ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ ਆਪਣਾ ਕੁਆਰਟਰ ਫਾਈਨਲ ਮੈਚ ਗ੍ਰੇਟ ਬ੍ਰਿਟੇਨ ਦੇ ਖਿਲਾਫ ਖੇਡਿਆ। ਭਾਰਤੀ ਹਾਕੀ ਟੀਮ ਨੇ ਬ੍ਰਿਟੇਨ ਨੂੰ ਸ਼ੂਟਆਊਟ ‘ਚ 4-2 ਨਾਲ ਹਰਾਇਆ ਹੈ। ਰੋਮਾਂਚਕ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਟੋਕੀਓ ਓਲੰਪਿਕ ਵਿੱਚ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਇਸ ਵਾਰ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ।
ਗਰੁੱਪ ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਹਾਕੀ ਟੀਮ ਨੇ ਇਸ ਮੈਚ ਵਿੱਚ ਵੀ ਜ਼ਬਰਦਸਤ ਸ਼ੁਰੂਆਤ ਕੀਤੀ ਪਰ ਗ੍ਰੇਟ ਬ੍ਰਿਟੇਨ ਨੇ ਵੀ ਸ਼ਾਨਦਾਰ ਖੇਡ ਦਿਖਾਈ। ਆਪਣੇ ਮੁੱਖ ਡਿਫੈਂਡਰ ਅਮਿਤ ਰੋਹੀਦਾਸ ਦੇ ਬਿਨਾਂ ਅੱਧੇ ਤੋਂ ਵੱਧ ਮੈਚ ਖੇਡਣ ਦੇ ਬਾਵਜੂਦ ਭਾਰਤ ਦੀ ਇਹ ਜਿੱਤ ਬਹੁਤ ਖਾਸ ਹੈ। ਮੈਚ ਦਾ ਨਤੀਜਾ ਸ਼ੂਟਆਊਟ ‘ਚ ਨਿਕਲਿਆ ਕਿਉਂਕਿ ਦੋਵੇਂ ਟੀਮਾਂ ਨਿਰਧਾਰਤ 90 ਮਿੰਟ ਤੱਕ 1-1 ਨਾਲ ਬਰਾਬਰੀ ‘ਤੇ ਸਨ, ਜਿਸ ਤੋਂ ਬਾਅਦ ਭਾਰਤੀ ਅਨੁਭਵੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਆਪਣਾ ਸਾਰਾ ਤਜ਼ਰਬਾ ਦਿੰਦੇ ਹੋਏ ਸ਼ੂਟਆਊਟ ‘ਚ ਭਾਰਤੀਆਂ ਦੀਆਂ ਉਮੀਦਾਂ ‘ਤੇ ਪਾਣੀ ਫੇਰਨ ਨਹੀਂ ਦਿੱਤਾ।
ਮੈਚ ਸ਼ੁਰੂ ਹੁੰਦੇ ਹੀ ਗ੍ਰੇਟ ਬ੍ਰਿਟੇਨ ਨੂੰ ਪੰਜਵੇਂ ਮਿੰਟ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ। ਦੋਵੇਂ ਵਾਰ ਅਮਿਤ ਰੋਹੀਦਾਸ ਨੇ ਲਗਨ ਨਾਲ ਬਚਾਅ ਕੀਤਾ, ਜਿਸ ਤੋਂ ਬਾਅਦ ਭਾਰਤ ਨੂੰ ਪਹਿਲੇ ਕੁਆਰਟਰ ਦੇ 13ਵੇਂ ਮਿੰਟ ‘ਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ, ਪਰ ਕਪਤਾਨ ਹਰਮਨਪ੍ਰੀਤ ਵੀ ਇਸ ‘ਚ ਸਫਲ ਨਹੀਂ ਹੋ ਸਕੇ । ਜਿਵੇਂ ਹੀ ਦੂਜਾ ਕੁਆਰਟਰ ਸ਼ੁਰੂ ਹੋਇਆ ਤਾਂ ਰੈਫਰੀ ਨੇ ਅਮਿਤ ਰੋਹੀਦਾਸ ਨੂੰ ਲਾਲ ਕਾਰਡ ਦਿਖਾ ਕੇ ਬਾਹਰ ਭੇਜ ਦਿੱਤਾ, ਜਿਸ ਤੋਂ ਬਾਅਦ ਭਾਰਤ ਨੂੰ ਪੂਰੇ ਮੈਚ ਵਿੱਚ 11 ਦੀ ਬਜਾਏ 10 ਖਿਡਾਰੀਆਂ ਨਾਲ ਖੇਡਣਾ ਪਿਆ।
ਇਹ ਵੀ ਪੜ੍ਹੋ : ਬਠਿੰਡਾ ‘ਚ 4 ਫੌਜੀਆਂ ਦਾ ਕ.ਤ.ਲ ਕਰਨ ਵਾਲੇ ਨੂੰ ਉਮਰ ਕੈਦ! ਸੁੱਤੇ ਪਏ ‘ਤੇ ਚਲਾਈਆਂ ਸੀ ਗੋ.ਲੀ.ਆਂ
ਦੋਵਾਂ ਟੀਮਾਂ ਵਿਚਾਲੇ ਇਸ ਮੈਚ ਦਾ ਪਹਿਲਾ ਕੁਆਰਟਰ 0-0 ਨਾਲ ਬਰਾਬਰ ਰਿਹਾ। ਪਰ ਦੂਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਵੱਲੋਂ ਹਮਲਾਵਰ ਖੇਡ ਦੇਖਣ ਨੂੰ ਮਿਲੀ। ਸਭ ਤੋਂ ਪਹਿਲਾਂ ਮੈਚ ਦੇ 22ਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੂਜੇ ਕੁਆਰਟਰ ਵਿੱਚ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਕਪਤਾਨ ਹਰਮਨਪ੍ਰੀਤ ਸਿੰਘ ਦਾ ਪੈਰਿਸ ਓਲੰਪਿਕ ਵਿੱਚ ਇਹ 7ਵਾਂ ਗੋਲ ਹੈ। ਇਸ ਤੋਂ ਬਾਅਦ ਬ੍ਰਿਟੇਨ ਦੀ ਟੀਮ ਨੇ ਦੂਜੇ ਕੁਆਰਟਰ ਵਿੱਚ ਹੀ ਬਰਾਬਰੀ ਵਾਲਾ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਬ੍ਰਿਟੇਨ ਲਈ ਲੀ ਮੋਰਟਨ ਨੇ ਗੋਲ ਕੀਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਹੁੰਦਾ ਨਜ਼ਰ ਨਹੀਂ ਆਇਆ। ਹੁਣ ਭਾਰਤ ਦਾ ਸਾਹਮਣਾ 6 ਅਗਸਤ ਨੂੰ ਜਰਮਨੀ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: