ਗੁਰਦਾਸਪੁਰ ਦੇ ਜੇਲ੍ਹ ਰੋਡ ਤੇ ਸਥਿਤ ਸਾਹਮਣੇ ਸਿੰਘ ਸਭਾ ਗੁਰਦੁਆਰੇ ਦੇ ਦਿਲਰਾਜ ਟੈਲੀਕੋਮ ‘ਚ ਲੱਗੇ ਤਾਲੇ ਨੂੰ ਪੇਚਕਸ ਨਾਲ ਤੋੜ ਕੇ ਲੁੱਟ ਦੀ ਨੀਅਤ ਨਾਲ ਅੰਦਰ ਦਾਖਲ ਹੋਇਆ। ਚੋਰ ਗੱਲੇ ਵਿੱਚੋਂ 50 ਹਜਾਰ ਰੁਪਏ ਕੱਢ ਕੇ ਫਰਾਰ ਹੋਣ ਲੱਗਾ ਸੀ ਕਿ ਨੇੜੇ ਬਾਜਵਾ ਡੇਅਰੀ ਦੀ ਮਾਲਕਨ ਅਮਰਜੀਤ ਕੌਰ ਨੇ ਮੌਕੇ ਤੇ ਚੋਰ ਨੂੰ ਕਾਬੂ ਕਰਕੇ ਰੌਲਾ ਪਾਇਆ। ਰੌਲਾ ਸੁਣ ਕੇ ਦੁਕਾਨ ਦਾ ਮਾਲਕ ਗੁਰਮੇਤ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਲਿੱਤਰ ਨੇ ਮੌਕੇ ਤੇ ਪਹੁੰਚ ਕੇ ਚੋਰ ਦੀ ਛਿੱਤਰ ਪਰੇਡ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਚੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੀ ਜੇਬ੍ਹ ਵਿੱਚੋਂ ਨਸ਼ੇ ਦੀ ਸਰਿੰਜ ਬਰਾਮਦ ਹੋਈ ਅਤੇ ਉਸਨੇ ਕਿਹਾ ਕਿ ਇਹ ਇਹ ਚੋਰੀ ਉਸਨੇ ਨਸ਼ੇ ਦੀ ਹਾਲਤ ਵਿੱਚ ਕੀਤੀ ਹੈ। ਉਸਨੇ ਆਪਣਾ ਨਾਮ ਮਨੀਸ਼ ਸ਼ਰਮਾ ਵਾਸੀ ਪਿੰਡ ਗਾਹਲੜੀ ਦੱਸਿਆ ਤੇ ਕਿਹਾ ਕਿ ਉਹ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਹੈ। ਉਸ ਨੇ ਇਹ ਵੀ ਦੱਸਿਆ ਹੈ ਕਿ ਉਹ ਬਹਿਰਾਮਪੁਰ ਦੇ ਨੇੜੇ ਰਹਿੰਦੇ ਲੋਕਾਂ ਤੋਂ ਸ਼ਰੇਆਮ ਨਸ਼ਾ ਲੈਂਦਾ ਹੈ ਜੋ ਸ਼ਰੇਆਮ ਨਸ਼ਾ ਵੇਚਦੇ ਹਨ।
ਇਹ ਵੀ ਪੜ੍ਹੋ : 12 ਪੰਜਾਬੀ ਅਰਮੇਨੀਆ ਦੀ ਜੇਲ੍ਹ ਵਿਚ ਫਸੇ, ਸੰਤ ਸੀਚੇਵਾਲ ਨੂੰ ਮਿਲੇ ਪੀੜਤਾਂ ਦੇ ਪਰਿਵਾਰ ਵਾਲੇ
ਮੌਕੇ ਤੇ ਮੌਜੂਦ ਗੁਰਮੇਤ ਸਿੰਘ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਦਿਲਰਾਜ ਟੈਲੀਕੋਮ ਦਾ ਮਾਲਕ ਹੈ ਅਤੇ ਦੁਪਹਿਰ ਨੂੰ ਦੁਕਾਨ ਬੰਦ ਕਰਕੇ ਖਾਣਾ ਖਾਣ ਲਈ ਘਰ ਗਿਆ ਸੀ ਤਾਂ ਪਿੱਛੋਂ ਇਹ ਪੇਚਕਸ ਨਾਲ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਿਆ ਤਾਂ ਅਮਰਜੀਤ ਕੌਰ ਜਿਸ ਦੀ ਡੇਅਰੀ ਬਿਲਕੁਲ ਨਾਲ ਹੈ ਉਸਨੇ ਚੋਰ ਨੂੰ ਮੌਕੇ ਤੋਂ ਰੰਗੇ ਹੱਥੀ ਫੜ ਲਿਆ ਅਤੇ ਉਸ ਕੋਲੋਂ 50 ਹਜਾਰ ਰੁਪਏ ਖੋਹ ਕੇ ਮੈਨੂੰ ਵਾਪਸ ਕੀਤੇ ਹਨ।
ਪੁਲਿਸ ਪ੍ਰਸ਼ਾਸਨ ਨੇ ਦੋਸ਼ੀ ਨੂੰ ਕਾਬੂ ਕਰਦਿਆਂ ਹੋਇਆ ਕਿਹਾ ਕਿ ਇਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੇ ਇਹ ਚੋਰੀ ਕਿਉਂ ਕੀਤੀ ਹੈ ਅਤੇ ਕਿੱਥੋਂ ਨਸ਼ਾ ਲਿਆਂਦਾ ਹੈ। ਇਸ ਦੇ ਨਾਲ ਹੀ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: