ਗੁਰਦਾਸਪੁਰ ਵਿੱਚ ਸਿਰਫ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਗੁੱਟਾਂ ‘ਚ ਝਗੜਾ ਹੋ ਗਿਆ। ਸ਼ੁੱਕਰਵਾਰ ਨੂੰ ਹੋਏ ਇਸ ਝਗੜੇ ‘ਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਕਾਹਨੂੰਵਾਨ ਵਿਖੇ ਲਿਜਾਇਆ ਗਿਆ, ਜਿੱਥੋਂ ਬਾਅਦ ਵਿੱਚ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਲੜਾਈ ਝਗੜੇ ਦੌਰਾਨ ਭਾਰੀ ਪਥਰਾਅ ਵੀ ਕੀਤਾ ਗਿਆ। ਇਸਦਾ ਇੱਕ ਇੱਟ ਪਿੰਡ ਵਾਸੀ ਰਾਜਨ ਪੁੱਤਰ ਬਲਵਿੰਦਰ ਮਸੀਹ ਦੇ ਸਿਰੇ ਵਿੱਚ ਵੱਜ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਇਸੇ ਝਗੜੇ ਦੌਰਾਨ ਉਸਦਾ ਪਿਤਾ ਬਲਵਿੰਦਰ ਮਸੀਹ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ‘ਸਾਗ ਭਾਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਅਤੇ ਰੋਹਤ ਮਸੀਹ ਪੁੱਤਰ ਰਵੀ ਮਸੀਹ ਨਸ਼ੇ ਕਰਨ ਦੇ ਆਦੀ ਹਨ ਅਤੇ ਉਹਨਾਂ ਕੁਝ ਦਿਨ ਪਹਿਲਾਂ ਮ੍ਰਿਤਕ ਨੌਜਵਾਨ ਰਾਜਨ ਮਸੀਹ ਦੇ ਭਰਾ ਸਾਜਨ ਮਸੀਹ ਨਾਲ ਮਿਲ ਕੇ ਗਵਾਂਢੀ ਦੇ ਘਰੋਂ ਕਣਕ ਚੋਰੀ ਕੀਤੀ ਸੀ। ਚੋਰੀ ਹੋਈ ਕਣਕ ਦੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕਿ ਅੱਜ ਸਵੇਰੇ ਇਹ ਝਗੜਾ ਹੋਇਆ ਸੀ। ਇਹ ਝਗੜਾ ਇਨ੍ਹਾਂ ਵੱਧ ਗਿਆ ਕਿ ਦੋਵੇਂ ਪਾਸੇ ਤੋਂ ਇੱਟਾਂ ਰੋੜਿਆਂ ਦੀ ਵਰਤੋਂ ਹੋਣ ਲੱਗੀ। ਇਸ ਮਮੂਲੀ ਝਗੜੇ ਨੇ 19 ਸਾਲ ਦੇ ਨੌਜਵਾਨ ਦੀ ਜਾਨ ਲੈ ਲਈ।
ਇਹ ਵੀ ਪੜ੍ਹੋ : ਪੰਜਾਬ ‘ਚ ਮੌਸਮ ਹੋਇਆ ਠੰਡਾ, ਅੱਜ ਵੀ ਕਈ ਥਾਵਾਂ ‘ਤੇ ਮੀਂਹ ਪੈਣ ਦਾ ਅਲਰਟ ਜਾਰੀ, ਅੱਧੇ ਸੂਬੇ ‘ਚ ਛਾਏ ਬੱਦਲ
ਇਸ ਸਬੰਧੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੇ ਥਾਣਾ ਕਾਹਨੂੰਵਾਨ ਦੇ SHO ਸਾਹਿਲ ਪਠਾਣੀਆ ਵੱਲੋਂ ਇਸ ਝਗੜੇ ਦੀ ਜਾਂਚ ਸ਼ੁਰੂ ਕਰਕੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਭੇਜਣ ਤੋਂ ਬਾਅਦ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। SHO ਸਾਹਿਲ ਪਠਾਣੀਆਂ ਨੇ ਦੱਸਿਆ ਕਿ ਰੋਪੀ ਵਿਅਕਤੀ ਅਜੇ ਆਪਣੇ ਘਰ ਤੋਂ ਫਰਾਰ ਹਨ ਜਿਨ੍ਹਾਂ ਨੂੰ ਗ੍ਰਫਤਾਰ ਕਰਨ ਲਈ ਪੁਲਿਸ ਵੱਲੋਂ ਯਤਨ ਸ਼ੁਰੂ ਕਰ ਦਿੱਤੇ ਗਏ ਹਨ।