ਸ਼੍ਰੀਲੰਕਾ ਦੌਰੇ ‘ਤੇ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਅੱਜ ਕੀਤੇ ਜਾਣ ਦੀ ਉਮੀਦ ਹੈ। ICC ਟੀ-20 ਵਿਸ਼ਵ ਕੱਪ ਜਿੱਤਣ ਦੇ ਬਾਅਦ ਰੋਹਿਤ ਸ਼ਰਮਾ ਨੇ ਇਸ ਫਾਰਮੈਟ ਮੁ ਅਲਵਿਦਾ ਕਹਿ ਦਿੱਤਾ। ਹੁਣ ਉਨ੍ਹਾਂ ਦੀ ਜਗ੍ਹਾ ਕਪਤਾਨ ਕੌਣ ਹੋਵੇਗਾ, ਇਸਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਹਾਰਦਿਕ ਪੰਡਯਾ ਨੂੰ ਇਹ ਜ਼ਿੰਮੇਵਾਰੀ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਸੀ ਪਰ ਸੂਰਿਆਕੁਮਾਰ ਯਾਦਵ ਦਾ ਨਾਮ ਅਚਾਨਕ ਚਰਚਾ ਵਿੱਚ ਆ ਗਿਆ ਹੈ।
ਭਾਰਤੀ ਟੀਮ 27 ਜੁਲਾਈ ਤੋਂ 7 ਅਗਸਤ ਦੇ ਵਿਚਾਲੇ ਸ਼੍ਰੀਲੰਕਾ ਦੌਰੇ ‘ਤੇ 3 ਟੀ-20 ਤੇ ਇੰਨੇ ਹੀ ਵਨਡੇ ਮੈਚਾਂ ਦੀ ਸੀਰੀਜ਼ ਵਿੱਚ ਖੇਡੇਗੀ। ਦੋਨਾਂ ਹੀ ਫਾਰਮੈਟ ਵਿੱਚ ਵੱਖ-ਵੱਖ ਕਪਤਾਨ ਬਣਾਏ ਜਾਣ ਦਾ ਵਿਚਾਰ ਹੋ ਰਿਹਾ ਹੈ। ਟੀਮ ਦੇ ਨਵੇਂ ਕੋਚ ਗੌਤਮ ਗੰਭੀਰ ਨੇ ਪਹਿਲਾਂ ਹੀ ਇਹ ਸਾਫ ਕਰ ਦਿੱਤਾ ਸੀ ਕਿ ਉਹ ਹਰ ਫਾਰਮੈਟ ਵਿੱਚ ਅਲੱਗ-ਅਲੱਗ ਕਪਤਾਨ ਦੇਖਣਾ ਪਸੰਦ ਕਰਨਗੇ। ਹਾਰਦਿਕ ਨੇ ਵਨਡੇ ਤੋਂ ਨਿੱਜੀ ਕਾਰਨਾਂ ਕਾਰਨ ਆਰਾਮ ਮੰਗਿਆ ਹੈ ਤੇ ਟੀ-20 ਵਿੱਚ ਸੱਟ ਲੱਗਣ ਕਾਰਨ ਬਾਹਰ ਹੁੰਦੇ ਰਹਿਣ ਕਾਰਨ ਸਿਲੈਕਟਰ ਸੂਰਿਆਕੁਮਾਰ ਨੂੰ ਬਤੌਰ ਕਪਤਾਨ ਪਹਿਲੀ ਪਸੰਦ ਦੇ ਤੌਰ ‘ਤੇ ਦੇਖ ਰਹੇ ਹਨ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਸਬ-ਇੰਸਪੈਕਟਰ ਦੀ ਭੇਦ-ਭਰੇ ਹਾਲਾਤ ‘ਚ ਮੌਤ, LIG ਫਲੈਟ ‘ਚੋਂ ਮਿਲੀ ਮ੍ਰਿਤਕ ਦੇਹ
ਦੱਸ ਦੇਈਏ ਕਿ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਅਗਲੇ ਟੀ-20 ਵਿਸ਼ਵ ਕੱਪ ਯਾਨੀ 2026 ਤੱਕ ਇਸ ਫਾਰਮੈਟ ਦਾ ਕਪਤਾਨ ਬਣਾਏ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਪੰਡਯਾ ਨੂੰ ਹੁਣ ਤੱਕ ਉਪ ਕਪਤਾਨ ਹੋਣ ਕਾਰਨ ਪਹਿਲੀ ਪਸੰਦ ਮੰਨਿਆ ਜਾ ਰਿਹਾ ਸੀ ਪਰ ਉਨ੍ਹਾਂ ਦੇ ਲਗਾਤਰ ਜ਼ਖਮੀ ਹੋ ਕੇ ਬਾਹਰ ਬੈਠਣ ਕਾਰਨ ਸਿਲੈਕਟਰ ਤੇ ਨਵੇਂ ਹੈੱਡ ਕੋਚ ਸੂਰਿਆਕੁਮਾਰ ਨੂੰ ਇਹ ਜ਼ਿੰਮੇਵਾਰੀ ਦੇਣਾ ਚਾਹੁੰਦੇ ਹਨ। ਪਿਛਲੇ ਸਾਲ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਖਿਲਾਫ਼ ਟੀ-20 ਇੰਟਰਨੈਸ਼ਨਲ ਵਿੱਚ ਭਾਰਤ ਦੀ ਕਪਤਾਨੀ ਕਰਨ ਵਾਲੇ ਸੂਰਿਆਕੁਮਾਰ ਕੋਚ ਗੌਤਮ ਗੰਭੀਰ ਦੀ ਪਹਿਲੀ ਪਸੰਦ ਹਨ।
ਸ਼੍ਰੀਲੰਕਾ ਖਿਲਾਫ਼ ਸੰਭਾਵਿਤ ਟੀ-20 ਟੀਮ
ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਰੁਤੁਰਾਜ ਗਾਇਕਵਾੜ, ਸੂਰਿਆਕੁਮਾਰ ਯਾਦਵ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਰਿੰਕੂ ਸਿੰਘ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਸਿੰਘ ਯਾਦਵ, ਅਰਸ਼ਦੀਪ ਸਿੰਘ ਅਵੇਸ਼, ਅਤੇ ਮੁਹੰਮਦ ਸਿਰਾਜ।
ਸ਼੍ਰੀਲੰਕਾ ਖਿਲਾਫ਼ ਸੰਭਾਵਿਤ ਵਨਡੇ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਰਿੰਕੂ ਸਿੰਘ, ਸ਼ਿਵਮ ਦੂਬੇ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅਵੇਸ਼ ਖਾਨ ਅਤੇ ਅਰਸ਼ਦੀਪ ਸਿੰਘ।
ਵੀਡੀਓ ਲਈ ਕਲਿੱਕ ਕਰੋ -: