਾਲ ਉਸਨੂੰ ਕਾਫੀ ਮਦਦ ਮਿਲੇਗੀ।
ਭਾਰਤ ਨੇ ਆਇਰਲੈਂਡ ਦੇ ਖਿਲਾਫ਼ ਟੀ-20 ਇਤਿਹਾਸ ਵਿੱਚ ਸਿਰਫ਼ 7 ਮੈਚ ਹੀ ਖੇਡੇ ਹਨ, ਜਿਸ ਵਿੱਚੋਂ ਉਸਨੂੰ ਹਰ ਮੈਚ ਵਿੱਚ ਜਿੱਤ ਹੀ ਮਿਲੀ ਹੈ। ਉੱਥੇ ਹੀ ਆਇਰਲੈਂਡ ਭਾਰਤ ਦੇ ਖਿਲਾਫ਼ ਆਪਣੀ ਪਹਿਲੀ ਜਿੱਤ ਹਾਸਿਲ ਕਰਨ ਦੀ ਕੋਸ਼ਿਸ਼ ਕਰੇਗਾ। ਟੀ-20 ਵਿਸ਼ਵ ਕੱਪ ਵਿੱਚ ਦੋਹਾਂ ਟੀਮਾਂ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚੋਂ ਦੋਹਾਂ ਟੀਮਾਂ ਨੇ ਨਾ ਸਿਰਫ਼ 1 ਹੀ ਮੈਚ ਖੇਡਿਆ ਹੈ। ਜਿਸ ਵਿੱਚ ਭਾਰਤ ਨੂੰ ਜਿੱਤ ਮਿਲੀ ਹੈ। ਸਭ ਤੋਂ ਅਹਿਮ ਗੱਲ ਹੈ ਕਿ ਉਸ ਮੈਚ ਵਿੱਚ ਭਾਰਤ ਵੱਲੋਂ ਅਰਧ ਸੈਂਕੜਾ ਲਗਾਉਣ ਵਾਲੇ ਰੋਹਿਤ ਸ਼ਰਮਾ ਮੌਜੂਦਾ ਭਾਰਤੀ ਟੀਮ ਦੇ ਕਪਤਾਨ ਹਨ। ਅਜਿਹੇ ਵਿੱਚ ਭਾਰਤ ਦਾ ਪਲੜਾ ਤਾਂ ਆਇਰਲੈਂਡ ਦੇ ਖਿਲਾਫ਼ ਬਹੁਤ ਭਾਰੀ ਹੈ। ਭਾਰਤ ਤੇ ਆਇਰਲੈਂਡ ਦੀ ਟੀਮ ਆਖਰੀ ਵਾਰ ਸਾਲ 2023 ਵਿੱਚ ਆਹਮੋ-ਸਾਹਮਣੇ ਨਜ਼ਰ ਆਈ ਸੀ।
ਇਹ ਵੀ ਪੜ੍ਹੋ: PM ਮੋਦੀ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ‘ਤੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਕੀਤੀ ਸ਼ੁਰੂਆਤ
ਭਾਰਤ ਤੇ ਆਇਰਲੈਂਡ ਦਾ ਮੁਕਾਬਲਾ ਨਿਊਯਾਰਕ ਦੇ ਨਾਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਜਿਸ ਨੂੰ ਟੀ-20 ਵਿਸ਼ਵ ਕੱਪ ਦੇ ਲਈ ਅਸਥਾਈ ਤੌਰ ‘ਤੇ ਬਣਾਇਆ ਗਿਆ ਹੈ। ਇੱਥੋਂ ਦੀ ਪਿਚ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਡ੍ਰਾਪ-ਇਨ ਪਿਚ ਹੈ ਜੋ ਐਡੀਲੈਂਡ ਤੋਂ ਬਣ ਕੇ ਆਈ ਹੈ। ਇਸ ਪਿਚ ‘ਤੇ ਹੁਣ ਤੱਕ ਪ੍ਰੈਕਟਿਸ ਮੈਚ ਨੂੰ ਮਿਲਾ ਕੇ ਦੋ ਮੈਚ ਖੇਡੇ ਗਏ ਹਨ। ਦੋਵੇਂ ਹੀ ਮੁਕਾਬਲੇ ਇਸ ਪਿਚ ‘ਤੇ ਗੇਂਦਬਾਜ਼ਾਂ ਦੇ ਲਈ ਕਾਫੀ ਮਦਦ ਮੌਜੂਦ ਰਹੀ ਹੈ। ਇਸ ਪਿਚ ‘ਤੇ 170-180 ਦੌੜਾਂ ਕਾਫੀ ਸੇਫ ਸਕੋਰ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਅਕਸ਼ਰ ਪਟੇਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਆਇਰਲੈਂਡ: ਪਾਲ ਸਟਰਲਿੰਗ (ਕਪਤਾਨ), ਐਂਡੀ ਬਲਬਰਨੀ, ਲੋਕਰਨ ਟਕਰ (ਵਿਕਟਕੀਪਰ), ਹੈਰੀ ਟੇਕਟਰ, ਕਰਟਿਸ ਕੈਂਫਰ, ਜਾਰਜ ਡਾਕਰੇਲ, ਮਾਰਕ ਅਡੈਰ, ਬੈਰੀ ਮੈਕਾਰਥੀ, ਕ੍ਰੇਗ ਯੰਗ, ਜੋਸ਼ੁਆ ਲਿਟਿਲ ਤੇ ਬੇਨ ਵ੍ਹਾਈਟ।
ਵੀਡੀਓ ਲਈ ਕਲਿੱਕ ਕਰੋ -: