ਪੰਜਾਬ ਦੇ ਫਾਜਿਲਕਾ ਦੀ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮਿਸ਼ਨ ਨਿਸ਼ਚੈ ਚਲਾਈ ਜਾ ਰਹੀ ਹੈ। ਜਿਸਦੇ ਤਹਿਤ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਪਿਛਲੇ 07 ਦਿਨਾਂ ਵਿੱਚ 4 ਕਿਲੋ 160 ਗ੍ਰਾਮ ਹੈਰੋਇਨ, 2 ਕਿਲੋ ਅਫੀਮ ਅਤੇ 50 ਕਿਲੋ ਪੋਸਤ ਅਤੇ 9500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ 13 ਨਸ਼ਾ ਤਸਕਰਾਂ ਨੂੰ ਵੀ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਅਬੋਹਰ ਦੇ ASI ਮਨਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਅਬੋਹਰ ਵੱਲੋਂ ਸਾਥੀ ਕਰਮਚਾਰੀਆ ਦੇ ਨਾਲ ਨਾਕਾਬੰਦੀ ਗਸਤ ਤੇ ਮੌਜੂਦ ਸਨ। ਇਸ ਦੌਰਾਨ ਆਭਾ ਲਾਇਬਰੇਰੀ ਦੇ ਸਾਹਮਣੇ ਉਨ੍ਹਾਂ ਨੂੰ ਇੱਕ ਕਾਰ i 10 ਨੰਬਰੀ HR-03U-5823 ਖੜੀ ਦਿਖੀ। ਇਸ ਵਿੱਚ ਚਾਰ ਨੌਜਵਾਨ ਮੌਜੂਦ ਸਨ, ਜਿਹਨਾਂ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕੀਤਾ ਤਾਂ ਕਾਰ ਵਿੱਚੋਂ 01 ਕਿਲੋ 560 ਗਰਾਮ ਹੈਰੋਇਨ ਬਰਾਮਦ ਹੋਈ। ਜਿਸਤੇ ਪੁਲਿਸ ਪਾਰਟੀ ਵੱਲੋਂ ਚਾਰੋ ਦੋਸ਼ੀਆਂ ਨੂੰ ਕਾਬੂ ਕਰਕੇ ਬਰਾਮਦ ਹੋਈ ਹੈਰੋਇਨ ਅਤੇ ਕਾਰ ਨੂੰ ਕਬਜ਼ੇ ਵਿੱਚ ਲਿਆ ਗਿਆ।
ਕਾਬੂ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਬੁਰਜ ਮੁਹਾਰ ਕਲੋਨੀ ਅਬੋਹਰ, ਅਮਨਪ੍ਰੀਤ ਸਿੰਘ ਉਰਫ ਡੌਲੀ ਪੁੱਤਰ ਬਲਵੀਰ ਸਿੰਘ ਵਾਸੀ ਨੂਰਸ਼ਾਹ ਉਰਫ ਵੱਲੇਸ਼ਾਹ ਉਤਾੜ ਥਾਣਾ ਸਦਰ ਫਾਜਿਲਕਾ, ਗੁਰਵਿੰਦਰ ਸਿੰਘ ਉਰਫ ਕਾਕਾ ਪੁੱਤਰ ਕੁਲਵੰਤ ਸਿੰਘ ਵਾਸੀ 6 MSR ਅਨੂਪਗੜ੍ਹ, ਸ੍ਰੀ ਗੰਗਾਨਗਰ ਰਾਜਸਥਾਨ ਅਤੇ ਗੁਰਜੀਤ ਸਿੰਘ ਉਰਫ ਗੀਤੂ ਪੁੱਤਰ ਮੰਗਲ ਸਿੰਘ ਵਾਸੀ 92G ਅਨੂਪਗੜ੍ਹ ਸ੍ਰੀ ਗੰਗਾਨਗਰ ਰਾਜਸਥਾਨ ਵਜੋੋਂ ਹੋਈ।
ਦੋਸ਼ੀਆਂ ਦੇ ਖਿਲਾਫ NDPS ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਬਾਰੇ ਜਾਂਚ ਕਰਨ ਤੇ ਉਹਨਾਂ ਪਾਸੋਂ 08 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਟਰੈਕਟਰ ਨਿਊ ਹਾਂਲੈਂਡ ਸੇਮਤ ਟਰਾਲੀ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
ਦੂਜੇ ਮਾਮਲਾ ਫਾਜਿਲਕਾ ਤੋਂ ਸਾਹਮਣੇ ਆਇਆ ਹੈ। ਥਾਣਾ ਸਦਰ ਜਲਾਲਾਬਾਦ ਚੈਕਿੰਗ ਲਈ ਫਾਜਿਲਕਾ-ਫਿਰੋਜਪੁਰ ਰੋਡ ਨੇੜੇ ਮੌਜੂਦ ਸੀ ਤਾਂ ਬਲਵਿੰਦਰ ਸਿੰਘ ਉਰਫ ਬੋਹੜਾ ਪੁੱਤਰ ਸ਼ਿੱਗਾਰਾ ਸਿੰਘ ਵਾਸੀ ਫੱਤੂ ਵਾਲਾ, ਬਲਜੀਤ ਸਿੰਘ ਉਰਫ ਕਾਲਾ ਪੁੱਤਰ ਰੇਸ਼ਮ ਸਿੰਘ ਅਤੇ ਅਸ਼ੋਕ ਸਿੰਘ ਉਰਫ ਗੋਸ਼ੀ ਪੁੱਤਰ ਬਲਵੀਰ ਸਿੰਘ ਵਾਸੀਆਨ ਮੁਹਾਰ ਜਮਸ਼ੇਰ ਥਾਣਾ ਸਦਰ ਫਾਜਿਲਕਾ ਦੇ ਖਿਲਾਫ ਮੁਖਬਰੀ ਮਿਲਣ ਤੇ ਉਹਨਾਂ ਨੂੰ ਬਾਹਮਣੀ ਵਾਲਾ ਟੀ-ਪੁਆਇੰਟ ਨੇੜੇ ਰਾਮਦਾਸ ਬੀ.ਐਡ ਕਾਲਜ ਜਲਾਲਾਬਾਦ ਪਾਸ ਮੋਟਰਸਾਈਕਲ ਨੰਬਰੀ PB 61—C—6784 ਸਮੇਤ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਜਿਹਨਾਂ ਦੇ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਤਫਤੀਸ਼ ਦੌਰਾਨ ਦੋਸ਼ੀਆਂ ਪਾਸੋਂ 1 ਕਿਲੋ 600 ਗਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ ਹੈ।
ASI ਮਨਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਅਬੋਹਰ ਸਮੇਤ ਸਾਥੀ ਕਰਮਚਾਰੀਆ ਦੇ ਨਾਕਾਬੰਦੀ ਗਸਤ ਅਤੇ ਚੈਕਿੰਗ ਪੁਰਸਾਂ ਦੇ ਸਬੰਧ ਵਿੱਚ ਡਿਫੈਸ ਰੋਡ ਸੀਤੋ ਗੁੰਨੋ ਦੋਦੇਵਾਲਾ ਮੋਜੂਦ ਸੀ। ਇਸ ਦੌਰਾਨ ਰਾਜਸਥਾਨ ਮਟੀਲੀ ਵਲੋ ਇੱਕ ਕਾਰ ਨੰਬਰ PB-75Y-4229 ਮਾਰਕਾ ਸਕੌਡਾ ਰੰਗ ਸਿਲਵਰ ਆ ਰਹੀ ਸੀ। ਜਿਸ ਨੂੰ ਚੈਕਿੰਗ ਲਈ ਰੋਕ ਕੇ ਤਲਾਸ਼ੀ ਕੀਤੀ ਤਾਂ ਗੱਡੀ ਵਿੱਚੋਂ 2 ਕਿਲੋ 40 ਗਰਾਮ ਅਫੀਮ ਬਰਾਮਦ ਹੋਈ। ਜਿਸਤੇ ਗੱਡੀ ਚਾਲਕ ਅਤੇ ਉਸਦੇ ਸਾਥੀ ਨੂੰ ਕਾਬੂ ਕੀਤਾ ਗਿਆ।
ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਵਿਜੇਪਾਲ ਉਰਫ ਰਾਮ ਦਾਸ ਪੁੱਤਰ ਉਮ ਪ੍ਰਕਾਸ਼ ਵਾਸੀ ਸੁਖਚੈਨ ਥਾਣਾ ਬਹਾਵਵਾਲਾ ਅਤੇ 2 ਦਲੀਪ ਕੁਮਾਰ ਪੁੱਤਰ ਲਾਧੂ ਰਾਮ ਵਾਸੀ ਸੁਖਚੈਨ ਹਾਲ ਅਬਾਦ ਵਾਰਡ ਨੰ. 4 ਮਟਿਲੀ, ਸਾਦੁਲ ਸਹਿਰ, ਸ਼੍ਰੀ ਗੰਗਾਨਗਰ,ਰਾਜਸਥਾਨ ਵਜੋਂ ਹੋਈ। ਜਿਹਨਾਂ ਦੇ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇੱਕ ਹੋਰ ਮਾਮਲਾ ਥਾਣਾ ਬਹਾਵ ਵਾਲਾ ਐਸ.ਆਈ ਜਸਵਿੰਦਰ ਸਿੰਘ ਵੱਲੋਂ ਦਰਜ ਰਜਿਸਟਰ ਕਰਵਾਇਆ ਗਿਆ ਕਿ ਜਦ ਉਹ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੋਰਾਨ ਸਮੇਤ ਪੁਲਿਸ ਪਾਰਟੀ ਪਿੰਡ ਬਿਸ਼ਨਪੁਰਾ ਢਾਣੀ ਪਾਸ ਮੌਜੂਦ ਸੀ ਤਾਂ ਸਾਹਮਣੇ ਤੋਂ ਇੱਕ ਵਿਅਕਤੀ ਆ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਆਪਣੇ ਤੂੜੀ ਵਾਲੇ ਕਮਰੇ ਵੱਲ ਭੱਜਣ ਲੱਗਾ। ਜਿਸਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਉਸਦੇ ਘਰ ਦੇ ਤੂੜੀ ਵਾਲੇ ਕਮਰੇ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ ਤਿੰਨ ਗੱਟੇ ਪਲਾਸਟਿਕ ਵਿੱਚੋਂ 50 ਕਿਲੋਗਰਾਮ ਪੋਸਤ ਬਰਾਮਦ ਹੋਇਆ। ਜਿਸਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ ਬਰਾਮਦ ਹੋਏ ਪੋਸਤ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ।
ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਵਿਨੋਦ ਕੁਮਾਰ ਪੁੱਤਰ ਹਨੂੰਮਾਨ ਵਾਸੀ ਬਿਸ਼ਨਪੁਰਾ ਵਜੋਂ ਹੋਈ। ਜਿਸਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਉਸਨੇ ਦੱਸਿਆ ਕਿ ਉਸਦੇ ਨਾਲ ਉਸਦੇ ਭਰਾ ਸਰਵਨ ਕੁਮਾਰ ਪੁੱਤਰ ਹਨੂੰਮਾਨ ਅਤੇ ਲਛਮਣ ਕੁਮਾਰ ਪੁੱਤਰ ਹੂਨੰਮਾਨ ਵੀ ਪੋਸਤ ਵੇਚਣ ਦਾ ਕੰਮ ਕਰਦੇ ਹਨ।ਜਿਸ ਕਰਕੇ ਉਪਰੋਕਤ ਤਿੰਨੋ ਵਿਅਕਤੀਆਂ ਦੇ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਦੀ ਨਿਗਰਾਨੀ ਹੇਠ ਸ:ਥ: ਗੁਰਮੇਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਅਬੋਹਰ ਸ੍ਰੀ ਗੰਗਾਨਗਰ ਰੋਡ ਤੇ ਨਾਕਾਬੰਦੀ ਦੌਰਾਨ ਚਰਨਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਲੋਹਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਖਿਲਾਫ ਮੁਖਬਰੀ ਮਿਲਣ ਤੇ ਉਸਨੂੰ ਕਾਬੂ ਕਰਕੇ ਉਸ ਪਾਸੋਂ 9500 ਨਸੀਲੀਆ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਜਿਸਦੇ ਖਿਲਾਫ ਐਨ.ਡੀ.ਪੀ.ਐਸ ਐਕਟ ਥਾਣਾ ਖੂਈਆਂ ਸਰਵਰ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: