ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਸਿਰਫ਼ ਭਾਰਤ ਹੀ ਨਹੀਂ ਪੂਰੀ ਦੁਨੀਆ ਵਿੱਚ ਹੈ। ਸ਼ਾਹਰੁਖ ਨੂੰ ਵਿਦੇਸ਼ ਪ੍ਰਸ਼ੰਸਕਾਂ ਤੋਂ ਵੀ ਭਰਪੂਰ ਪਿਆਰ ਮਿਲਦਾ ਹੈ ਤੇ ਵਿਦੇਸ਼ਾਂ ਤੋਂ ਮਾਣ-ਸਨਮਾਨ ਵੀ ਭਰਪੂਰ ਮਿਲਦਾ ਹੈ। ਇੱਕ ਵਾਰ ਫਿਰ ਸ਼ਾਹਰੁਖ ਖਾਨ ਨੂੰ ਫਰਾਂਸ ਵਿੱਚ ਸਨਮਾਨ ਮਿਲਿਆ ਹੈ। ਫਰਾਂਸ ਦੇ ਪੈਰਿਸ ਦੇ ਪ੍ਰਾਚੀਨ ਗ੍ਰੈਵਿਨ ਮਿਊਜ਼ੀਅਮ ਨੇ ਸ਼ਾਹਰੁਖ ਖਾਨ ਦੇ ਨਾਮ ਸੋਨੇ ਦਾ ਸਿੱਕਾ ਜਾਰੀ ਕੀਤਾ ਹੈ। ਇਹ ਸਨਮਾਨ ਹਾਸਿਲ ਕਰਨ ਵਾਲੇ ਸ਼ਾਹਰੁਖ ਖਾਨ ਇਕਲੌਤੇ ਬਾਲੀਵੁੱਡ ਸਟਾਰ ਹਨ।
ਆਪਣੇ ਹੁਣ ਤੱਕ ਦੇ ਫ਼ਿਲਮੀ ਕਰੀਅਰ ਵਿੱਚ ਸ਼ਾਹਰੁਖ ਖਾਨ ਨੂੰ ਦੇਸ਼ ਤੇ ਦੇਸ਼ ਵਿੱਚ ਕਈ ਸਨਮਾਨ ਮਿਲ ਚੁੱਕੇ ਹਨ। ਸ਼ਾਹਰੁਖ ਖਾਨ ਦੇ ਸਟਾਰਡਮ ਦਾ ਸਿੱਕਾ ਫਰਾਂਸ ਵਿੱਚ ਵੀ ਚੱਲਦਾ ਹੈ। ਇਸ ਦੇਸ਼ ਵਿੱਚ ਸ਼ਾਹਰੁਖ ਨੂੰ ਮਿਲਣ ਵਾਲੇ ਸਨਮਾਨਾਂ ਵਿੱਚ ਇੱਕ ਹੋਰ ਸਨਮਾਨ ਜੁੜ ਗਿਆ ਹੈ। ਕਿੰਗ ਖਾਨ ਦੇ ਇੱਕ ਫੈਨ ਪੇਜ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਗ੍ਰੈਵਿਨ ਮਿਊਜ਼ੀਅਮ ਨੇ ਸ਼ਾਹਰੁਖ ਦੇ ਨਾਮ ਦਾ ਸਿੱਕਾ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਮਾਨਸਾ ‘ਚ ਟ੍ਰੈਕਟਰ ਤੋਂ ਡਿੱਗ ਕੇ ਰੋਟਾਵੇਟਰ ‘ਚ ਆਉਣ ਕਾਰਨ ਬੱਚੇ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਫਰਾਂਸ ਨੇ ਸ਼ਾਹਰੁਖ ਖਾਨ ਨੂੰ ਸਨਮਾਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਫਰਾਂਸ ਵਿੱਚ ਕਿੰਗ ਖਾਨ ਦਾ ਕਾਫ਼ੀ ਸਨਮਾਨ ਦੇਖਿਆ ਜਾ ਚੁੱਕਿਆ ਹੈ। ਸਾਲ 2008 ਵਿੱਚ ਇਸੇ ਮਿਊਜ਼ੀਅਮ ਵਿੱਚ ਸ਼ਾਹਰੁਖ ਖਾਨ ਦਾ ਇੱਕ ਮੋਮ ਦਾ ਪੁਤਲਾ ਵੀ ਲਗਾਇਆ ਗਿਆ ਸੀ। ਖਾਸ ਗੱਲ ਇਹ ਹੈ ਕਿ ਸਿਰਫ ਫਰਾਂਸ ਵਿੱਚ ਹੀ ਨਹੀਂ ਬਲਕਿ ਵੱਖ-ਵੱਖ ਦੇਸ਼ਾਂ ਵਿੱਚ ਵੀ ਕਿੰਗ ਖਾਨ ਦੇ 14 ਵੈਕਸ ਦੇ ਸਟੈਚੂ ਬਣਵਾਏ ਗਏ ਹਨ। ਸ਼ਾਹਰੁਖ ਖਾਨ ਦੇ ਨਾਮ ਸੋਨੇ ਦਾ ਸਿੱਕਾ ਜਾਰੀ ਕਰਨ ਵਾਲਾ ਪੈਰਿਸ ਦਾ ਗ੍ਰੈਵਿਨ ਮਿਊਜ਼ੀਅਮ ਪਹਿਲੀ ਸੰਸਥਾ ਹੈ।
ਵੀਡੀਓ ਲਈ ਕਲਿੱਕ ਕਰੋ -: