ਇਲਾਹਾਬਾਦ ਯੂਨੀਵਰਸਿਟੀ ਦੇ ਇਕ ਐਸੋਸੀਏਟ ਪ੍ਰੋਫੈਸਰ ਨੇ ਵਿਆਹ ਦੇ 14 ਸਾਲ ਬਾਅਦ ਆਪਣੀ ਪਤਨੀ ‘ਤੇ ਧੋਖਾ ਦੇਣ ਤੇ ਸ਼ੋਸ਼ਣ ਕਰਨ ਦਾ ਮੁਕੱਦਮਾ ਦਰਜ ਕਰਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਪਤਨੀ ਨੇ ਧਰਮ ਬਦਲ ਕੇ ਮੁਸਲਿਮ ਨੌਜਵਾਨ ਨਾਲ ਨਿਕਾਹ ਕੀਤਾ ਸੀ। ਇਸ ਦੇ ਬਾਅਦ ਝੂਠ ਬੋਲ ਕੇ ਵਿਆਹ ਕੀਤਾ। ਘਰ ਵਿਚ ਝਗੜਾ ਇੰਨਾ ਵਧ ਗਿਆ ਕਿ ਉਹ ਆਪਣੀ ਮਾਂ ਨਾਲ ਵੱਖ ਰਹਿਣ ‘ਤੇ ਮਜਬੂਰ ਹੋ ਗਏ। ਪ੍ਰੇਸ਼ਾਨ ਟੀਚਰ ਨੇ ਆਪਣੀ ਪਤਨੀ, ਸਾਲੀ ਤੇ ਸਹੁਰੇ ਖਿਲਾਫ ਵੱਖ-ਵੱਖ ਧਾਰਾਵਾਂ ਵਿਚ ਸਿਵਲ ਲਾਈਨਸ ਥਾਣੇ ਵਿਚ ਮੁਕੱਦਮਾ ਦਰਜ ਕਰਾਇਆ ਹੈ।
ਸਿਵਲ ਲਾਈਨਸ ਵਿਚ ਰਹਿਣ ਵਾਲੇ ਐਸੋਸੀਏਟ ਪ੍ਰੋਫੈਸਰ ਨੇ ਐੱਫਆਈਆ ਦਰਜ ਕਾਈ ਹੈ ਕਿ 2011 ਵਿਚ ਅਸਮ ਦੀ ਕੁੜੀ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ। ਦੋਸ਼ ਹੈ ਕਿ 13 ਮਈ 2024 ਨੂੰ ਬੈਡਰੂਮ ਵਿਚ ਕਾਗਜ਼ਾਤ ਮਿਲੇ ਜਿਸ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਪਤਨੀ ਨੇ ਧਰਮ ਬਦਲ ਕੇ ਪਹਿਲਾਂ ਵੀ ਦਿੱਲੀ ਵਿਚ ਇਕ ਮੁਸਲਿਮ ਨੌਜਵਾਨ ਨਾਲ ਨਿਕਾਹ ਕੀਤਾ ਸੀ। ਦੋਸ਼ ਹੈ ਕਿ ਪਤਨੀ ਦੀ ਭੈਣ ਤੇ ਪਿਤਾ ਨੇ ਮਿਲ ਕੇ ਸਾਜਿਸ਼ ਤਹਿਤ ਐਸੋਸੀਏਟ ਪ੍ਰੋਫੈਸਰ ਨਾਲ ਦੂਜਾ ਵਿਆਹ ਕਰਾ ਦਿੱਤਾ।
ਇਹ ਵੀ ਪੜ੍ਹੋ : ਪੈਰਿਸ ਓਲੰਪਿਕ 2024 ਲਈ ਭਾਰਤੀ ਟੀਮ ਦਾ ਹੋਇਆ ਐਲਾਨ, ਇਨ੍ਹਾਂ 16 ਖਿਡਾਰੀਆਂ ਨੂੰ ਮਿਲੀ ਜਗ੍ਹਾ
ਵਿਆਹੁਤਾ ਜ਼ਿੰਦਗੀ ਵਿਚ ਵਿਵਾਦ ਵਧਣ ‘ਤੇ ਸਹੁਰੇ ਪੱਖ ਨੇ ਦਹੇਜ ਹੱਤਿਆ ਵਿਚ ਫਸਾਉਣ ਦੀ ਧਮਕੀ ਦਿੱਤੀ। ਟੀਚਰ ਤੇ ਉਸ ਦੀ ਮਾਂ ਨੇ ਮਾਰਕੁੱਟ ਦਾ ਦੋਸ਼ ਵੀ ਪਤਨੀ ‘ਤੇ ਲਗਾਇਆ ਹੈ। ਵਿਵਾਦ ਵਧਣ ‘ਤੇ ਪਤਨੀ ਨੇ ਇਕ ਵੀਡੀਓ ਵਾਇਰਲ ਕੀਤਾ ਤੇ ਆਤਮਹੱਤਿਆ ਦੀ ਧਮਕੀ ਦਿੱਤੀ। ਉਨ੍ਹਾਂ ਨੂੰ ਬਦਨਾਮ ਕਰਨ ਦੀ ਧਮਕੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨਾਲ ਐਸੋਸੀਏਟ ਪ੍ਰੋਫੈਸਰ ਦੀ ਫੋਟੋ ਲਗਾ ਕੇ ਸੋਸ਼ਲ ਮੀਡੀਆ ‘ਤੇ ਬਦਨਾਮ ਕੀਤਾ ਜਾ ਰਿਾਹ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: