ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚ ਐਨਕਾਊਂਟਰ ਜਾਰੀ ਹੈ। ਇਥੋਂ ਦੇ ਹਾਦੀਪੋਰਾ ਇਲਾਕੇ ਵਿਚ ਦੋ ਅੱਤਵਾਦੀ ਮਾਰੇ ਗਏ ਹਨ ਜਦੋਂ ਕਿ ਸਪੈਸ਼ਲ ਆਪ੍ਰੇਸ਼ਨਸ ਗਰੁੱਪ ਦਾ ਇਕ ਜਵਾਨ ਤੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ।
ਹਾਦੀਪੋਰਾ ਵਿਚ ਪੁਲਿਸ ਤੇ ਫਜ ਦੀ ਜੁਆਇੰਟ ਟੀਮ ਨੇ ਅੱਤਵਾਦੀਆਂ ਨੂੰ ਲੱਭਣ ਲਈ ਇਕ ਸਰਚ ਆਪ੍ਰੇਸ਼ਨ ਜਾਰੀ ਕੀਤਾ ਸੀ ਜਿਵੇਂ ਹੀ ਸੁਰੱਖਿਆ ਬਲ ਅੱਤਵਾਦੀਆਂ ਦੀ ਲੁਕਣ ਦੀ ਜਗ੍ਹਾ ਤੱਕ ਪਹੁੰਚੇ, ਅੱਤਵਾਦੀਆਂ ਨੇ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਬੀਤੀ 17 ਜੂਨ ਨੂੰ ਸਵੇਰੇ ਬਾਂਦੀਪੋਰਾ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀ LeT ਕਮਾਂਡਰ ਉਮਰ ਅਕਬਰ ਲੋਨ ਉਰਫ ਜਾਫਰ ਨੂੰ ਢੇਰ ਕਰ ਦਿੱਤਾ। ਉਹ ਪੱਟਨ ਦਾ ਰਹਿਣ ਵਾਲਾ ਸੀ। ਇਲਾਕੇ ਵਿਚ 2 ਤੋਂ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸ਼ੰਕਾ ਹੈ। ਉਨ੍ਹਾਂ ਦੀ ਭਾਲ ਲਈ ਫੌਜ ਦਾ ਆਪ੍ਰੇਸ਼ਨ ਜਾਰੀ ਹੈ।
ਅਰਾਗਾਮ ਦੇ ਜੰਗਲਾਂ ਵਿਚ 16 ਜੂਨ ਨੂੰ ਫਾਇਰਿੰਗ ਦੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਦੇ ਬਾਅਦ ਫੌਜ ਤੇ ਪੁਲਿਸ ਨੇ ਸਰਚ ਮੁਹਿੰਮ ਚਲਾਈ। ਸੋਮਵਾਰ ਸਵੇਰੇ ਤਲਾਸ਼ੀ ਮੁਹਿੰਮ ਤੇਜ਼ ਹੋ ਗਈ ਤੇ ਅੱਤਵਾਦੀਆਂ ਨੇ ਫਾਇਰਿੰਗ ਕੀਤੀ ਸੀ। ਡ੍ਰੋਨ ਫੁਟੇਜ ਵਿਚ ਮਾਰੇ ਗਏ ਅੱਤਵਾਦੀ ਜਾਫਰ ਦੀ ਮ੍ਰਿਤਕ ਦੇਹ ਜੰਗਲ ਵਿਚ ਪਈ ਨਜ਼ਰ ਆਈ ਸੀ।
ਇਹ ਵੀ ਪੜ੍ਹੋ : ਫਰੀਦਕੋਟ ‘ਚ ਪੁਲਿਸ ਤੇ ਬਦ.ਮਾ/ਸ਼ਾਂ ਵਿਚਾਲੇ ਹੋਈ ਮੁੱਠ/ਭੇੜ, ਜਵਾਬੀ ਕਾਰਵਾਈ ‘ਚ ਦੋਵੇਂ ਮੁਲ.ਜ਼ਮ ਜ਼ਖਮੀ
ਦੱਸ ਦੇਈਏ ਕਿ 9 ਜੂਨ ਦੇ ਬਾਅਦ ਚਾਰ ਅੱਤਵਾਦੀ ਹਮਲੇ ਹੋ ਚੁੱਕੇ ਹਨ। 9 ਜੂਨ ਤੋਂ ਰਿਆਸੀ, ਕਠੂਆ ਤੇ ਡੋਡਾ ਵਿਚ 4 ਥਾਵਾਂ ‘ਤੇ ਅੱਤਵਾਦੀ ਹਮਲੇ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 9 ਤੀਰਥ ਯਾਤਰੀ ਮਾਰੇ ਗਏ। ਨਾਲ ਹੀ ਇਕ ਸੀਆਰਪੀਐੱਫ ਦਾ ਜਵਾਨ ਸ਼ਹੀਦ ਹੋ ਗਿਆ ਸੀ। ਦੂਜੇ ਪਾਸੇ ਇਕ ਨਾਗਰਿਕ ਤੇ 7 ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ।