ਪੱਛਮੀ ਗੜਬੜੀ ਕਾਰਨ ਪਿਛਲੇ ਕੁਝ ਦਿਨਾਂ ਵਿਚ ਪਏ ਮੀਂਹ ਦੇ ਬਾਅਦ ਪੰਜਾਬ ਦੇ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਹੈ। ਅਧਿਕਤਮ ਤਾਪਮਾਨ ਸਾਧਾਰਨ ‘ਤੇ ਪਹੁੰਚ ਗਿਆ ਹੈ। ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 34 ਤੋਂ 40 ਡਿਗਰੀ ਦੇ ਵਿਚ ਦਰਜ ਕੀਤਾ ਗਿਆ। ਆਉਣ ਵਾਲੇ ਤਿੰਨ ਦਿਨ ਖੁਸ਼ਕ ਰਹਿਣ ਵਾਲੇ ਹਨ ਜਦੋ ਕਿ 26 ਜੂਨ ਤੋਂ ਪੰਜਾਬ ਵਿਚ ਪ੍ਰੀ-ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਪਿਛਲੇ ਕੁਝ ਦਿਨਾਂ ਵਿਚ 45 ਡਿਗਰੀ ਦੇ ਨੇੜੇ ਪਹੁੰਚਿਆ ਪੰਜਾਬ ਦਾ ਤਾਪਮਾਨ ਇਕ ਵਾਰ ਫਿਰ 40 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ ਪਰ ਆਉਣ ਵਾਲੇ 3 ਦਿਨਾਂ ਵਿਚ ਤਾਪਮਾਨ ਵਿਚ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ ਪਰ ਲੂ ਦੀ ਸਥਿਤੀ ਨਹੀਂ ਬਣੇਗੀ ਤੇ ਤਾਪਮਾਨ ਸਾਧਾਰਨ ਦੇ ਕਰੀਬ ਹੀ ਰਹੇਗਾ।
26 ਜੂਨ ਨੂੰ ਪੱਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲੇਗਾ। ਇਹ ਪ੍ਰੀ-ਮਾਨਸੂਨ ਦੀ ਦਸਤਕ ਹੋਵੇਗੀ। ਜ਼ਿਆਦਾਤਰ ਇਲਾਕਿਆਂ ਵਿਚ ਮਾਨਸੂਨ ਅਜੇ ਹੌਲੀ ਰਫਤਾਰ ਨਾਲ ਵਧ ਰਿਹਾ ਹੈ। ਜਿਸ ਦੇ ਬਾਅਦ ਅਨੁਮਾਨ ਹੈ ਕਿ ਮਾਨਸੂਨ ਇਸ ਸਾਲ ਜੁਲਾਈ ਦੇ ਪਹਿਲੇ ਹਫਤੇ ਤੱਕ ਹੀ ਦਸਤਕ ਦੇਵੇਗਾ।
ਇਹ ਵੀ ਪੜ੍ਹੋ : NEET ਪ੍ਰੀਖਿਆ ਲੀਕ ਮਾਮਲੇ ‘ਚ ਵੱਡਾ ਅਪਡੇਟ, ਝਾਰਖੰਡ ਦੇ ਦੇਵਘਰ ਤੋਂ 5 ਦੋਸ਼ੀ ਗ੍ਰਿਫਤਾਰ
ਬੀਤੇ ਦਿਨ ਦੇ ਅਧਿਕਤਮ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਤੋਂ ਘੱਟ ਰਿਹਾ। ਪੰਜਾਬ ਵਿਚ ਸਭ ਤੋਂ ਗਰਮ ਗੁਰਦਾਸਪੁਰ ਰਿਹਾ ਜਿਥੋਂ ਦਾ ਅਧਿਕਤਮ ਤਾਪਮਾਨ 39.5 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਸਭ ਤੋਂ ਠੰਡਾ ਇਲਾਕਾ ਸ਼ਹੀਦ ਭਗਤ ਸਿੰਘ ਨਗਰ ਦਾ ਬੱਲੋਵਾਲ ਖੇਤਰ ਰਿਹਾ ਜਿਥੇ ਨਿਊਨਤਮ ਤਾਪਮਾਨ 33.3 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿਚ ਜੂਨ ਮਹੀਨਾ ਖੁਸ਼ਕ ਰਿਹਾ ਹੈ। ਜੂਨ ਮਹੀਨੇ ਵਿਚ ਜਿਥੇ ਅਜੇ 21 ਤੱਕ ਔਸਤਣ 30.4 ਮਿਲੀਲੀਟਰ ਤੱਕ ਮੀਂਹ ਪਿਆ ਹੈ, ਦੂਜੇ ਪਾਸੇ ਹੁਣ ਤੱਕ ਪੰਜਾਬ ਵਿਚ 8.8mm ਹੀ ਮੀਂਹ ਪਿਆ ਹੈ।