ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੈਚ ਕੋਲੰਬੋ ਵਿੱਚ ਖੇਡਿਆ ਜਾਵੇਗਾ। ਇਹ ਮੁਕਾਬਲਾ ਅੱਜ ਦੁਪਹਿਰ 2.30 ਵਜੇ ਤੋਂ ਖੇਡਿਆ ਜਾਵੇਗਾ। ਇਸ ਸੀਰੀਜ਼ ਦਾ ਪਹਿਲਾ ਮੈਚ ਟਾਈ ਹੋ ਗਿਆ ਹੈ। ਹੁਣ ਟੀਮ ਇੰਡੀਆ ਜਿੱਤ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ। ਭਾਰਤ-ਸ਼੍ਰੀਲੰਕਾ ਦੇ ਵਿਚਾਲੇ ਖੇਡਿਆ ਗਿਆ ਪਹਿਲਾ ਵਨਡੇ ਟਾਈ ਹੋ ਗਿਆ ਸੀ। ਇਸ ਮੁਕਾਬਲੇ ਵਿੱਚ ਰੋਹਿਤ ਸ਼ਰਮਾ ਨੇ ਕਪਤਾਨੀ ਪਾਰੀ ਖੇਡੀ ਸੀ। ਉਨ੍ਹਾਂ ਨੇ 47 ਗੇਂਦਾਂ ਵਿੱਚ 58 ਦੈੜਾਂ ਬਣਾਈਆਂ ਸਨ। ਰੋਹਿਤ ਦੀ ਇਸ ਪਾਰੀ ਵਿੱਚ 7 ਚੌਕੇ ਤੇ 3 ਛੱਕੇ ਸ਼ਾਮਿਲ ਸਨ। ਉੱਥੇ ਹੀ ਬਿਰਾਤ ਕੋਹਲੀ 24 ਦੌੜਾਂ ਬਣਾ ਕੇ ਪਵੇਲੀਅਨ ਪਰਤ ਆਏ ਸਨ।
ਭਾਰਤ ਦੇ ਕੋਲ ਅੱਜ ਫਿਰ ਸ਼੍ਰੀਲੰਕਾ ‘ਤੇ 100ਵੀਂ ਵਨਡੇ ਜਿੱਤ ਦਰਜ ਕਰਨ ਦਾ ਮੌਕਾ ਹੈ। ਦੋਹਾਂ ਦੇ ਵਿਚਾਲੇ 169 ਵਨਡੇ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 99 ਵਿੱਚ ਭਾਰਤ ਤੇ 57 ਵਿੱਚ ਸ਼੍ਰੀਲੰਕਾ ਨੂੰ ਜਿੱਤ ਮਿਲੀ। ਇਸ ਦੌਰਾਨ 2 ਵਨਡੇ ਟਾਈ ਤੇ 11 ਮੈਚ ਬੇਨਤੀਜਾ ਰਹੇ। ਭਾਰਤ ਪਹਿਲੇ ਵਨਡੇ ਵਿੱਚ ਵੀ ਇਹ ਰਿਕਾਰਡ ਹਾਸਿਲ ਕਰ ਸਕਦਾ ਸੀ, ਪਰ ਉਦੋਂ ਮੁਕਾਬਲਾ ਟਾਈ ਹੋ ਗਿਆ।
ਇਹ ਵੀ ਪੜ੍ਹੋ: ਵਿਆਹੁਤਾ ਗਰਭਵਤੀ ਮਹਿਲਾ ਦੀ ਭੇਦਭਰੇ ਹਾਲਾਤਾਂ ‘ਚ ਮੌਤ, 10 ਮਹੀਨੇ ਪਹਿਲਾ ਹੀ ਹੋਇਆ ਸੀ ਵਿਆਹ
ਦੱਸ ਦੇਈਏ ਕਿ ਕੋਲੰਬੋ 149 ਵਨਡੇ ਖੇਡੇ ਗਏ ਹਨ। 80 ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਤੇ 59 ਮੈਚਾਂ ਵਿੱਚ ਚੇਜ਼ ਕਰਨ ਵਾਲੀਆਂ ਟੀਮਾਂ ਨੂੰ ਸਫਲਤਾ ਮਿਲੀ। 9 ਮੈਚ ਬੇਨਤੀਜਾ ਵੀ ਰਹੇ, ਜਦਕਿ ਇੱਕ ਮੁਕਾਬਲਾ ਟਾਈ ਰਿਹਾ। ਇਹ ਟਾਈ ਮੁਕਾਬਲਾ ਭਾਰਤ-ਸ਼੍ਰੀਨਲਕ ਵਿਚਾਲੇ ਜਾਰੀ ਸੀਰੀਜ਼ ਦਾ ਪਹਿਲਾ ਵਨਡੇ ਸੀ। ਪਹਿਲੇ ਵਨਡੇ ਵਿੱਚ ਸਪਿਨਰ ਹਾਵੀ ਹੋਏ ਸਨ। ਦੋਹਾਂ ਹੀ ਪਾਰੀਆਂ ਵਿੱਚ ਸਪਿਨ ਨੂੰ ਮਦਦ ਮਿਲੀ ਤੇ ਚੇਜ਼ ਕਰਨ ਵਿੱਚ ਪਰੇਸ਼ਾਨੀ ਆਈ। ਸ਼੍ਰੀਲੰਕਾ ਦੇ 4 ਮੁੱਖ ਤੇਜ਼ ਗੇਂਦਬਾਜ਼ ਇੰਜਰਡ ਹਨ। ਇਸਨੂੰ ਦੇਖਦੇ ਹੋਏ ਅੱਜ ਦੀ ਪਿਚ ਵੀ ਸਪਿਨ ਲਈ ਹੀ ਮਦਦਗਾਰ ਹੋ ਸਕਦੀ ਹੈ। ਅਜਿਹੇ ਵਿੱਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਹੀ ਕਰਨਾ ਪਸੰਦ ਕਰੇਗੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸ਼ਿਵਮ ਦੂਬੇ/ਰਿਯਾਨ ਪਰਾਗ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ/ਖਲੀਲ ਅਹਿਮਦ ਅਤੇ ਮੁਹੰਮਦ ਸਿਰਾਜ।
ਸ਼੍ਰੀਲੰਕਾ: ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ (ਵਿਕਟਕੀਪਰ), ਸਦੀਰਾ ਸਮਰਵਿਕਰਮਾ, ਚਰਿਥ ਅਸਲੰਕਾ (ਕਪਤਾਨ), ਜਨਿਥ ਲਿਆਨਾਗੇ, ਦੁਨਿਥ ਵੇਲਾਲਾਗੇ, ਚਮਿਕਾ ਕਰੁਣਾਰਤਨੇ/ਮਹੀਸ਼ ਤੀਕਸ਼ਾਨਾ, ਅਕਿਲਾ ਧਨੰਜੇ, ਅਸਿਥ ਫਰਨਾਂਡੋ ਅਤੇ ਮੁਹੰਮਦ ਸ਼ਿਰਾਜ ।
ਵੀਡੀਓ ਲਈ ਕਲਿੱਕ ਕਰੋ -: