ਸੁਲਤਾਨਪੁਰ ਦੀ MP/MLA ਕੋਰਟ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੂੰ ਅਮਿਤ ਸ਼ਾਹ ਹੇਟ ਸਪੀਚ ਕੇਸ ਵਿਚ 2 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਲੋਕ ਸਭਾ ਵਿਚ ਅੱਜ ਸਪੀਕਰ ਅਹੁਦੇ ਦੀ ਚੋਣ ਹੈ। ਇਸ ਲਈ ਰਾਹੁਲ ਗਾਂਧੀ ਕੋਰਟ ਵਿਚ ਹਾਜ਼ਰ ਨਹੀਂ ਹੋਏ। ਕੋਰਟ ਨੇ ਰਾਹੁਲ ਨੂੰ 2 ਜੁਲਾਈ ਨੂੰ ਵਿਅਕਤੀਗਤ ਤੌਰ ‘ਤੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ।
8 ਮਈ 2018 ਨੂੰ ਬੰਗਲੁਰੂ ਵਿਚ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਵਿਚ ਅਮਿਤ ਸ਼ਾਹ ਨੂੰ ਹੱਤਿਆ ਦਾ ਦੋਸ਼ੀ ਕਿਹਾ ਸੀ। ਇਸੇ ਖਿਲਾਫ ਸੁਲਤਾਨਪੁਰ ਦੇ ਭਾਜਪਾ ਨੇਤਾ ਨੇ ਮਾਨਹਾਨੀ ਦਾ ਕੇਸ ਦਰਜ ਕਰਾਇਆ ਸੀ। ਇਸ ਤੋਂ ਪਹਿਲਾਂ ਇਸੇ ਸਾਲ ਰਾਹੁਲ ਗਾਂਧੀ 20 ਫਰਵਰੀ ਨੂੰ ਕੋਰਟ ਵਿਚ ਪੇਸ਼ ਹੋਏ ਸੀ।
ਇਹ ਵੀ ਪੜ੍ਹੋ : ਅਦਾਲਤ ‘ਚ ਸੁਣਵਾਈ ਦੌਰਾਨ ਕੇਜਰੀਵਾਲ ਦੀ ਵਿਗੜੀ ਤਬੀਅਤ, ਦਿੱਤੇ ਗਏ ਚਾਹ ਤੇ ਬਿਸਕੁਟ
ਕੇਸ 5 ਸਾਲ ਤੋਂ ਚੱਲ ਰਿਹਾ ਹੈ। ਦਸੰਬਰ 2023 ਵਿਚ MP/MLA ਕੋਰਟ ਦੇ ਜੱਜ ਨੇ ਰਾਹੁਲ ਗਾਂਧੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਰਾਹੁਲ ਨੇ 20 ਫਰਵਰੀ 2024 ਨੂੰ ਸੁਲਤਾਨਪੁਰ ਕੋਰਟ ਪਹੁੰਚ ਕੇ ਸਰੰਡਰ ਕੀਤਾ ਸੀ। ਕੋਰਟ ਨੇ ਉੁਨ੍ਹਾਂ ਨੂ 25-25 ਹਜ਼ਾਰ ਦੇ ਦੋ ਬੌਂਡ ‘ਤੇ ਜ਼ਮਾਨਤ ਦਿੱਤੀ ਸੀ। ਇਸ ਦੇ ਬਾਅਦ ਪਹਿਲੀ ਤਰੀਕ 2 ਮਾਰਚ ਨੂੰ ਲੱਗੀ ਸੀ। ਫਿਰ 13 ਮਾਰਚ, 22 ਮਾਰਚ, 2 ਅਪ੍ਰੈਲ, 12 ਅਪ੍ਰੈਲ,2 2 ਅਪ੍ਰੈਲ, 2 ਮਈ, 14 ਮਈ, 27 ਮਈ, 7 ਜੂਨ, 18 ਜੂਨ ਤੇ 26 ਜੂਨ ਪਰ ਰਾਹੁਲ ਨਹੀਂ ਪਹੁੰਚੇ। ਉਨ੍ਹਾਂ ਵੱਲੋਂ ਉਨ੍ਹਾਂ ਦੇ ਵਕੀਲ ਕਾਸ਼ੀ ਸ਼ੁਕਲਾ ਹਾਜਰੀ ਮਾਫੀ ਦੀ ਅਰਜ਼ੀ ਦੇ ਰਹੇ ਹਨ। ਕੋਰਟ ਵਿਚ ਰਾਹੁਲ ਦੇ ਬਿਆਨ ਦਰਜ ਹੋਣੇ ਹਨ।