ਜੇਕਰ ਤੁਸੀਂ ਆਪਣੇ ਮੋਬਾਈਲ ਫੋਨ ਵਿਚ ਦੋ ਸਿਮ ਕਾਰਡ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੋਣ ਵਾਲੀ ਹੈ। ਤੁਹਾਡੀ ਮੋਬਾਈਲ ਫੋਨ ਵਿਚ ਦੋ ਸਿਮ ਕਾਰਡ ਰੱਖਣ ਲਈ ਵਾਧੂ ਚਾਰਜ ਦੇਣਾ ਪੈ ਸਕਦਾ ਹੈ। ਅਜਿਹਾ ਅਸੀਂ ਇਸ ਲੀ ਕਹਿ ਰਹੇ ਹਾਂ ਕਿਉਂਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਯਾਨੀ TRAI ਸਿਮ ਕਾਰਡ ਨਿਯਮ ਵਿਚ ਕੁਝ ਬਦਲਾਅ ਕਰ ਸਕਦੀ ਹੈ। ਇਸ ਲਈ ਜੇਕਰ ਤੁਸੀਂ ਫੋਨ ਵਿਚ ਦੋ ਸਿਮ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਰਿਪੋਰਟ ਮੁਤਾਬਕ TRAI ਜਲਦ ਹੀ ਸਿਮ ਕਾਰਡ ਦੇ ਨਿਯਮਾਂ ਵਿਚ ਬਦਲਾਅ ਕਰ ਸਕਦੀ ਹੈ। ਜੇਕਰ ਬਿਨਾਂ ਲੋੜ ਦੇ ਕੋਈ ਫੋਨ ਵਿਚ ਦੋ ਸਿਮ ਕਾਰਡ ਇਸਤੇਮਾਲ ਕਰਦਾ ਹੈ ਤਾਂ ਉਸ ਤੋਂ ਵਾਧੂ ਚਾਰਜ ਲਿਆ ਜਾ ਸਕਦਾ ਹੈ। ਮਤਲਬ ਜੇਕਰ ਸਿਰਫ ਇਕ ਹੀ ਸਿਮ ਇਸਤੇਮਾਲ ਕਰਦੇ ਹੋ ਪਰ ਫੋਨ ਵਿਚ ਦੋ ਸਿਮ ਲੱਗੇ ਹੋਏ ਹਨ ਤਾਂ ਤੁਹਾਨੂੰ ਐਕਸਟ੍ਰਾ ਪੈਸੇ ਦੇਣੇ ਪੈ ਸਕਦੇ ਹਨ। ਗਾਹਕਾਂ ਤੋਂ ਇਹ ਚਾਰਜ ਮਹੀਨਾਵਾਰ ਜਾਂ ਸਾਲਾਨਾ ਹੋ ਸਕਦਾ ਹੈ।
ਦੱਸ ਦੇਈਏ ਕਿ TRAI ਵੱਲੋਂ ਮੋਬਾਈਲ ਆਪ੍ਰੇਟਰਸ ਤੋਂ ਮੋਬਾਈਲ ਫੋਨ ਤੇ ਲੈਂਲਾਈਨ ਲਈ ਐਕਸਟ੍ਰਾ ਚਾਰਜ ਲੈਣ ਦਾ ਪਲਾਨ ਬਣਾਇਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੋਬਾਈਲ ਆਪ੍ਰੇਟਰਸ ਤੁਹਾਡੀ ਭਰਪਾਈ ਗਾਹਕਾਂ ਤੋਂ ਕਰ ਸਕਦੇ ਹਨ। ਅਜਿਹੇ ਵਿਚ ਜੇਕਰ ਤੁਸੀਂ ਆਪਣੇ ਇਕ ਸਿਮ ਨੂੰ ਡੀਐਕਟੀਵੇਟ ਕਰਦੇ ਹੋ ਤਾਂ ਤੁਹਾਨੂੰ ਵਾਧੂ ਚਾਰਜ ਦੇਣਾ ਪੈ ਸਕਦਾ ਹੈ।
TRAI ਜਿਹੜੇ ਯੂਜਰਸ ਨੇ ਲੰਬੇ ਸਮੇਂ ਤੋਂ ਸਿਮ ਕਾਰਡ ਐਕਟਿਵ ਨਹੀਂ ਕੀਤਾ ਹੈ ਉਨ੍ਹਾਂ ਦੇ ਨੰਬਰ ਨੂੰ ਮੋਬਾਈਲ ਆਪ੍ਰੇਟਰਸ ਬੰਦ ਕਰ ਰਹੇ ਹਨ। ਮੋਬਾਈਲ ਨੰਬਰ ਬੰਦ ਕਰਕੇ ਮੋਬਾਈਲ ਆਪ੍ਰੇਟਰਸ ਆਪਣਾ ਯੂਜ਼ਰ ਬੇਸ ਨਹੀਂ ਘੱਟ ਕਰਨਾ ਚਾਹੀਦਾ। ਜਦੋਂ ਕਿ ਨਿਯਮ ਹੈ ਕਿ ਜੇਕਰ ਕੋਈ ਸਿਮ ਕਾਰਡ ਲੰਬੇ ਸਮੇਂ ਤੱਕ ਇਸਤੇਮਾਲ ਨਹੀਂ ਕੀਤਾ ਗਿਆ ਤਾਂ ਉਸ ਨੂੰ ਬਲੈਕਲਿਸਟ ਕਰਕੇ ਬੰਦ ਕਰ ਦੇਣਾ ਚਾਹੀਦਾ ਹੈ। ਅਜਿਹੇ ਵਿਚ TRAI ਵੱਲੋਂ ਮੋਬਾਈਲ ਆਪ੍ਰੇਟਰਸ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਮੰਨਿਆ ਜਾਰਿਹਾ ਹੈ ਕਿ ਜ਼ਿਆਦਾਤਰ ਯੂਜਰਸ ਆਪਣੇ ਫੋਨ ਵਿਚ ਦੋ ਸਿਮ ਵਰਤਦੇ ਹਨ ਪਰ ਇਸ ਵਿਚੋਂ ਲੋਕ ਸਿਰਫ ਇਕ ਸਿਮ ਹੀ ਐਕਟਿਵ ਰੱਖਦੇ ਹਨ ਜਦੋਂ ਕਿ ਦੂਜਾ ਸਿਮ ਕਦੇ-ਕਦੇ ਹੀ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ ਵਿਚ ਮੋਬਾਈਲ ਨੰਬਰਸ ‘ਤੇ ਐਕਸਟ੍ਰਾ ਚਾਰਜ ਲੈਣ ਦਾ ਪਲਾਨ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਮਹਿੰਗੀ ਹੋਈ ਬਿਜਲੀ, ਪ੍ਰਤੀ ਯੂਨਿਟ ਰੇਟ ‘ਚ ਕੀਤਾ ਗਿਆ ਵਾਧਾ, 16 ਜੂਨ ਤੋਂ ਲਾਗੂ
ਟਰਾਈ ਦੇ ਅੰਕੜਿਆਂ ਦੀ ਮੰਨੀਏ ਤਾਂ ਇਸ ਸਮੇਂ ਲਗਭਗ 219 ਮਿਲੀਅਨ ਤੋਂ ਵੱਧ ਮੋਬਾਈਲ ਨੰਬਰ ਲੰਮੇ ਸਮੇਂ ਤੋਂ ਐਕਟਿਵ ਨਹੀਂ ਹਨ। ਇਹ ਸਾਰੇ ਮੋਬਾਈਲ ਨੰਬਰਸ ਬਲੈਕ ਲਿਸਟ ਕੈਟਾਗਰੀ ਵਿਚ ਸ਼ਾਮਲ ਕੀਤੇ ਗਏ ਹਨ। ਸਰਕਾਰ ਵੱਲੋਂ ਮੋਬਾਈਲ ਆਪ੍ਰੇਟਰਸ ਨੂੰ ਮੋਬਾਈਲ ਨੰਬਰ ਦੀ ਸੀਰੀਜ ਜਾਰੀ ਕੀਤੀ ਜਾਂਦੀ ਹੈ। ਟ੍ਰਾਈ ਦੀ ਮੰਨੀਏ ਤਾਂ ਮੋਬਾਈਲ ਨੰਬਰ ਇਕ ਸੀਮਤ ਮਾਤਰਾ ਵਿਚ ਮੌਜੂਦ ਹੈ ਤੇ ਅਜਿਹੇ ਵਿਚ ਸਹੀ ਤਰੀਕੇ ਇਸਤੇਮਾਲ ਕੀਤੇ ਜਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: