ਕੰਗਾਲੀ ਤੇ ਕਰਜ਼ੇ ਦੀ ਮਾਰ ਝੱਲ ਰਹੇ ਪਾਕਿਸਤਾਨ ਨੇ 126 ਦੇਸ਼ਾਂ ਦੇ ਲਈ ਆਪਣੀਆਂ ਨੀਤੀਆਂ ਵਿੱਚ ਵੱਡੇ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ 126 ਦੇਸ਼ਾਂ ਦੇ ਲਈ ਵੀਜ਼ਾ ਬਿਲਕੁਲ ਫ੍ਰੀ ਕਰ ਦਿੱਤਾ ਹੈ। ਇਸ ‘ਤੇ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗੇਗੀ ਤੇ 24 ਘੰਟਿਆਂ ਦੇ ਅੰਦਰ ਹੀ ਵੀਜ਼ਾ ਪ੍ਰੋਵਾਈਡ ਹੋ ਜਾਣਗੇ। ਪਾਕਿਸਤਾਨ ਦੀ ਸ਼ਹਿਬਾਜ਼ ਸਰੀਫ਼ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਮਕਸਦ ਦੇਸ਼ ਵਿੱਚ ਟੂਰਿਜ਼ਮ ਨੂੰ ਵਧਾਵਾ ਦੇਣਾ ਤੇ ਦੂਜੇ ਦੇਸ਼ਾਂ ਦੀ ਇਨਵੈਸਟਮੈਂਟ ਵਧਾਉਣਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ 24 ਜੁਲਾਈ ਨੂੰ ਮੇਟੀਂਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਤਰ੍ਹਾਂ ਦੇਸ਼ ਵਿੱਚ ਬਿਜਨੈੱਸਮੈਨ। ਇੰਵੈਸਟਰ, ਟੂਰਿਸਟ ਤੇ ਟ੍ਰੈਵਲਰਸ ਦੀ ਗਿਣਤੀ ਵਧੇਗੀ। ਨਾਲ ਹੀ ਦੂਜੇ ਦੇਸ਼ਾਂ ਦੇ ਲਈ ਪਾਕਿਸਤਾਨ ਵਿੱਚ ਬਿਜਨੈੱਸ ਕਰਨਾ ਵੀ ਸੌਕ ਹੋ ਜਾਵੇਗਾ। ਇਸਦੇ ਨਾਲ ਹੀ ਸਰਕਾਰ ਨੇ ਆਨਲਾਈਨ ਵੀਜ਼ਾ ਅਪਲਾਈ ਕਰਨ ਦੇ ਲਈ ਆਨਲਾਈਨ ਸਿਸਟਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤਰ੍ਹਾਂ ਇਨ੍ਹਾਂ ਦੇਸ਼ਾਂ ਦੇ ਨਾਗਰਿਕ ਬਿਜਨੈੱਸ ਕਰ ਸਕਣਗੇ। 24 ਘੰਟਿਆਂ ਦੇ ਅੰਦਰ ਹੀ ਇਨ੍ਹਾਂ 126 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨ੍ਹਾਂ ਕਿਸੇ ਫੀਸ ਦੇ ਹੀ ਵਪਾਰ ਤੇ ਟੂਰਿਸਟ ਵੀਜ਼ਾ ਮਿਲ ਜਾਵੇਗਾ। ਇੰਨਾ ਹੀ ਨਹੀਂ ਯਾਤਰੀਆਂ ਨੂੰ ਗਵਾਦਰ ਪੋਰਟ ਤੇ ਦੇਸ਼ ਦੇ 9 ਏਅਰਪੋਰਟ ‘ਤੇ ਈ-ਗੇਟ ਦੀ ਸੁਵਿਧਾ ਵੀ। ਮਿਲੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਦੱਸ ਦੇਈਏ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਨੋਟਿਸ ਵਿੱਚ ਪੀਐੱਮ ਸ਼ਹਿਬਾਜ਼ ਸ਼ਰੀਫ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵੀਜ਼ਾ ਦੀ ਫੀਸ ਵਿੱਚ ਛੂਟ ਦੀ ਭਰਪਾਈ ਟੂਰਿਜ਼ਮ ਤੇ ਦੂਜੇ ਦੇਸ਼ਾਂ ਦੀ ਇਨਵੈਸਟਮੈਂਟ ਰਾਹੀਂ ਮਿਲਣ ਵਾਲੇ ਫੋਰੇਨ ਐਕਸਚੇਂਜ ਨਾਲ ਕੀਤੀ ਜਾਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਮਿਲੇਗਾ, ਕਿਉਂਕਿ ਉਹ ਯਾਤਰਾ ਤੋਂ ਸਿਰਫ ਇੱਕ ਜਾਂ ਦੋ ਦਿਨ ਪਹਿਲਾਂ ਹੀ ਵੀਜ਼ਾ ਅਪਲਾਈ ਕਰ ਸਕਦੇ ਹਨ ਤੇ 24 ਘੰਟਿਆਂ ਵਿੱਚ ਉਨ੍ਹਾਂ ਨੂੰ ਵੀਜ਼ਾ ਮਿਲ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: