ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਰਾਇਲ ਚੈਲੰਜਰਜ਼ ਬੰਗਲੌਰ (RCB) ਨੇ ਆਪਣਾ ਬੱਲੇਬਾਜ਼ੀ ਕੋਚ ਅਤੇ ਮੈਂਟਰ ਨਿਯੁਕਤ ਕੀਤਾ ਹੈ। ਇਸ ਦੀ ਜਾਣਕਾਰੀ RCB ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਿੱਤੀ ਹੈ। ਕਾਰਤਿਕ ਨੇ ਇਸ ਸਾਲ 1 ਜੂਨ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਨਾਲ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਅਧਿਕਾਰਤ ਐਲਾਨ ਕੀਤਾ ਸੀ।
RCB ਨੇ ਆਪਣੀ ਪੋਸਟ ਵਿੱਚ ਲਿਖਿਆ, “ਸਾਡੇ ਕੀਪਰ ਦਿਨੇਸ਼ ਕਾਰਤਿਕ ਦਾ ਹਰ ਮਾਇਨੇ ਵਿੱਚ ਸੁਆਗਤ ਹੈ, ਇੱਕ ਨਵੇਂ ਅਵਤਾਰ ਵਿੱਚ ਆਰਸੀਬੀ ਵਿੱਚ ਵਾਪਸੀ । ਦਿਨੇਸ਼ ਕਾਰਤਿਕ ਆਰਸੀਬੀ ਪੁਰਸ਼ ਟੀਮ ਦੇ ਬੱਲੇਬਾਜ਼ੀ ਕੋਚ ਅਤੇ ਮੈਂਟਰ ਹੋਣਗੇ। ਤੁਸੀਂ ਕ੍ਰਿਕਟ ਦੇ ਇਸ ਵਿਅਕਤੀ ਨੂੰ ਕ੍ਰਿਕਟ ਤੋਂ ਬਾਹਰ ਕੱਢ ਸਕਦੇ ਹੋ, ਪਰ ਕ੍ਰਿਕਟ ਨੂੰ ਵਿਅਕਤੀ ਤੋਂ ਬਾਹਰ ਨਹੀਂ। ਉਨ੍ਹਾਂ ਨੂੰ ਬਹੁਤ ਸਾਰਾ ਪਿਆਰ ਦਿਓ, 12ਵੇਂ ਮੈਨ ਆਰਮੀ।”
ਇਹ ਵੀ ਪੜ੍ਹੋ: ਆਫਤ ਬਣ ਰਿਹਾ ਮੀਂਹ, ਸੁੱਤੀ ਪਈ ਬਜ਼ੁਰਗ ਮਹਿਲਾ ‘ਤੇ ਡਿੱਗੀ ਘਰ ਦੀ ਛੱਤ, ਮੌਕੇ ‘ਤੇ ਹੋਈ ਮੌਤ
ਦਿਨੇਸ਼ ਕਾਰਤਿਕ ਭਾਰਤ ਦੇ ਨਾਲ 2 ICC ਟਰਾਫੀਆਂ ਜਿੱਤ ਚੁੱਕੇ ਹਨ। ਇਸ ਵਿੱਚ 2007 ਟੀ-20 ਵਿਸ਼ਵ ਕੱਪ ਅਤੇ 2013 ਦੀ ਚੈਂਪੀਅਨਜ਼ ਟਰਾਫੀ ਸ਼ਾਮਲ ਹੈ। ਕਾਰਤਿਕ ਨੇ ਭਾਰਤ ਲਈ 26 ਟੈਸਟ, 94 ਵਨਡੇ ਅਤੇ 60 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਕਾਰਤਿਕ ਨੇ ਆਈਸੀਸੀ ਟਰਾਫੀ ਦੇ ਨਾਲ ਸਾਲ 2010 ਅਤੇ 2018 ਵਿੱਚ ਭਾਰਤ ਦੇ ਨਾਲ ਏਸ਼ੀਆ ਕੱਪ ਵੀ ਜਿੱਤਿਆ ਹੈ। ਕਾਰਤਿਕ ਨੇ ਸਾਲ 2022 ਵਿੱਚ ਭਾਰਤ ਲਈ ਬੰਗਲਾਦੇਸ਼ ਖਿਲਾਫ਼ ਟੀ-20 ਵਿਸ਼ਵ ਕੱਪ ਵਿੱਚ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।
ਦੱਸ ਦੇਈਏ ਕਿ ਕਾਰਤਿਕ ਹੁਣ ਤੱਕ ਸਾਰੇ IPL ਸੀਜ਼ਨ ਖੇਡਣ ਵਾਲੇ ਕੁਝ ਖਿਡਾਰੀਆਂ ਵਿੱਚ ਸ਼ਾਮਿਲ ਹੈ। ਉਨ੍ਹਾਂ ਨੇ ਇਸ ਲੀਗ ਵਿੱਚ 257 ਮੈਚ ਖੇਡੇ ਅਤੇ 26.32 ਦੀ ਔਸਤ ਨਾਲ 4,842 ਦੌੜਾਂ ਬਣਾਈਆਂ । ਕਾਰਤਿਕ ਨੇ RCB ਦੇ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼, ਮੁੰਬਈ ਇੰਡੀਅਨਜ਼, ਦਿੱਲੀ ਡੇਅਰਡੇਵਿਲਜ਼, ਗੁਜਰਾਤ ਲਾਇਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਲਈ ਵੀ ਖੇਡਿਆ ਹੈ। ਉਸਨੇ ਮੁੰਬਈ ਇੰਡੀਅਨਜ਼ ਦੇ ਨਾਲ ਰਹਿੰਦਿਆਂ 2013 ਵਿੱਚ ਆਈਪੀਐਲ ਟਰਾਫੀ ਜਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: