ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਦੀ ਵੀ ਸਿਆਸਤ ਵਿਚ ਐਂਟਰੀ ਹੋ ਗਈ ਹੈ। ਉਹ ਦੇਹਰਾ ਵਿਧਾਨ ਸਭਾ ਸੀਟ ਤੋਂ ਉਪ ਚੋਣ ਲੜੇਗੀ। ਕਾਂਗਰਸ ਹਾਈਕਮਾਨ ਨੇ ਕਮਲੇਸ਼ ਠਾਕੁਰ ਨੂੰ ਟਿਕਟ ਦੇਣ ਦਾ ਐਲਾਨ ਕੀਤਾ। ਕਮਲੇਸ਼ ਠਾਕੁਰ ਦਾ ਮੁਕਾਬਲਾ ਭਾਜਪਾ ਦੇ ਹੁਸ਼ਿਆਰ ਸਿੰਘ ਨਾਲ ਹੋਵੇਗਾ। ਕਮਲੇਸ਼ ਦੇ ਮੈਦਾਨ ਵਿਚ ਉਤਰਨ ਨਾਲ ਦੇਹਰਾ ਤੋਂ ਮੁਕਾਬਲਾ ਰੌਚਕ ਹੋ ਗਿਆ ਹੈ।
ਹਾਲਾਂਕਿ ਮੁੱਖ ਮੰਤਰੀ ਸੁੱਖੂ ਨੇ ਕੁਝ ਦਿਨ ਪਹਿਲਾਂ ਪਤਨੀ ਦੀ ਚੋਣ ਲੜਨ ਦੀਆਂ ਖਬਰਾਂ ਨੂੰ ਝੂਠੀ ਅਫਵਾਹ ਦੱਸਿਆ ਸੀ ਪਰ ਕਾਂਗਰਸ ਹਾਈਕਮਾਨ ਨੇ ਹੁਣ ਉਨ੍ਹਾਂ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ। ਦੇਹਰਾ ਵਿਚ ਕਮਲੇਸ਼ ਠਾਕੁਰ ਦਾ ਪੇਕਾ ਹੈ। ਇਸ ਲਈ ਪਾਰਟੀ ਹਾਈਕਮਾਨ ਨੇ ਕਮਲੇਸ਼ ਨੂੰ ਇਥੇ ਮੈਦਾਨ ਵਿਚ ਉਤਾਰਿਆ ਹੈ। ਦੇਹਰਾ ਤੋਂ ਕਮਲੇਸ਼ ਠਾਕੁਰ ਨੂੰ ਉਤਾਰਨ ਦੀ ਦੂਜੀ ਵੱਡੀ ਵਜ੍ਹਾ ਅੱਜ ਤੱਕ ਇਸ ਸੀਟ ਨੂੰ ਕਾਂਗਰਸ ਵੱਲੋਂ ਕਦੇ ਨਾ ਜਿੱਤਣਾ ਵੀ ਹੈ। ਸਾਲ 2008 ਵਿਚ ਪਰਿਸੀਮਨ ਦੇ ਬਾਅਦ ਦੇਹਰਾ ਸੀਟ ਹੋਂਦ ਵਿਚ ਆਈ। ਇਥੇ ਹੁਣ ਤੱਕ 3 ਚੋਣਾਂ ਹੋਈਆਂ ਹਨ। ਸਾਲ 2012 ਵਿਚ ਇਥੋਂ ਭਾਜਪਾ ਦੇ ਰਵਿੰਦਰ ਰਵੀ ਚੋਣ ਜਿੱਤੇ ਜਦੋਂ ਕਿ 2017 ਤੇ 2022 ਵਿਚ ਆਜ਼ਾਦ ਹੁਸ਼ਿਆਰ ਸਿੰਘ ਇਸ ਸੀਟ ਤੋਂ ਚੋਣ ਜਿੱਤੇ ਹਨ।
ਹੁਣ ਇਸ ਸੀਟ ਤੋਂ ਚੌਥਾ ਚੋਣ ਹੋ ਰਹੀ ਹੈ। ਪਰ ਕਾਂਗਰਸ ਦਾ ਹੁਣ ਤੱਕ ਦੇਹਰਾ ਸੀਟ ਤੋਂ ਖਾਤਾ ਨਹੀਂ ਖੁੱਲ੍ਹ ਸਕਿਆ ਹੈ। ਇਸ ਲਈ ਕਾਂਗਰਸ ਨੇ ਸੀਐੱਮ ਦੀ ਪਤਨੀ ਨੂੰ ਭਾਜਪਾ ਦੇ ਹੁਸ਼ਿਆਰ ਸਿੰਘ ਦੇ ਸਾਹਮਣੇ ਉਤਾਰਿਆ ਹੈ। ਹਾਲਾਂਕਿ ਸਾਲ 2022 ਦੀਆਂ ਚੋਣਾਂ ਵਿਚ ਪਾਰਟੀ ਨੇ ਇਥੋਂ ਡਾ. ਰਾਜੇਸ਼ ਸ਼ਰਮਾ ਨੂੰ ਟਿਕਟ ਦਿੱਤਾ ਸੀ। ਉਦੋਂ ਉਹ ਚੋਣ ਹਾਰ ਗਏ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਹਲਕੀ ਬਾਰਿਸ਼ ਦੇ ਆਸਾਰ, ਪਾਰਾ 44 ਡਿਗਰੀ ਤੋਂ ਪਾਰ
ਦੱਸ ਦੇਈਏ ਕਿ ਹਿਮਾਚਲ ਵਿਚ 3 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋ ਰਹੀਆਂ ਹਨ। ਨਾਲਾਗੜ੍ਹ ਤੇ ਹਮੀਰਪੁਰ ਵਿਧਾਨ ਸਭਾ ਦੀ ਟਿਕਟ ਕਾਂਗਰਸ ਨੇ ਬੀਤੇ ਸ਼ਨੀਵਾਰ ਨੂੰ ਐਲਾਨੀ ਸੀ। ਨਾਲਾਗੜ੍ਹ ਤੋਂ ਬਾਬਾ ਹਰਦੀਪ ਸਿੰਘ ਤੇ ਹਮੀਰਪੁਰ ਤੋਂ ਡਾ. ਪੁਸ਼ਪੇਂਦਰ ਵਰਮਾ ਨੂੰ ਮੈਦਾਨ ਵਿਚ ਉਤਾਰਿਆ ਪਰ ਦੇਹਰਾ ਦਾ ਟਿਕਟ ਹੋਲਡ ਕੀਤਾ ਗਿਆ ਸੀ। ਅੱਜ ਕਮਲੇਸ਼ ਠਾਕੁਰ ਦਾ ਦੇਹਰਾ ਸੀਟ ਤੋਂ ਟਿਕਟ ਐਲਾਨ ਦਿੱਤਾ ਗਿਆ ਹੈ।