ਪੰਜਾਬ ਵਿੱਚ ਨਹਿਰਾਂ ਤੇ ਨਹਾਉਣ ਵਾਲੇ ਨੌਜਵਾਨਾਂ ਦੇ ਡੁੱਬ ਕੇ ਮਰਨ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ। ਆਏ ਦਿਨ ਹੀ ਪੰਜਾਬ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚੋਂ ਨੌਜਵਾਨਾਂ ਦੇ ਡੁੱਬ ਕੇ ਮਰਨ ਦਾ ਸਮਾਚਾਰ ਪ੍ਰਾਪਤ ਹੁੰਦਾ ਹੈ। ਤਾਜ਼ਾ ਮਾਮਲਾ ਹੁਣ ਅਜਨਾਲਾ ਦੇ ਰਾਜਾਸਾਂਸੀ ਤੋ ਲੰਘਦੀ ਲਾਹੌਰ ਨਹਿਰ ਬ੍ਰਾਂਚ ਤੋਂ ਸਾਹਮ,ਨੇ ਆਇਆ ਹੈ ਜਿੱਥੇ ਨਹਾਉਣ ਗਏ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦਾ ਹੱਥ ਛੁੱਟਣ ਤੇ ਪਾਣੀ ਦਾ ਤੇਜ਼ ਵਹਾਅ ਕਾਰਨ ਨਹਿਰ ਵਿੱਚ ਰੁੜ੍ਹ ਗਿਆ। 18 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨੌਜਵਾਨ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਪਲਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦਾ ਇੱਕ ਦਿਨ ਪਹਿਲਾਂ ਹੀ ਜਨਮਦਿਨ ਸੀ ਅਤੇ ਉਹ ਆਪਣੇ ਪੰਜ ਦੋਸਤਾਂ ਦੇ ਨਾਲ ਮਿਲ ਕੇ ਸਵੀਮਿੰਗ ਪੂਲ ਵਿੱਚ ਨਹਾਉਣ ਦੇ ਲਈ ਘਰੋਂ ਕਹਿ ਕੇ ਗਿਆ ਸੀ। ਰਸਤੇ ਵਿੱਚ ਉਨਾਂ ਨਹਿਰ ਵਿੱਚ ਨਹਾਉਣਾ ਸਹੀ ਸਮਝਿਆ। ਇਸ ਦੌਰਾਨ ਜਦੋਂ ਉਹ ਨਹਿਰ ‘ਚ ਨਹਾ ਰਹੇ ਸਨ ਤਾਂ ਪਲਵਿੰਦਰ ਹੱਥ ਛੁੱਟਣ ਕਾਰਨ ਡੁੱਬ ਗਿਆ।
ਇਹ ਵੀ ਪੜ੍ਹੋ : ਮਥੁਰਾ ‘ਚ ਪਾਣੀ ਦੀ ਟੈਂਕੀ ਡਿੱਗੀ, ਦ.ਰਦ.ਨਾ.ਕ ਹਾ.ਦਸੇ ‘ਚ 2 ਲੋਕਾਂ ਦੀ ਮੌ.ਤ, ਕਈ ਜ਼ਖਮੀ
ਇਸ ਮੌਕੇ ਮ੍ਰਿਤਕ ਪਲਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪਲਵਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਘਰੋਂ ਸਵਿੰਗ ਪੋਲ ਤੇ ਨਹਾਉਣ ਗਿਆ ਸੀ ਪਰ ਉਹਨਾਂ ਦੇ ਦੋਸਤਾਂ ਮੁਤਾਬਕ ਉਹ ਨਹਿਰ ਵਿੱਚ ਨਹਾਉਣ ਲੱਗ ਪਏ। ਜਿਸ ਦੌਰਾਨ ਪਲਵਿੰਦਰ ਸਿੰਘ ਨਹਿਰ ਵਿੱਚ ਡੁੱਬ ਗਿਆ ਤੇ ਉਸ ਤੋਂ ਬਾਅਦ 18 ਘੰਟੇ ਬੀਤ ਜਾਣ ਤੋਂ ਉਪਰੰਤ ਵੀ ਉਹ ਨਹੀਂ ਮਿਲਿਆ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤ ਦੀ ਭਾਲ ਕੀਤੀ ਜਾਵੇ ।
ਵੀਡੀਓ ਲਈ ਕਲਿੱਕ ਕਰੋ -: