ਮੋਬਾਈਲ ਫੋਨ ਇਸਤੇਮਾਲ ਕਰਨ ਵਾਲੇ ਤੇ ਸਪੈਮ ਕਾਲ ਤੋਂ ਪ੍ਰੇਸ਼ਾਨ ਲੋਕਾਂ ਲਈ ਰਾਹਤ ਭਰੀ ਖਬਰ ਹੈ। ਹੁਣ ਤੁਸੀਂ ਆਸਾਨੀ ਨਾਲ ਕਾਲਰ ਦੀ ਪਛਾਣ ਕਰ ਸਕਦੇ ਹੋ। ਦਰਅਸਲ ਟੈਲੀਕਾਮ ਕੰਪਨੀਆਂ ਨੇ ਕਾਲ ਕਰਨ ਵਾਲੇ ਦੇ ਨੰਬਰ ਦੇ ਨਾਲ ਉਸ ਦਾ ਨਾਂ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੁੰਬਈ ਤੇ ਹਰਿਆਣਾ ਵਿਚ ਟੈਲੀਕਾਮ ਕੰਪਨੀਆਂ ਨੇ ਇਸ ਦਾ ਟ੍ਰਾਇਲ ਸ਼ੁਰੂ ਕੀਤਾ ਹੈ।
ਮੁੰਬਈ ਤੇ ਹਰਿਆਣਾ ਵਿਚ ਇਸ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ। ਦੂਰੰਚਾਰ ਵਿਭਾਗ ਨੇ ਟੈਲੀਕਾਮ ਕੰਪਨੀਆਂ ਨੂੰ ਇਸ ਨੂੰ 15 ਜੁਲਾਈ ਤੱਕ ਪੂਰੇ ਦੇਸ਼ ਵਿਚ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਾਲਿੰਗ ਨੇਮ ਪ੍ਰੇਜੇਂਟੇਸ਼ਨ ਸਰਵਿਸ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਇਸ ਤਹਿਤ ਟੈਲੀਕਾਮ ਕੰਪਨੀਆਂ ਅਰਜ਼ੀਆਂ ਫਾਰਮ ‘ਤੇ ਲਿਖਿਆ ਹੋਇਆ ਨਾਂ ਦਿਖਾਉਣਗੀਆਂ। ਕੰਪਨੀਆਂ ਨੂੰ 15 ਜੁਲਾਈ ਤੱਕ ਪੂਰੇ ਦੇਸ਼ ਵਿਚ ਇਸ ਸਿਸਟਮ ਨੂੰ ਲਾਗੂ ਕਰਨਾ ਹੈ।
ਇਹ ਵੀ ਪੜ੍ਹੋ : ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ
ਹਾਲ ਹੀ ਵਿਚ ਸਰਕਾਰ ਨੇ ਦੂਰਸੰਚਾਰ ਕੰਪਨੀਆਂ ਨੂੰ ਭਾਰਤੀ ਮੋਬਾਈਲ ਨੰਬਰ ਪ੍ਰਦਰਸ਼ਿਤ ਕਰਨ ਵਾਲੀਆਂ ਸਾਰੀਆਂ ਇਨਕਮਿੰਗ ਇੰਟਰਨੈਸ਼ਨਲ ਫਰਜ਼ੀ ਕਾਲ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਦੂਰਸੰਚਾਰ ਵਿਭਾਗ ਯਾਨੀ ਡੀਓਟੀ ਨੇ 26 ਮਈ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਡੀਓਟੀ ਤੇ ਟੈਲੀਕਾਮ ਸਰਵਿਸ ਪ੍ਰੋਵਾਈਡਰ ਨੇ ਅਜਿਹੀ ਇੰਟਰਨੈਸ਼ਨਲ ਫਰਜ਼ੀ ਕਾਲਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਕਿਸੇ ਵੀ ਭਾਰਤੀ ਟੈਲੀਕਾਮ ਗਾਹਕ ਤੱਕ ਪਹੁੰਚਣ ਤੋਂ ਰੋਕਣ ਲਈ ਇਕ ਸਿਸਟਮ ਤਿਆਰ ਕੀਤਾ ਹੈ। ਹੁਣ ਅਜਿਹੀਆਂ ਆਉਣ ਵਾਲੀਆਂ ਇੰਟਰਨੈਸ਼ਨਲ ਫਰਜ਼ੀ ਕਾਲਾਂ ਨੂੰ ਰੋਕਣ ਲਈ ਟੀਐੱਸਪੀ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: