ਸ਼੍ਰੀਲੰਕਾ ਅਤੇ ਭਾਰਤ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਪੱਲੀਕੇਲ ‘ਚ ਖੇਡਿਆ ਗਿਆ। ਇਸ ਮੈਚ ‘ਚ ਟਾਸ ਹਾਰਨ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ‘ਤੇ 137 ਦੌੜਾਂ ਬਣਾਈਆਂ। ਹਾਲਾਂਕਿ ਜਵਾਬ ‘ਚ ਸ਼੍ਰੀਲੰਕਾ ਨੇ ਵੀ 20 ਓਵਰਾਂ ‘ਚ 8 ਵਿਕਟਾਂ ‘ਤੇ 137 ਦੌੜਾਂ ਬਣਾਈਆਂ। ਇਸ ਕਾਰਨ ਮੈਚ ਟਾਈ ਹੋ ਗਿਆ ਅਤੇ ਫਿਰ ਸੁਪਰ ਓਵਰ ਹੋਇਆ। ਹਾਲਾਂਕਿ, ਭਾਰਤ ਨੇ ਸੁਪਰ ਵਿੱਚ ਮੈਚ ਜਿੱਤ ਲਿਆ।
ਭਾਰਤ ਵੱਲੋਂ ਸੁਪਰ ਓਵਰ ਲਈ ਤਜਰਬੇਕਾਰ ਸਪਿਨ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਆਏ। ਸ਼੍ਰੀਲੰਕਾ ਲਈ ਕੁਸਲ ਮੇਂਡਿਸ ਅਤੇ ਕੁਸਲ ਪਰੇਰਾ ਬੱਲੇਬਾਜ਼ੀ ਕਰਨ ਆਏ। ਵਾਸ਼ਿੰਗਟਨ ਸੁੰਦਰ ਨੇ ਓਵਰ ਦੀ ਪਹਿਲੀ ਗੇਂਦ ਵਾਈਡ ਕੀਤੀ। ਇਸ ਤੋਂ ਬਾਅਦ ਉਸ ਨੇ ਓਵਰ ਦੀ ਲੀਗਲ ਪਹਿਲੀ ਗੇਂਦ ਸੁੱਟੀ ਜਿਸ ‘ਤੇ ਕੁਸਲ ਮੇਂਡਿਸ ਨੇ ਸਿੰਗਲ ਲਿਆ। ਓਵਰ ਦੀ ਦੂਜੀ ਗੇਂਦ ‘ਤੇ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਕੁਸਲ ਪਰੇਰਾ ਆਊਟ ਹੋ ਗਏ। ਉਸ ਦਾ ਕੈਚ ਰਵੀ ਬਿਸ਼ਨੋਈ ਨੇ ਫੜਿਆ। ਓਵਰ ਦੀ ਤੀਜੀ ਗੇਂਦ ‘ਤੇ ਨਵੇਂ ਬੱਲੇਬਾਜ਼ ਪਥੁਮ ਨਿਸਾਂਕਾ ਸਟ੍ਰਾਈਕ ‘ਤੇ ਆਏ। ਉਹ ਪਹਿਲੀ ਗੇਂਦ ‘ਤੇ ਹੀ ਛੱਕਾ ਮਾਰਨਾ ਚਾਹੁੰਦਾ ਸੀ। ਪਰ ਉਹ ਕੈਚ ਆਊਟ ਹੋ ਗਿਆ। ਇਸ ਤਰ੍ਹਾਂ ਸ਼੍ਰੀਲੰਕਾ ਸੁਪਰ ਓਵਰ ‘ਚ ਸਿਰਫ 2 ਦੌੜਾਂ ਹੀ ਬਣਾ ਸਕਿਆ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ ਮਨੂ ਭਾਕਰ ਤੇ ਸਰਬਜੋਤ ਸਿੰਘ ਨੂੰ ਤਗਮਾ ਜਿੱਤਣ ‘ਤੇ ਦਿੱਤੀ ਵਧਾਈ
ਭਾਰਤ ਲਈ ਸੁਪਰ ਓਵਰ ਵਿੱਚ ਸ਼ੁਭਮਨ ਗਿੱਲ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਜੋੜੀ ਬੱਲੇਬਾਜ਼ੀ ਕਰਨ ਆਈ। ਸ਼੍ਰੀਲੰਕਾ ਲਈ ਸਪਿਨਰ ਮਹੀਸ਼ ਤੀਕਸ਼ਨਾ ਸੁਪਰ ਓਵਰ ਗੇਂਦਬਾਜ਼ੀ ਕਰਨ ਆਏ। ਸੂਰਿਆਕੁਮਾਰ ਯਾਦਵ ਓਵਰ ਦੀ ਪਹਿਲੀ ਗੇਂਦ ‘ਤੇ ਸਟ੍ਰਾਈਕ ‘ਤੇ ਸਨ। ਸੂਰਿਆਕੁਮਾਰ ਨੇ ਪਹਿਲੀ ਗੇਂਦ ‘ਤੇ ਚੌਕਾ ਜੜ ਕੇ ਭਾਰਤ ਨੂੰ ਜਿੱਤ ਦਿਵਾਈ।
ਭਾਰਤੀ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਘਰੇਲੂ ਮੈਦਾਨ ‘ਤੇ ਟੀ-20 ਸੀਰੀਜ਼ ‘ਚ ਵ੍ਹਾਈਟਵਾਸ਼ ਕੀਤਾ। ਭਾਰਤ ਨੇ 3 ਮੈਚਾਂ ਦੀ ਟੀ-20 ਸੀਰੀਜ਼ 3-0 ਨਾਲ ਜਿੱਤ ਕੇ ਸ਼੍ਰੀਲੰਕਾ ਨੂੰ ਕਲੀਨ ਸਵੀਪ ਕਰ ਦਿੱਤਾ। ਭਾਰਤ ਨੇ ਸੀਰੀਜ਼ ਦਾ ਪਹਿਲਾ ਮੈਚ 43 ਦੌੜਾਂ ਨਾਲ ਅਤੇ ਦੂਜਾ ਮੈਚ 7 ਵਿਕਟਾਂ ਨਾਲ ਜਿੱਤਿਆ ਸੀ। ਹਾਲਾਂਕਿ ਹੁਣ ਸ਼੍ਰੀਲੰਕਾ ਅਤੇ ਭਾਰਤ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ 2 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ‘ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਟੀਮ ਇੰਡੀਆ ਦਾ ਹਿੱਸਾ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: